Punjab

ਅਕਾਲੀ-BSP ਗਠਜੋੜ ਟੁੱਟੇਗਾ! ‘ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ ਹੈ’!

 

ਬਿਉਰੋ ਰਿਪੋਰਟ : ਲੋਕਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਅਤੇ BSP ਗਠਜੋੜ ਵਿੱਚ ਤਰੇੜ ਪੈ ਗਈ ਹੈ । ਪੰਜਾਬ ਬੀਐੱਮਸਪੀ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਵੱਡਾ ਬਿਆਨ ਦਿੰਦੇ ਹੋਏ ਅਕਾਲੀ ਦਲ ਨੂੰ ਗਠਜੋੜ ਨੂੰ ਲੈਕੇ ਵੱਡੀ ਨਸੀਹਤ ਦਿੱਤੀ ਹੈ। ਗੜ੍ਹੀ ਨੇ ਕਿਹਾ ਬਹੁਤੇ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿ ਜਾਂਦਾ ਹੈ,ਗਠਜੋੜ ਤਾਲਮੇਲ ਨਾਲ ਅੱਗੇ ਵਧਦਾ ਹੈ । ਦਰਅਸਲ ਚਰਚਾਵਾਂ ਹਨ ਕਿ ਅਕਾਲੀ ਦਲ ਅਤੇ ਬੀਜੇਪੀ ਦਾ ਮੁੜ ਤੋਂ ਗਠਜੋੜ ਹੋ ਸਕਦਾ । ਇਸੇ ਨੂੰ ਲੈਕੇ ਹੀ ਗੜ੍ਹੀ ਅਕਾਲੀ ਦਲ ਨੂੰ ਨਸੀਹਤ ਦੇ ਰਹੇ ਹਨ ਕਿ ਉਹ ਇੱਕ ਪਾਸੇ ਰਹਿਣ,ਕਿਉਂਕਿ ਲੋਕਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ ਜੇਕਰ ਕਾਂਗਰਸ,ਆਪ ਨੂੰ ਹਰਾਉਣਾ ਹੈ ਤਾਂ ਆਪਣੀ ਰਣਨੀਤੀ ਤੈਅ ਕਰਨੀ ਹੋਵੇਗੀ। ਗੜ੍ਹੀ ਦੀ ਗੱਲ ਵਿੱਚ ਇਸ ਲਈ ਵੀ ਦਮ ਹੈ,ਕਿਉਂਕਿ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਪਹਿਲਾਂ ਬੀਜੇਪੀ ਦੇ ਇਕੱਲੇ ਚੋਣ ਲੜਨ ਦਾ ਬਿਆਨ ਦਿੰਦੇ ਸਨ ਪਰ ਹੁਣ ਉਨ੍ਹਾਂ ਨੂੰ ਜਦੋਂ ਅਕਾਲੀ ਦਲ ਨਾਲ ਗਠਜੋੜ ਨੂੰ ਲੈਕੇ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹ ਗੇਂਦ ਹਾਈਕਮਾਨ ਦੇ ਪਾਲੇ ਵਿੱਚ ਸੁੱਟ ਦਿੰਦੇ ਹਨ ।

ਉਧਰ ਅਕਾਲੀ ਦਲ ਦੇ ਵੱਲੋਂ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਜਸਬੀਰ ਸਿੰਘ ਗੜ੍ਹੀ ਨੂੰ ਨਸੀਹਤ ਦਿੰਦੇ ਹੋਏ ਕਿਹਾ ਹੈ ਦੋਵੇ ਪਾਰਟੀਆਂ ਦੇ ਵਿਚਾਲੇ ਗਠਜੋੜ ਦਿੱਲੀ ਤੋਂ ਹੋਇਆ ਹੈ। ਉਨ੍ਹਾਂ ਨੂੰ ਆਪਣੀ ਦਿੱਲੀ ਦੀ ਲੀਡਰਸ਼ਿੱਪ ਨਾਲ ਗੱਲ ਕਰਨੀ ਚਾਹੀਦੀ ਹੈ । ਅਕਾਲੀ ਦਲ ਵੱਲੋਂ ਫੈਸਲਾ ਲੈਣ ਦਾ ਅਖਤਿਆਰ ਸੁਖਬੀਰ ਸਿੰਘ ਬਾਦਲ ਨੂੰ ਹੈ ਜਦਕਿ ਬੀਐੱਸਪੀ ਵੱਲੋਂ ਫੈਸਲਾ ਲੈਣ ਦਾ ਅਧਿਕਾਰ ਮਾਇਆਵਤੀ ਕੋਲ ਹੈ । ਉਨ੍ਹਾਂ ਨੇ ਗੜ੍ਹੀ ਦੇ ਪ੍ਰਾਹੁਣਾ ਸ਼ਬਦ ਦਾ ਵੀ ਜਵਾਬ ਦਿੱਤਾ,ਕਲੇਰ ਨੇ ਕਿਹਾ ਅਕਾਲੀ ਦਲ ਸੂਬੇ ਦੀ ਪਾਰਟੀ ਹੈ ਜਦਕਿ BJP,BSP,AAP ਅਤੇ ਕਾਂਗਰਸ ਪ੍ਰਾਹੁਣਾ ਪਾਰਟੀਆਂ ਹਨ ।

2022 ਦੀਆਂ ਵਿਧਾਨਸਭਾ ਚੋਣਾਂ ਤੋਂ ਠੀਕ ਪਹਿਲਾਂ BSP ਅਤੇ ਅਕਾਲੀ ਦਲ ਦੇ ਵਿਚਾਲੇ ਗਠਜੋੜ ਹੋਇਆ ਸੀ। ਦੋਵਾਂ ਨੇ ਮਿਲ ਕੇ ਚੋਣ ਲੜੀ ਸੀ। ਅਕਾਲੀ ਦਲ ਦੇ 3 ਅਤੇ BSP ਦੇ ਇੱਕ ਵਿਧਾਇਕ ਨੇ ਜਿੱਤ ਹਾਸਲ ਕੀਤੀ ਸੀ। ਇਸ ਤੋਂ ਬਾਅਦ ਪਾਰਟੀਆਂ ਨੇ ਨੇ ਜਲੰਧਰ ਅਤੇ ਸੰਗਰੂਰ ਦੀ ਜ਼ਿਮਨੀ ਚੋਣ ਵੀ ਮਿਲ ਕੇ ਲੜੀ ਸੀ ।