ਚੰਡੀਗੜ੍ਹ : ਅਪੰਜਾਬ ਵਿੱਚ ਇੱਕ ਵਾਰ ਫਿਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਹੋਣਾ ਲਗਭਗ ਤੈਅ ਹੈ। ਦੋਵਾਂ ‘ਚ ਸੀਟ ਫਾਰਮੂਲੇ ਤੋਂ ਲੈ ਕੇ ਚੋਣ ਰਣਨੀਤੀ ਤੱਕ ਸਭ ਕੁਝ ਤੈਅ ਹੋ ਗਿਆ ਹੈ। ਹੁਣ ਸਿਰਫ਼ ਐਲਾਨ ਦੀ ਉਡੀਕ ਹੈ। ਦੋਵਾਂ ਪਾਰਟੀਆਂ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਪਾਰਟੀਆਂ ਜਲਦੀ ਹੀ ਗੱਠਜੋੜ ਦਾ ਐਲਾਨ ਕਰ ਸਕਦੀਆਂ ਹਨ।
3 ਜੁਲਾਈ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਮੰਤਰੀਆਂ ਦੇ ਨਾਲ ਕੇਂਦਰੀ ਕੈਬਨਿਟ ਵਿਸਤਾਰ ਨੂੰ ਲੈਕੇ ਮੀਟਿੰਗ ਕੀਤੀ । ਇਸ ਕੈਬਨਿਟ ਵਿਸਤਾਰ ਦਾ ਇੱਕੋ ਹੀ ਨਿਸ਼ਾਨਾ ਹੈ ਉਹ ਹੈ 2024 ਦੀਆਂ ਲੋਕ ਸਭਾ ਚੋਣਾਂ । ਕਰਨਾਟਕਾ ਹਾਰਨ ਤੋਂ ਬਾਅਦ ਬੀਜੇਪੀ ਦੀ ਲੀਡਰ ਸ਼ਿੱਪ ਨੇ ਉਨ੍ਹਾਂ ਸੂਬਿਆਂ ਵਿੱਚ ਭਾਈਵਾਲ ਦੀ ਤਲਾਸ਼ ਸ਼ੁਰੂ ਕੀਤੀ ਹੈ ਜਿੱਥੇ ਉਹ ਕਮਜ਼ੋਰ ਹੈ । ਬਸ ਇੱਥੋਂ ਹੀ ਅਕਾਲੀ ਦਲ ਅਤੇ ਬੀਜੇਪੀ ਦੇ ਗਠਜੋੜ ਦੀ ਮੁੜ ਤੋਂ ਗੱਲਬਾਤ ਸ਼ੁਰੂ ਹੋਈ । ਖ਼ਬਰਾਂ ਆ ਰਹੀਆਂ ਹਨ ਕਿ ਬੀਜੇਪੀ ਇਸ ਕੈਬਨਿਟ ਵਿਸਥਾਰ ਦੇ ਜ਼ਰੀਏ NDA ਨੂੰ ਛੱਡ ਕੇ ਗਏ ਪੁਰਾਣੇ ਸਾਥੀਆਂ ਨੂੰ ਕੈਬਨਿਟ ਮੰਤਰੀ ਬਣਾਕੇ ਮੁੜ ਤੋਂ ਸੂਬਿਆਂ ਵਿੱਚ ਗਠਜੋੜ ਸ਼ੁਰੂ ਕਰਨ ਜਾ ਰਹੀ ਹੈ ।
ਪੰਜਾਬ ਵਿੱਚ ਅਕਾਲੀ ਦਲ ਅਤੇ ਆਂਧਰਾ ਵਿੱਚ TDP ਯਾਨੀ ਤੇਲਗੂ ਦੇਸ਼ਮ ਪਾਰਟੀ BJP ਦੇ ਸਭ ਤੋਂ ਪੁਰਾਣੇ ਸਾਥੀ ਹਨ ਦੋਵੇ ਹੀ NDA ਤੋਂ ਬਾਹਰ ਹੋ ਗਏ ਸਨ । ਹੁਣ ਖ਼ਬਰਾਂ ਜਿਹੜੀਆਂ ਆ ਰਹੀਆਂ ਹਨ ਕਿ 9 ਤੋਂ 11 ਤਰੀਕੇ ਦੇ ਵਿਚਾਲੇ ਮੋਦੀ ਕੈਬਨਿਟ ਦਾ ਜਿਹੜਾ ਵਿਸਤਾਰ ਹੋ ਸਕਦਾ ਹੈ ਉਸ ਵਿੱਚ ਸੁਖਬੀਰ ਸਿੰਘ ਬਾਦਲ ਜਾਂ ਫਿਰ ਹਰਸਿਮਰਤ ਕੌਰ ਬਾਦਲ ਨੂੰ ਥਾਂ ਮਿਲ ਸਕਦੀ ਹੈ । ਬੀਜੇਪੀ ਅਤੇ ਅਕਾਲੀ ਦਲ ਗਠਜੋੜ ਦੀ ਗੱਲਬਾਤ ਪ੍ਰਕਾਸ਼ ਸਿੰਘ ਬਾਦਲ ਦੇ ਸਮੇਂ ਤੋਂ ਹੀ ਸ਼ੁਰੂ ਸੀ ਪਰ ਸੀਟਾਂ ਨੂੰ ਲੈਕੇ ਸਹਿਮਤੀ ਨਹੀਂ ਬਣ ਪਾ ਰਹੀ ਸੀ । ਜੇਕਰ ਦੋਵਾਂ ਦੇ ਵਿਚਾਲੇ ਗਠਜੋੜ ਹੁੰਦਾ ਹੈ ਤਾਂ ਸਿਆਸੀ ਫਾਰਮੂਲਾ ਕੀ ਹੋਵੇਗਾ ? ਇਸ ਨੂੰ ਲੈਕੇ ਵੀ ਚਰਚਾਵਾਂ ਦਾ ਬਾਜ਼ਾਰ ਗਰਮ ਹੈ । ਇਹ ਵੀ ਸਵਾਲ ਉੱਠ ਰਹੇ ਹਨ ਕਿ ਦੋਵਾਂ ਵਿੱਚ ਗਠਜੋੜ ਨੂੰ ਲੈਕੇ ਸਭ ਤੋਂ ਜ਼ਿਆਦਾ ਕਿਹੜੀ ਪਾਰਟੀ ਤਰਲੋਮਛੀ ਹੋਈ ਹੈ । ਕਿਉਂਕਿ ਪੰਜਾਬ ਦੀ ਅੱਗੇ ਚੱਲਣ ਵਾਲੀ ਗਠਜੋੜ ਦੀ ਸਿਆਸਤ ਇਸੇ ਦੇ ਅਧਾਰ ‘ਤੇ ਹੀ ਵਧੇਗੀ । ਪਰ ਇਸ ਨੂੰ ਲੈਕੇ 2 ਫਾਰਮੂਲੇ ਸਾਹਮਣੇ ਆ ਰਹੇ ਹਨ ।
ਮੁੜ ਗਠਜੋੜ ਦੇ ਕਾਰਨ
ਅਕਾਲੀ ਦਲ ਅਤੇ ਬੀਜੇਪੀ ਵਿੱਚ ਮੁੜ ਤੋਂ ਗਠਜੋੜ ਦੀ ਵਜ੍ਹਾ ਦੋਵਾਂ ਪਾਰਟੀਆਂ ਦਾ ਪਿਛੋਕੜ ਹੈ । ਅਕਾਲੀ ਦਲ ਪੇਂਡੂ ਇਲਾਕੇ ਵਿੱਚ ਮਜ਼ਬੂਤ ਹੈ ਬੀਜੇਪੀ ਸ਼ਹਿਰੀ ਵਿੱਚ । ਦੋਵਾਂ ਨੇ 25 ਸਾਲ ਵਿੱਚ 3 ਵਾਰ ਮਿਲ ਕੇ ਸਰਕਾਰ ਬਣਾਈ । ਵੱਖ ਹੋਣ ਤੋਂ ਬਾਅਦ ਦੋਵਾਂ ਦਾ ਕੁਝ ਨਹੀਂ ਬਚਿਆਂ,ਅਕਾਲੀ ਦਲ ਨੇ ਆਪਣੇ ਸਿਆਸੀ ਇਤਿਹਾਸ ਵਿੱਚ ਸਭ ਤੋਂ ਬੁਰੀ ਹਾਲ ਆਪਣੇ ਨਾਂ ਕੀਤੀ ਤਾਂ ਬੀਜੇਪੀ ਦੇ ਪੱਲੇ ਵੀ ਕੁਝ ਨਹੀਂ ਪਿਆ । ਜਲੰਧਰ ਜ਼ਿਮਨੀ ਚੋਣਾਂ ਦੇ ਨਤੀਜਿਆਂ ਨੇ ਦੋਵਾਂ ਨੂੰ ਇਸ਼ਾਰਾ ਦਿੱਤਾ ਕਿ ਜੇਕਰ ਦੋਵੇ ਮਿਲਕੇ ਲੜ ਦੇ ਤਾਂ ਆਪ ਨੂੰ ਟੱਕਰ ਦੇ ਸਕਦੇ ਹਨ । ਬੀਜੇਪੀ ਨੂੰ ਪੇਂਡੂ ਖੇਤਰ ਵਿੱਚ ਮਜ਼ਬੂਤ ਹੋਣ ਦੇ ਲਈ ਬਹੁਤ ਸਮਾਂ ਲੱਗੇਗਾ,ਨਵੇਂ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਵਿੱਚ ਬੀਜੇਪੀ ਇਸ ਫਾਰਮੂਲਾ ‘ਤੇ ਕੰਮ ਕਰ ਸਕਦੀ ਹੈ ਪਰ ਇਸ ਦੌਰਾਨ ਵਰਕਰਾਂ ਦੀ ਹੌਸਲੇ ਅਫਜ਼ਾਹੀ ਦੇ ਲਈ ਸੱਤਾ ਵਿੱਚ ਰਹਿਣਾ ਵੀ ਜ਼ਰੂਰੀ ਹੈ ।
ਉਧਰ ਅਕਾਲੀ ਦਲ ਲਗਾਤਾਰ 2 ਵਾਰ ਵਿਧਾਨਸਭਾ ਵਿੱਚ ਹਾਰ ਚੁੱਕੀ ਹੈ,ਲੋਕਸਭਾ ਚੋਣਾਂ ਸਿਰ ‘ਤੇ ਖੜੀਆਂ ਹਨ,ਇਸ ਵਾਰ ਹਾਰ ਦਾ ਮਤਲਬ ਬਹੁਤ ਗੰਭੀਰ ਹੋ ਸਕਦਾ ਹੈ । ਪਾਰਟੀ ਦੇ ਆਗੂ ਪਹਿਲਾਂ ਹੀ ਬੀਜੇਪੀ ਵਿੱਚ ਸ਼ਾਮਲ ਹੋ ਰਹੇ ਹਨ ਉੱਤੋ SGPC ਦੀ ਪੰਥਕ ਸਿਆਸਤ ਵੀ ਹਿੱਲ ਸਕਦੀ ਹੈ । ਖਾਸ ਕਰਕੇ ਉਸ ਵੇਲੇ ਜਦੋਂ ਮਾਨ ਸਰਕਾਰ ਨੇ ਗੁਰਦੁਆਰਾ ਸੋਧ ਬਿੱਲ 2023 ਦੇ ਜ਼ਰੀਏ SGPC ਨੂੰ ਵੱਡੀ ਚੁਣੌਤੀ ਦਿੱਤੀ ਹੈ । SGPC ਸਮੇਤ ਆਪਣੀ ਹੋਂਦ ਨੂੰ ਬਚਾਉਣਾ ਹੈ ਤਾਂ ਸੁਖਬੀਰ ਬਾਦਲ ਦੇ ਲਈ ਬੀਜੇਪੀ ਦਾ ਸਾਥ ਬਹੁਤ ਜ਼ਰੂਰੀ ਹੈ,ਸਿਆਸੀ ਅਤੇ ਕਾਨੂੰਨੀ ਲੜਾਈ ਦੇ ਲਈ ਬੀਜੇਪੀ ਹੀ ਅਕਾਲੀ ਦਲ ਦਾ ਸਹਾਰਾ ਹੈ । ਦੋਵੇ ਪਾਰਟੀਆਂ ਦੇ ਪੁਰਾਣੇ ਆਗੂ ਜਿੰਨਾਂ ਨੇ ਅਕਾਲੀ ਦਲ ਅਤੇ ਬੀਜੇਪੀ ਦੇ ਰਾਜ ਵਿੱਚ ਸੱਤਾ ਦਾ ਸੁੱਖ ਭੋਗਿਆ ਹੈ ਉਹ ਵੀ ਗਠਜੋੜ ਨੂੰ ਲੈਕੇ ਦਬਾਅ ਪਾ ਰਹੇ ਯਾਨੀ ਕੁੱਲ ਮਿਲਾਕੇ ਦੋਵਾਂ ਦੀ ਇੱਕ ਦੂਜੇ ਨੂੰ ਜ਼ਰੂਰਤ ਹੈ ਪਰ ਸਵਾਲ ਇਹ ਹੈ ਕਿ ਕਿਸ ਦਾ ਕੰਮ ਫਿਲਹਾਲ ਗਠਜੋੜ ਤੋਂ ਬਿਨਾਂ ਚੱਲ ਸਕਦਾ ਹੈ ਕਿਸ ਨੂੰ ਫੌਰਨ ਸਾਥ ਦੀ ਜ਼ਰੂਰਤ ਹੈ,ਸੀਟਾਂ ਦੀ ਸ਼ੇਅਰਿੰਗ ਇਸੇ ਫਾਰਮੂਲੇ ਨਾਲ ਹੋਵੇਗੀ।
ਇਸ ਹੋ ਸਕਦਾ ਹੈ ਸੀਟ ਸ਼ੇਅਰਿੰਗ ਦਾ ਫਾਰਮੂਲਾ
2019 ਤੱਕ ਬੀਜੇਪੀ ਲੋਕਸਭਾ ਦੀਆਂ 3 ਅਤੇ ਅਕਾਲੀ ਦਲ 10 ਸੀਟਾਂ ‘ਤੇ ਚੋਣ ਲੜਦਾ ਸੀ ਜਦਕਿ ਵਿਧਾਨਸਭਾ ਵਿੱਚ ਅਕਾਲੀ ਦਲ 94 ਅਤੇ ਬੀਜੇਪੀ 23 ਸੀਟਾਂ ਤੇ ਚੋਣ ਲੜ ਦੀ ਸੀ । ਪਰ ਜੇਕਰ ਨਵੇਂ ਸਿਰੇ ਤੋਂ ਗਠਜੋੜ ਹੁੰਦਾ ਹੈ ਤਾਂ ਇਹ ਫਾਰਮੂਲਾ ਬਦਲ ਸਕਦਾ ਹੈ ਇਹ ਗੱਲ ਤੈਅ ਹੈ । ਅਕਾਲੀ ਦਲ ਲਈ ਕੇਂਦਰ ਤੋਂ ਜ਼ਿਆਦਾ ਸੂਬੇ ਦੀ ਸਿਆਸਤ ਜ਼ਰੂਰੀ ਹੈ ਅਤੇ ਬੀਜੇਪੀ ਤੋਂ ਜ਼ਿਆਦਾ ਗਠਜੋੜ ਦੀ ਉਨ੍ਹਾਂ ਜ਼ਰੂਰਤ ਜ਼ਿਆਦਾ ਹੈ । ਇਸ ਲਿਹਾਜ਼ ਨਾਲ ਅਕਾਲੀ ਦਲ ਬੀਜੇਪੀ ਨੂੰ 23 ਦੀ ਥਾਂ ਹੁਣ 30 ਤੋਂ 35 ਸੀਟਾਂ ਵੀ ਆਫਰ ਕਰ ਸਕਦਾ ਹੈ । ਲੋਕਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ ਜ਼ਿਆਦਾ ਦਿਲਚਸਬੀ ਨਹੀਂ ਹੈ,ਖ਼ਬਰਾਂ ਮੁਤਾਬਿਕ ਅਕਾਲੀ ਦਲ ਬੀਜੇਪੀ ਦੇ ਲਈ ਦੁਗਣੀ ਯਾਨੀ 13 ਲੋਕਸਭਾ ਸੀਟਾਂ ਵਿੱਚੋਂ 6 ਤੋਂ 7 ਸੀਟਾਂ ਵੀ ਛੱਡ ਸਕਦੀ ਹੈ । ਕੁੱਲ ਮਿਲਾਕੇ ਜੇਕਰ ਗਠਜੋੜ ਹੁੰਦਾ ਹੈ ਅਕਾਲੀ ਦਲ ਨੂੰ ਜ਼ਿਆਦਾ ਝੁਕਨਾ ਪੈ ਸਦਕਾ ਹੈ ।
ਜਾਖੜ ਦੇ ਨਾਲ ਬਾਦਲ ਖਾਨਦਾਨ ਦੇ ਚੰਗੇ ਰਿਸ਼ਤੇ
ਬੀਜੇਪੀ ਦੇ ਨਵੇਂ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਬਾਦਲ ਪਰਿਵਾਰ ਦੇ ਚੰਗੇ ਰਿਸ਼ਤੇ ਹਨ । ਜਾਖੜ ਜਦੋਂ ਵੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲ ਦੇ ਸਨ ਤਾਂ ਉਨ੍ਹਾਂ ਦੇ ਪੈਰੀ ਹੱਥ ਲਾਉਂਦੇ ਸਨ,ਬਾਦਲ ਵੀ ਉਨ੍ਹਾਂ ਨੂੰ ਚੌਧਰੀ ਸਾਹਬ ਕਹਿੰਦੇ ਸਨ । ਹਾਲਾਂਕਿ ਕੈਪਟਨ ਸਰਕਾਰ ਵੇਲੇ ਸੁਨੀਲ ਜਾਖੜ ਨੇ ਬੇਅਦਬੀ ਦੇ ਮੁੱਦੇ ਤੇ ਬਾਦਲ ਪਰਿਵਾਰ ‘ਤੇ ਜਮਕੇ ਨਿਸ਼ਾਨਾ ਲਗਾਇਆ ਸੀ । ਪਰ ਸਿਆਸਤ ਦੇ ਲਿਹਾਜ਼ ਨਾਲ ਇਹ ਬੀਤੇ ਦਿਨਾਂ ਦਾ ਗੱਲ ਹੈ । ਜਾਖੜ ਨੂੰ ਪ੍ਰਧਾਨ ਬਣਨ ਤੋਂ ਪਹਿਲਾਂ ਬੀਜੇਪੀ ਹਾਈ ਕਮਾਨ ਨੇ ਵੀ ਕਿਧਰੇ ਨਾ ਕਿਧਰੇ ਗਠਜੋੜ ਹੋਣ ਦਾ ਇਸ਼ਾਰਾ ਵੀ ਕਰ ਦਿੱਤਾ ਹੋਵੇਗਾ। ਕਿਉਂਕਿ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦੁਆਰਾ ਸੋਧ ਬਿੱਲ ਵਿਧਾਨਸਭਾ ਵਿੱਚ ਪਾਸ ਕੀਤਾ ਸੀ ਤਾਂ ਸੁਨੀਲ ਜਾਖੜ ਨੇ ਟਵੀਟ ਕਰਕੇ ਸੀਐੱਮ ਮਾਨ ਨੂੰ ਨਸੀਹਤ ਦਿੱਤੀ ਸੀ ਕਿ ਤੁਸੀਂ ਗੁਰੂ ਘਰ ਮੱਥਾ ਤਾਂ ਟੇਕੋ ਪਰ ਮੱਥਾ ਨਾ ਲਾਉ। ਸਾਫ ਹੈ ਜਿਹੜੇ ਜਾਖੜ SGPC ‘ਤੇ ਬਾਦਲਾਂ ਦੇ ਕਬਜ਼ੇ ਬਾਰੇ ਡੱਟ ਕੇ ਬਿਆਨ ਦਿੰਦੇ ਹਨ ਉਨ੍ਹਾਂ ਦੇ ਦਿਲ ਵਿੱਚ ਇੱਕ ਦਮ ਅਕਾਲੀ ਦਲ ਦੇ ਪ੍ਰਤੀ ਹਮਦਰਦੀ ਤਾਂ ਨਹੀਂ ਆਈ ਹੋਵੇਗੀ । ਵੈਸੇ ਵੀ ਸਿਆਸਤ ਕਦੇ ਵੀ ਇਤਿਹਾਸ ਦੇ ਰਿਸ਼ਤਿਆਂ ਨਾਲ ਨਹੀਂ ਭਵਿੱਖ ਦੀਆਂ ਸੰਭਾਵਨਾਵਾਂ ਨਾਲ ਚੱਲ ਦੀ ਹੈ ।
ਇਸ ਦਾ ਵੱਡਾ ਉਦਾਹਰਣ ਪਿਛਲੇ ਦਿਨਾਂ ਦੌਰਾਨ ਦੇਸ਼ ਅਤੇ ਪੰਜਾਬ ਦੀਆਂ ਸਿਆਸਤ ਵਿੱਚ ਹੋਈਆਂ ਵੱਡੀਆਂ ਸਿਆਸੀ ਜਫੀਆਂ ਨੇ ਦਿੱਤੀ ਹੈ। ਸਿੱਧੂ ਮਜੀਠੀਆ ਦੀ ਇੱਕ ਦਹਾਕੇ ਪੁਰਾਣੀ ਕੱਟਰ ਦੁਸ਼ਮਣੀ ਬਦਲੀ ਸਿਆਸਤ ਦੇ ਨਾਲ ਜਫੀ ਵਿੱਚ ਬਦਲੀ । 2 ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਮੱਧ ਪ੍ਰਦੇਸ਼ ਤੋਂ ਮਹਾਰਾਸ਼ਟਰ ਦੀ ਸਿਆਸਤ ਨੂੰ ਲੈਕੇ NCP ਦੇ ਆਗੂ ਅਜੀਤ ਪਵਾਰ ‘ਤੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲੱਗਾ ਰਹੇ ਸਨ ਅਤੇ ਫਿਰ ਤੀਜੇ ਦਿਨ ਬੀਜੇਪੀ ਨੇ NCP ਵਿੱਚ ਉਸੇ ਭ੍ਰਿਸ਼ਟ ਆਗੂ ਅਜੀਤ ਪਵਾਰ ਦੇ ਜ਼ਰੀਏ ਪਾਰਟੀ ਵਿੱਚ ਬਗਾਵਤ ਕਰਵਾਈ ਅਤੇ 40 ਵਿਧਾਇਕਾਂ ਦੇ ਨਾਲ ਮਹਾਰਸ਼ਟਰ ਵਿੱਚ ਆਪਣੀ ਸਰਕਾਰ ਵਿੱਚ ਉੱਪ ਮੁੱਖ ਮੰਤਰੀ ਦਾ ਅਹੁਦਾ ਦਿੱਤਾ ।