‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਭਰ ਵਿੱਚ 8 ਅਗਸਤ ਨੂੰ ਪਟਵਾਰੀ ਦੀ ਪ੍ਰੀਖਿਆ ਦਿੱਤੀ ਗਈ ਸੀ। ਕਈ ਸੈਂਟਰਾਂ ਵਿੱਚ ਪ੍ਰੀਖਿਆ ਦੇਣ ਗਏ ਅੰਮ੍ਰਿਤਧਾਰੀ ਵਿਦਿਆਰਥੀਆਂ ਦੇ ਕਕਾਰ ਲੁਹਾਏ ਗਏ। ਬਾਕੀ ਵਿਦਿਆਰਥੀਆਂ ਦੇ ਕੜੇ ਲੁਹਾਏ ਗਏ। ਸ਼੍ਰੀ ਸਾਹਿਬ ਨੂੰ ਵੀ ਟਾਰਗੇਟ ਕੀਤਾ ਗਿਆ। ਪਟਵਾਰੀ ਦੇ ਇਮਤਿਹਾਨ ਮੌਕੇ ਸਿੱਖ ਬੱਚਿਆਂ ਦੇ ਕਕਾਰ ਲਹਾਉਣ ਵਾਲਿਆਂ ‘ਤੇ ਕਾਨੂੰਨੀ ਕਾਰਵਾਈ ਕਰਨ ਲਈ ਮਸਤੂਆਣਾ ਸਾਹਿਬ ਦੇ ਅਕਾਲ ਕਾਲਜ ਕੌਂਸਲ ਗੁਰਸਾਗਰ ਦੇ ਪ੍ਰਬੰਧਕਾਂ ਵੱਲੋਂ ਇੱਕ ਉਮਦ ਕੀਤਾ ਗਿਆ ਹੈ।
ਇਸ ਕੌਂਸਲ ਵੱਲੋਂ ਅਜਿਹੀਆਂ ਘਟਨਾਵਾਂ ਪਿੱਛੇ ਪਾਏ ਜਾਣ ਵਾਲੇ ਦੋਸ਼ੀਆਂ ਦੇ ਖ਼ਿਲਾਫ਼ ਕਾਨੂੰਨ ਦੇ ਮਾਹਿਰਾਂ ਨਾਲ ਗੱਲਬਾਤ ਕਰਕੇ ਕਾਨੂੰਨੀ ਚਾਰਾਜ਼ੋਈ ਕੀਤੀ ਜਾਵੇਗੀ। ਕੌਂਸਲ ਕੋਲ ਸੀਨੀਅਰ ਵਕੀਲਾਂ ਦਾ ਇੱਕ ਪੈਨਲ ਵੀ ਹੈ, ਜੋ ਇਸ ਉੱਦਮ ਵਿੱਚ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਨਿਭਾਵੇਗਾ। ਕੌਂਸਲ ਨੇ ਸਾਰੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੱਥੇ ਕਿਤੇ ਵੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਉਹ ਉਨ੍ਹਾਂ ਦੇ ਨਾਲ ਸੰਪਰਕ ਕਰਨ।
ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸਾਰੇ ਉਮੀਦਵਾਰਾਂ ਨੂੰ ਉਨ੍ਹਾਂ ਨਾਲ ਜਲਦੀ ਸੰਪਰਕ ਕਰਨ ਲਈ ਕਹਿੰਦਿਆਂ ਆਪਣੇ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਕੌਂਸਲ ਨਾਲ ਸੰਪਰਕ ਕਰਨ ਲਈ ਲੋੜਵੰਦ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ।
- 9815087217
- 9815011911
- 9463464347
- 9872750906
- 9781437111
ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਸਾਰੇ ਉਮੀਦਵਾਰਾਂ ਨੂੰ ਉਨ੍ਹਾਂ ਨਾਲ ਜਲਦੀ ਸੰਪਰਕ ਕਰਨ ਦੀ ਅਪੀਲ ਕੀਤੀ ਤਾਂ ਜੋ ਜਲਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਉਨ੍ਹਾਂ ਕਿਹਾ ਕਿ ਜੇ ਬਾਅਦ ਵਿੱਚ ਦੇਰੀ ਹੋ ਗਈ ਤਾਂ ਇਨਸਾਫ਼ ਨਹੀਂ ਮਿਲਦਾ। ਉਨ੍ਹਾਂ ਨੇ ਕਿਹਾ ਕਿ ਕੱਲ੍ਹ ਜਾਂ ਪਰਸੋਂ ਪਟਿਆਲਾ ਵਿੱਚ ਸੀਐੱਮ ਹਾਊਸ ਦਾ ਮਾਰਚ ਕਰਨ ਜਾਂਦੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਝੜਪ ਦੌਰਾਨ ਅਧਿਆਪਕਾਂ ਦੀਆਂ ਦਸਤਾਰਾਂ ਉਤਰੀਆਂ ਹਨ, ਪੁਲਿਸ ਵੱਲੋਂ ਉਨ੍ਹਾਂ ਨੂੰ ਠੁੱਡੇ ਮਾਰੇ ਗਏ ਸਨ।
ਇਸ ਮੌਕੇ ਮਾਝੀ ਨੇ ਕਿਹਾ ਕਿ ਜਦੋਂ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਸਾਰੇ ਪਾਸਿਆਂ ਤੋਂ ਉਸਦੀ ਨਿਖੇਧੀ ਹੁੰਦੀ ਹੈ, ਦੋ-ਚਾਰ ਦਿਨ ਮੀਡੀਆ ਵਿੱਚ ਰੌਲਾ ਜ਼ਰੂਰ ਪੈਂਦਾ ਹੈ ਪਰ ਇਸ ਤੋਂ ਅੱਗੇ ਕੋਈ ਕਾਰਵਾਈ ਨਹੀਂ ਹੁੰਦੀ।