India Punjab

MP ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਨੂੰ ਲੈ ਕੇ ਅਦਾਲਤ ਦਾ ਵੱਡਾ ਫੈਸਲਾ !

ਬਿਉਰੋ ਰਿਪੋਰਟ – ਅਜਨਾਲਾ ਥਾਣੇ ‘ਤੇ ਕੀਤੇ ਹਮਲੇ ਮਾਮਲੇ ਵਿੱਚ ਹੁਣ MP ਅੰਮ੍ਰਿਤਪਾਲ ਸਿੰਘ ਦੇ 8 ਸਾਥੀਆਂ ਦੀ ਰਿਮਾਂਡ ਖਤਮ ਹੋ ਗਈ ਹੈ ਅਤੇ ਉਨ੍ਹਾਂ ਨੂੰ 14 ਦੀ ਜੁਡੀਸ਼ਲ ਕਸਟਡੀ ਵਿੱਚ ਭੇਜ ਦਿੱਤਾ ਗਿਆ ਹੈ । ਜਿੰਨਾਂ ਨੂੰ ਜੁਡੀਸ਼ਲ ਕਸਟਡੀ ‘ਤੇ ਭੇਜਿਆ ਗਿਆ ਉਨ੍ਹਾਂ ਵਿੱਚ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ, ਦਲਜੀਤ ਸਿੰਘ ਕਲਸੀ, ਗੁਰਮੀਤ ਸਿੰਘ ਬੁੱਕਣਵਾਲਾ, ਕੁਲਵੰਤ ਸਿੰਘ ਰਾਊਕੇ, ਬਸੰਤ ਸਿੰਘ, ਗੁਰਿੰਦਰ ਸਿੰਘ ਗੁਰੀ ਔਜਲਾ, ਅੰਮ੍ਰਿਤਪਾਲ ਸਿੰਘ ਦੇ ਚਾਚਾ ਹਰਜੀਤ ਸਿੰਘ ਅਤੇ ਅਮਨਦੀਪ ਸਿੰਘ ਅਮਨਾ ਨਾਂਅ ਸ਼ਾਮਲ ਹੈ ।

DSP ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਰਿਮਾਂਡ ਦੌਰਾਨ ਵੀ ਪੁੱਛ-ਗਿੱਛ ਵਿੱਚ ਕਾਫੀ ਜਾਣਕਾਰੀਆਂ ਮਿਲੀਆਂ ਹਨ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਦਕਿ ਬਚਾਅ ਪੱਖ ਦੇ ਵਕੀਲ ਹਰਪਾਲ ਸਿੰਘ ਖਾਰਾ ਨੇ ਕਿਹਾ ਕਿ ਅਦਾਲਤ ਵੱਲੋਂ ਇੰਨਾਂ ਨੂੰ ਜੁਡੀਸ਼ਅਲ ਕਸਟਡੀ ਵਿੱਚ ਭੇਜ ਦਿੱਤਾ ਗਿਆ ਹੈ। ਪਹਿਲੇ ਰਿਮਾਂਡ ਵਿੱਚ ਪੁਲਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਚੀਜ਼ ਵੀ ਬਰਾਮਦ ਨਹੀਂ ਹੋਈ।

ਡਿਬਰੂਗੜ੍ਹ ਜੇਲ੍ਹ ਵਿੱਚ 2 ਸਾਲ ਪਹਿਲਾਂ ਅੰਮ੍ਰਿਤਪਾਲ ਸਿੰਘ ਸਮੇਤ 9 ਹੋਰ ਨੂੰ NSA ਅਧੀਨ ਅਸਾਮ ਭੇਜਿਆ ਗਿਆ ਸੀ। 2 ਹਫਤੇ ਪਹਿਲਾਂ ਹੀ 8 ਤੇ NSA ਖਤਮ ਕਰ ਦਿੱਤਾ ਗਿਆ ਅਤੇ ਇੰਨਾਂ ਨੂੰ ਹੁਣ ਟ੍ਰਾਂਜ਼ਿਟ ਰਿਮਾਂਡ ਤੇ ਪੰਜਾਬ ਲਿਆਇਆ ਗਿਆ । ਅੰਮ੍ਰਿਤਪਾਲ ਸਿੰਘ ਅਤੇ ਸਾਥੀ ਪਪਲਪ੍ਰੀਤ ਸਿੰਘ ਹੁਣ ਵੀ NSA ਅਧੀਨ ਡਿਬਰੂਗੜ੍ਹ ਜੇਲ਼੍ਹ ਵਿੱਚ ਬੰਦ ਹਨ । ਇੰਨਾਂ ਦੋਵਾਂ ਖਿਲਾਫ਼ NSA ਦੀ ਮਿਆਦ ਅਗਲੇ ਮਹੀਨੇ 23 ਤਰੀਕ ਨੂੰ ਖਤਮ ਹੋ ਰਹੀ ਹੈ । ਇਸ ਤੋਂ ਬਾਅਦ ਹੀ ਸਰਕਾਰ NSA ਵਧਾਉਣ ‘ਤੇ ਫੈਸਲਾ ਲਏਗੀ ।