Punjab

BMW ਪਲਾਂਟ ਦੇ ਮਸਲੇ ’ਤੇ CM ਮਾਨ ਦੇ ਹੱਕ ’ਚ ਆਏ ਬਰਾੜ! ਮਜੀਠੀਆ ਤੇ ਬਾਜਵਾ ਨੂੰ ਸੁਣਾਈਆਂ ਖਰੀਆਂ-ਖਰੀਆਂ

ਬਿਉਰੋ ਰਿਪੋਰਟ: ਮਿਸਲ ਸਤਲੁਜ ਦੇ ਪ੍ਰਧਾਨ ਅਜੈਪਾਲ ਸਿੰਘ ਬਰਾੜ (President of Misal Satluj Sardar Ajaypal Singh Brar) ਨੇ ਪੰਜਾਬ ਵਿੱਚ BMW ਦੇ ਪੁਰਜ਼ਿਆਂ ਦੇ ਪਲਾਂਟ ਵਾਲੇ ਮਾਮਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਹਮਾਇਤ ਕੀਤੀ ਹੈ ਤੇ ਨਾਲ ਹੀ ਇਸ ਮਾਮਲੇ ਵਿੱਚ CM ਮਾਨ ਨੂੰ ਘੇਰਨ ਵਾਲੇ ਅਕਾਲੀ ਦਲ ਆਗੂ ਬਿਕਰਮ ਮਜੀਠੀਆ (Bikram Majithia) ਤੇ ਕਾਂਗਰਸ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੂੰ ਵੀ ਖਰੀਆਂ-ਖਰੀਆਂ ਸੁਣਾਈਆਂ ਹਨ।

ਅਜੈਪਾਲ ਸਿੰਘ ਬਰਾੜ ਨੇ ਕਿਹਾ ਹੈ ਕਿ ਇਸਦੀ ਬੇਲੋੜੀ ਆਲੋਚਨਾ (undue criticism) ਹੋ ਰਹੀ ਹੈ, ਪਲਾਂਟ ਵੈਂਡਰ (vendor) ਦਾ ਹੀ ਲੱਗੂਗਾ। ਉਨ੍ਹਾਂ ਬਿਕਰਮ ਮਜੀਠੀਆ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਨੂੰ ਯਾਦ ਹੋਣਾ ਚਾਹੀਦਾ ਹੈ ਕਿ ਪੰਜਾਬ ਤੋਂ ਸਭ ਤੋਂ ਵੱਧ ਪਲਾਇਨ ਸਨਅਤ ਦਾ 2007 ਤੋਂ 2012 ਦੇ ਸਮੇਂ ਵਿੱਚ ਹੋਇਆ ਹੈ। ਗੋਬਿੰਦਗੜ ਅਤੇ ਹੋਰ ਐਨਰਜੀ consuming ਸਨਅਤ ਦੀ 2009 ਤੇ 2010 ਵਿੱਚ ਗਰਮੀਆਂ ਦੇ ਮਹੀਨੇ ਵਿੱਚ ਪਾਵਰ ਦੀ ਘਾਟ ਕਰਕੇ 15 ਦਿਨਾਂ ਤੋਂ ਵੱਧ ਪੂਰਨ ਬੰਦੀ ਰਹੀ।

ਇਸ ਦੇ ਨਾਲ ਹੀ ਪਰਤਾਪ ਬਾਜਵਾ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਕਾਂਗਰਸ ਸਰਕਾਰ ਦੇ ਸਮੇਂ ਹੀ ਬੱਦੀ ਅਤੇ ਜੰਮੂ ਵਰਗੇ ਟੈਕਸ ਫ੍ਰੀ ਜ਼ੋਨ ਬਣੇ ਜਿਨ੍ਹਾਂ ਨੇ ਪੰਜਾਬ ਦਾ ਵੱਡਾ ਨੁਕਸਾਨ ਕੀਤਾ। ਹਾਲਾਂਕਿ ਇਸ ਸਪੈਸ਼ਲ ਕੈਟੀਗਰੀ ਸਟੇਟਸ ਦਾ ਹੱਕਦਾਰ ਪੰਜਾਬ ਵੀ ਸੀ ਕਿਉਂਕਿ Gadgil ਕਮੇਟੀ ਦੀਆਂ ਸ਼ਰਤਾਂ ਪੂਰੀਆਂ ਕਰਦਾ ਸੀ।

ਉਨ੍ਹਾਂ ਕਿਹਾ ਕਿ ਇਹ ਬੇਲੋੜੀ ਨੁਕਤਾਚੀਨੀ ਹੈ, ਇਨ੍ਹਾਂ ਦੋਵਾਂ ਆਗੂਆਂ (ਮਜੀਠੀਆ ਤੇ ਬਾਜਵਾ) ਕੋਲ ਆਪਦੇ ਕੋਲ ਕੋਈ ਵੀ ਪੰਜਾਬ ਦੀ ਆਰਥਿਕਤਾ ਨੂੰ ਸੁਧਾਰਨ ਦਾ ਠੋਸ ਪ੍ਰੋਗਰਾਮ ਨਹੀਂ। 1997 ਤੋਂ 2022 ਤੱਕ ਹੋਈ ਪੰਜਾਬ ਦੀ ਹੋਈ deindustralization ਦਾ ਹਿਸਾਬ ਹੀ ਦੇ ਦੇਣ। ਬਾਕੀ ਇਹਦਾ ਇਹ ਮਤਲਬ ਨਹੀਂ ਕਿ ਮੌਜੂਦਾ ਸਰਕਾਰ ਬਹੁਤ ਵਧੀਆ ਚੱਲ ਰਹੀ ਹੈ, ਪਰ ਇਸ ਮੁੱਦੇ ’ਤੇ ਨੁਕਤਾਚੀਨੀ ਠੀਕ ਨਹੀਂ, ਤੇ ਉਹ ਵੀ ਇਨ੍ਹਾਂ ਫੇਲ੍ਹ ਹੋਏ ਸਿਆਸਤਦਾਨਾਂ ਤੋਂ।

ਕੀ ਹੈ ਪੂਰਾ ਮਾਮਲਾ?

ਦਰਅਸਲ ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿੱਚ BMW ਦੇ ਪੁਰਜ਼ੇ ਬਣਾਉਣ ਦਾ ਇੱਕ ਪਲਾਂਟ ਲਗਾਉਣ ਦਾ ਫੈਸਲਾ ਹੋਇਆ ਹੈ ਜਿੱਥੇ ਸੈਂਕੜੇ ਕਰੋੜ ਦਾ ਨਿਵੇਸ਼ ਹੋਵੇਗਾ ਤੇ ਹਜ਼ਾਰਾਂ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ। ਅਗਲੇ ਮਹੀਨੇ ਤੋਂ ਹੀ ਇਸ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਤੋਂ ਸ਼ੇਅਰ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਮਾਡਰਨ ਆਟੋਮੋਟਿਵ ਦੇਸ਼ ਦੀ ਪਹਿਲੀ ਕੰਪਨੀ ਹੈ ਜਿਸ ਨੂੰ ਜਰਮਨ ਦੀ ਲਗਜ਼ਰੀ ਕਾਰ ਨਿਰਮਾਤਾ ਕੰਪਨੀ ਬੀ.ਐਮ.ਡਬਲਿਊ. ਏ.ਜੀ. ਮਿਊਨਿਖ ਵੱਲੋਂ ਪਿਨੀਓਨ ਸ਼ਾਫਟਾਂ ਡਲਿਵਰ ਕਰਨ ਲਈ ਪ੍ਰਵਾਨਗੀ ਪ੍ਰਾਪਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ 150 ਕਰੋੜ ਰੁਪਏ ਦੀ ਕੀਮਤ ਵਾਲੇ 25 ਲੱਖ ਯੂਨਿਟਾਂ ਲਈ ਆਰਡਰ ਦੀ ਪੁਸ਼ਟੀ ਹੋ ਗਈ ਹੈ। ਵਿਕਾਸ ਅਤੇ ਟੈਸਟਿੰਗ ਲਈ ਸੈਂਕੜੇ ਕਰੋੜ ਰੁਪਏ ਦੇ ਨਿਵੇਸ਼ ਵਾਲੇ ਮਾਡਲਾਂ ਨੂੰ ਸ਼ਾਮਲ ਕੀਤਾ ਜਾਵੇਗਾ।

ਇਸ ’ਤੇ ਸਵਾਲ ਖੜੇ ਕਰਦਿਆਂ ਬਿਕਰਮ ਮਜੀਠੀਆ ਨੇ ਕਿਹਾ ਸੀ ਕਿ ਕਿ ਭਗਵੰਤ ਮਾਨ ਦਾ ਇੱਕ ਹੋਰ ਝੂਠ ਬੇਨਕਾਬ ਹੋ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲਾਂ ਆਪਣੇ ਜਰਮਨੀ ਦੌਰੇ ਵੇਲੇ ਝੂਠ ਬੋਲਿਆ ਕਿ BMW ਕੰਪਨੀ ਪੰਜਾਬ ਵਿਚ ਪਲਾਂਟ ਲਗਾ ਰਹੀ ਹੈ ਪਰ ਕੰਪਨੀ ਨੇ ਤੁਰੰਤ ਬਿਆਨ ਦਾ ਖੰਡਨ ਕਰ ਦਿੱਤਾ। ਹੁਣ ਮੁੱਖ ਮੰਤਰੀ ਆਪਣੀ ਹਊਮੈ ਨੂੰ ਪੂਰਾ ਕਰਨ ਵਾਸਤੇ ਇਹ ਖ਼ਬਰਾਂ ਲਗਵਾ ਰਹੇ ਹਨ ਕਿ ਮੰਡੀ ਗੋਬਿੰਦਗੜ੍ਹ ਵਿੱਚ BMW ਦੇ ਪੁਰਜ਼ੇ ਬਣਿਆ ਕਰਨਗੇ। ਪਰ ਅਸਲ ਵਿਚ BMW ਮੰਡੀ ਗੋਬਿੰਦਗੜ੍ਹ ਵਿੱਚ ਆਪਣਾ ਪਲਾਂਟ ਨਹੀਂ ਲਾ ਰਹੀ, ਬਲਕਿ ‘Modern Automotives’ ਨਾਂ ਦੀ ਹਿੰਦੁਸਤਾਨੀ ਕੰਪਨੀ ਨੂੰ ਜਰਮਨੀ ਤੋਂ ਆਰਡਰ ਮਿਲਿਆ ਹੈ ਤੇ ਉਸਦਾ ਪਹਿਲਾਂ ਤੋਂ ਹੀ ਪਲਾਂਟ ਮੰਡੀ ਗੋਬਿੰਦਗੜ ਵਿੱਚ ਮੌਜੂਦ ਹੈ।

ਸਬੰਧਿਤ ਖ਼ਬਰ – ਪੰਜਾਬ ’ਚ BMW ਦੇ ਪਾਰਟਸ ਬਣਾਉਣ ਵਾਲੇ ਪਲਾਂਟ ਦੇ ਐਲਾਨ ’ਤੇ ਸਵਾਲ! ‘ਭਗਵੰਤ ਮਾਨ ਦਾ ਇੱਕ ਹੋਰ ਝੂਠ ਬੇਨਕਾਬ!’