India International

 ਏਅਰ ਇੰਡੀਆ ਦੀ ਉਡਾਣ ਭਾਰਤੀਆਂ ਨੂੰ ਲੈ ਕੇ ਬੁਖਾਰੇਸਟ ਤੋਂ ਮੁੰਬਈ ਲਈ ਹੋਈ ਰਵਾਨਾ

‘ਦ ਖ਼ਾਲਸ ਬਿਊਰੋ :ਏਅਰ ਇੰਡੀਆ ਦੀ ਉਡਾਣ 219 ਭਾਰਤੀ ਨਿਵਾਸੀਆਂ ਨਾਲ ਬੁਖਾਰੇਸਟ,ਰੋਮਾਨੀਆ ਤੋਂ ਮੁੰਬਈ ਲਈ ਰਵਾਨਾ ਹੋ ਚੁੱਕੀ ਹੈ।ਰੂਸੀ ਫੌਜੀ ਹਮਲੇ ਕਾਰਨ ਯੂਕਰੇਨ ਵਿੱਚ ਫਸੇ ਭਾਰਤੀ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ ਰਵਾਨਾ ਹੋਇਆ ਏਅਰ ਇੰਡੀਆ ਦੇ ਬੋਇੰਗ ਜਹਾਜ਼ ਦੇ ਅੱਜ ਸ਼ਾਮ 6.30 ਵਜੇ ਇਥੇ ਪੁੱਜਣ ਦੀ ਸੰਭਾਵਨਾ ਹੈ।ਇਹ ਜਹਾਜ਼ ਮੁੰਬਈ ਏਰਪੋਰਟ ਵਿਖੇ ਉਤਰੇਗਾ।
ਭਾਰਤ ਸਰਕਾਰ ਨੇ ਐਲਾਨ ਕੀਤਾ ਕਿ ਯੁੱਧ ਪ੍ਰਭਾਵਿਤ ਯੂਕਰੇਨ ਵਿੱਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਯੂਕਰੇਨ ਤੋਂ ਰੋਮਾਨੀਆ ਰਾਹੀਂ ਕੱਢਿਆ ਜਾਵੇਗਾ। ਇਸ ਦੌਰਾਨ ਸਰਕਾਰ ਨੇ ਭਾਰਤੀ ਨਾਗਰਿਕਾਂ ਦੀ ਯੂਕਰੇਨ ਤੋਂ ਸੁਰੱਖਿਅਤ ਦੇਸ਼ ਵਾਪਸੀ ’ਤੇ ਆਉਣ ਵਾਲਾ ਸਾਰਾ ਖਰਚ ਚੁੱਕਣ ਦਾ ਦਾਅਵਾ ਵੀ ਕੀਤਾ ਹੈ।