‘ਦ ਖ਼ਾਲਸ ਬਿਊਰੋ :ਉੱਤਰ-ਪੂਰਬੀ ਯੂਕਰੇਨ ਦੇ ਸੁਮੀ ਸ਼ਹਿਰ ਵਿੱਚ ਫਸੇ ਭਾਰਤੀਆਂ ਨੂੰ ਲੈ ਕੇ ਏਅਰ ਇੰਡੀਆ ਦਾ ਇੱਕ ਜਹਾਜ਼ ਅੱਜ ਸਵੇਰੇ ਪੋਲੈਂਡ ਤੋਂ ਦਿੱਲੀ ਪਹੁੰਚਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਏਅਰ ਇੰਡੀਆ ਦੀ ਫਲਾਈਟ ਨੇ ਭਾਰਤੀ ਸਮੇਂ ਅਨੁਸਾਰ ਵੀਰਵਾਰ ਨੂੰ ਰਾਤ ਕਰੀਬ 11.30 ਵਜੇ ਰੱਜੋ,ਹਾਲੈਂਡ ਤੋਂ ਉਡਾਣ ਭਰੀ ਅਤੇ ਸ਼ੁੱਕਰਵਾਰ ਨੂੰ ਸਵੇਰੇ 5.45 ਵਜੇ ਦਿੱਲੀ ਪਹੁੰਚੀ। ਸੁਮੀ, ਯੂਕਰੇਨ ਤੋਂ ਕੱਢੇ ਗਏ 600 ਭਾਰਤੀ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਨੇ ਪੋਲੈਂਡ ਲਈ ਆਪਣੀਆਂ ਤਿੰਨ ਉਡਾਣਾਂ ਭੇਜੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਕ ਹੋਰ ਫਲਾਈਟ ਦੇ ਜਲਦੀ ਦਿੱਲੀ ਪਹੁੰਚਣ ਦੀ ਉਮੀਦ ਹੈ।
