Punjab

‘AIR INDIA’ ਦੇ ਅੰਮ੍ਰਿਤਸਰ ਆ ਰਹੇ ਜਵਾਜ਼ ਦੀ ਛੱਤ ਤੋਂ ਲੀਕੇਜ ਦਾ ਵੀਡੀਓ !

 

ਬਿਉਰੋ ਰਿਪੋਰਟ : AIR INDIA ਹੁਣ ਭਾਵੇ ਪ੍ਰਾਇਵੇਟ ਕੰਪਨੀ ਟਾਟਾ ਅਧੀਨ ਆ ਗਈ ਹੈ ਪਰ ਇਸ ਦੀ ਖਸਤਾ ਹਾਲਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ । ਹੁਣ ਗੈਟਵਿਕ ਤੋਂ ਅੰਮ੍ਰਿਤਸਰ ਜਾ ਰਹੀ AIR INDIA ਦੀ ਚੱਲ ਦੀ ਫਲਾਇਟ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਪਲੇਨ ਦੇ ਅੰਦਰੋ ਛੱਤ ਤੋਂ ਪਾਣੀ ਦੀ ਜ਼ਬਰਦਸਤ ਲੀਕੇਜ ਹੋ ਰਹੀ ਹੈ । ਇਹ ਲੀਕੇਜ ਉਸ ਥਾਂ ਤੋਂ ਹੋ ਰਹੀ ਹੈ ਜਿੱਥੇ ਯਾਤਰੀਆਂ ਦੇ ਬੈਗ ਰੱਖੇ ਹੁੰਦੇ ਹਨ । ਛੱਤ ਤੋਂ ਆ ਰਿਹਾ ਹੈ ਪਾਣੀ ਯਾਤਰੀਆਂ ਦੀ ਸੀਟ ‘ਤੇ ਵੀ ਡਿੱਗ ਰਿਹਾ ਸੀ । ਪਾਣੀ ਦਾ ਪਰੈਸ਼ਨ ਇੰਨਾਂ ਜ਼ਿਆਦਾ ਸੀ ਕਿ ਅਜਿਹਾ ਲੱਗ ਰਿਹਾ ਹੈ ਕਿ ਬਾਹਰ ਮੀਂਹ ਪੈ ਰਿਹਾ ਸੀ ਅਤੇ ਸਿੱਧਾ ਜਹਾਜ ਦੇ ਅੰਦਰ ਆ ਰਿਹਾ ਸੀ । ਇਹ ਵੀਡੀਓ 24 ਨਵੰਬਰ ਦਾ ਦੱਸਿਆ ਜਾ ਰਿਹਾ ਹੈ । ਇਸ ‘ਤੇ ਹੁਣ ਹੁਣ ਏਅਰ ਇੰਡੀਕਆ ਨੇ ਮੁਆਫੀ ਵੀ ਮੰਗੀ ਹੈ ।

 

ਏਅਰ ਇੰਡੀਆ ਨੇ ਮੰਗੀ ਮੁਆਫੀ

ਏਅਰ ਇੰਡੀਆ ਨੇ ਇੱਕ ਯਾਤਰੀ ਵੱਲੋਂ ਪਾਈ ਗਈ ਪੋਸਟ ‘ਤੇ ਮੁਆਫੀ ਮੰਗ ਦੇ ਹੋਏ ਲਿਖਿਆ ਹੈ ਕਿ ਇਹ ਇੱਕ ਅਣਕਿਆਸੀ ਘਟਨਾ ਹੈ ।24 ਨਵੰਬਰ ਨੂੰ ਗੈਟਵਿਕ ਤੋਂ ਅੰਮ੍ਰਿਤਸਰ ਲਈ ਉਡਾਣ ਭਰਨ ਵਾਲੀ ਫਲਾਈਟ AI169 ਨੇ “ਕੈਬਿਨ ਦੇ ਅੰਦਰ ਕੰਡੈਨਸੇਸ਼ਨ ਵਿੱਚ ਇੱਕ ਦੁਰਲੱਭ ਖਰਾਬੀ ਆਈ ਹੈ ਜਿਸ ਦੀ ਵਜ੍ਹਾ ਕਰਕੇ ਯਾਤਰੀ ਪ੍ਰਭਾਵਿਤ ਹੋਏ ਅਤੇ ਉਨ੍ਹਾਂ ਨੂੰ ਦੂਜੀ ਸੀਟਾਂ ‘ਤੇ ਲਿਜਾਉਣਾ ਪਿਆ । ਅਸੀਂ ਇਸ ਦੇ ਲਈ ਮੁਆਫੀ ਮੰਗ ਦੇ ਹਾਂ।


ਲੋਕ ਏਅਰ ਇੰਡੀਆ ਨੂੰ ਕਰ ਰਹੇ ਹਨ ਟਰੋਲ

ਏਅਰ ਇੰਡੀਆ ਦੇ ਲੀਕੇਜ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ । ਇੱਕ ਯੂਜ਼ਰ ਨੇ ਲਿਖਿਆ ‘ਏਅਰ ਇੰਡੀਆ… ਸਾਡੇ ਨਾਲ ਉਡਾਣ ਭਰੋ – ਇਹ ਕੋਈ ਯਾਤਰਾ ਨਹੀਂ ਹੈ … ਇਹ ਇੱਕ ਡੁੱਬਣ ਵਾਲਾ ਅਨੁਭਵ ਹੈ।”

ਇੱਕ ਸ਼ਖਸ ਨੇ ਲਿਖਿਆ ਪੰਨੂ ਨੇ ਏਅਰ ਇੰਡੀਆ ਵਿੱਚ ਸਵਾਰ ਹੋਣ ਵਾਲੇ ਯਾਤਰੀਆਂ ਨੂੰ ਮਾਰਨ ਦੀ ਧਮਕੀ ਨਹੀਂ ਦਿੱਤੀ ਸੀ ਬਲਕਿ ਏਅਰ ਇੰਡੀਆ ਦੀ ਮਾੜੀ ਕੁਆਲਿਟੀ ਨੂੰ ਲੈਕੇ ਚਿਤਾਵਨੀ ਦਿੱਤੀ ਸੀ ।