‘ਦ ਖ਼ਾਲਸ ਬਿਊਰੋ : ਕੈਨੇਡਾ ਦੀ ਹਵਾਈ ਕੰਪਨੀ ਏਅਰ ਕੈਨੇਡਾ ਨੇ ਵੈਨਕੂਵਰ ਅਤੇ ਦਿੱਲੀ ਵਿਚਕਾਰ 2 ਜੂਨ ਤੋਂ ਸਤੰਬਰ ਦੇ ਸ਼ੁਰੂ ਤੱਕ ਆਪਣੀਆਂ ਉਡਾਣਾਂ ਬੰਦ ਕਰ ਦਿੱਤੀਆਂ ਹਨ । ਏਅਰ ਕੈਨੇਡਾ ਕੰਪਨੀ ਨੇ ਇਸਦਾ ਮੁੱਖ ਕਾਰਨ ਰੂਸ ਯੂਕਰੇਨ ਯੁੱਧ ਦੱਸਿਆ ਜਾ ਰਿਹਾ । ਕੰਪਨੀ ਦਾ ਕਹਿਣਾ ਹੈ ਕਿ ਰੂਸ ਤੇ ਯੂਕਰੇਨ ਵਿਚ ਚਲ ਰਹੇ ਯੁੱਧ ਕਾਰਨ ਫਲੀਟ ਹੋਰ ਰੂਟਾਂ ਰਾਹੀਂ ਦਿੱਲੀ ਪਹੁੰਚਣਾ ਪੈਂਦਾ ਹੈ। ਗਰਮੀ ਦੇ ਮੌਸਮ ਵਿਚ ਇਹਨਾਂ ਰੂਟਾਂ ਰਾਹੀਂ ਯਾਤਰਾ ਹੋਰ ਮੁਸ਼ਕਿਲ ਹੋ ਜਾਂਦੀ ਹੈ। ਇਸ ਲਈ ਕੈਨੇਡਾ ਦੀ ਹਵਾਈ ਕੰਪਨੀ ਏਅਰ ਕੈਨੇਡਾ ਨੇ ਵੈਨਕੂਵਰ ਤੋਂ ਦਿੱਲੀ ਤੱਕ ਦੀਆਂ ਫਲਾਈਟਾਂ 6 ਸਤੰਬਰ ਤੱਕ ਬੰਦ ਕਰ ਦਿੱਤੀਆਂ ਗਈਆਂ ਹਨ।
ਕੰਪਨੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ 2 ਜੂਨ ਤੋਂ 6 ਸਤੰਬਰ ਦੇ ਵਿਚਕਾਰ ਪਹਿਲਾਂ ਹੀ ਉਡਾਣਾਂ ਬੁੱਕ ਕਰ ਲਈਆਂ ਹਨ, ਉਨ੍ਹਾਂ ਨੂੰ ਬਿਨਾਂ ਕਿਸੇ ਵਾਧੂ ਫੀਸ ਦੇ ਵਿਕਲਪਿਕ ਉਡਾਣਾਂ ‘ਤੇ ਆਪਣੇ ਆਪ ਹੀ ਮੁੜ-ਨਿਰਧਾਰਤ ਕੀਤਾ ਜਾਵੇਗਾ।