India

ਸਾਵਧਾਨ ! ਜੇ ਨਹੀਂ ਰਖੋਗੇ ਧਿਆਨ ਤਾਂ ਲੁੱਟ ਸਕਦੀ ਹੈ ਤੁਹਾਡੀ ਹੱਕ ਦੀ ਕਮਾਈ..ਐਸਬੀਆਈ ਖਾਤਾ ਧਾਰਕਾਂ ਲਈ ਜਾਰੀ ਹੋਈ ਆਹ ਚਿਤਾਵਨੀ

ਦਿੱਲੀ : ਤਕਨੀਕੀ ਵਿਕਾਸ ਨਾਲ ਜਿੱਥੇ ਆਮ ਇਨਸਾਨ ਦੀ ਜਿੰਦਗੀ ਸੋਖੀ ਹੋਈ ਹੈ,ਉਥੇ ਕਈ ਗੁੰਝਲਦਾਰ ਸਮੱਸਿਆਵਾਂ ਵੀ ਪੈਦਾ ਹੋ ਰਹੀਆਂ ਹਨ। ਖਾਸ ਤੋਰ ਤੇ ਬੈਂਕਿੰਗ ਸੈਕਟਰ ਨਾਲ ਸਬੰਧਤ। ਬੈਂਕਿੰਗ ਮਾਮਲੇ ਵਿੱਚ ਇਸ ਤਰਾਂ ਦੀਆਂ ਸਮੱਸਿਆਵਾਂ ਤੁਰੰਤ ਧਿਆਨ ਮੰਗਦੀਆਂ ਹਨ ਕਿਉਂਕਿ ਇਥੇ ਤੁਹਾਡੀ ਖੂਨ ਪਸੀਨੇ ਦੀ ਕਮਾਈ ਜਮਾਂ ਹੋਈ ਹੁੰਦੀ ਹੈ ਤੇ ਤੁਹਾਡੀ ਇੱਕ ਲਾਪਰਵਾਹੀ,ਤੁਹਾਡਾ ਵੱਡਾ ਨੁਕਸਾਨ ਕਰ ਸਕਦੀ ਹੈ।

ਇਸੇ ਤਰਾਂ ਦੇ ਇੱਕ ਮਾਮਲੇ ਵਿੱਚ ਭਾਰਤੀ ਸਟੇਟ ਬੈਂਕ ਨੇ ਆਪਣੇ ਗਾਹਕਾਂ ਨੂੰ ਚੇਤਾਵਨੀ ਜਾਰੀ ਕੀਤੀ ਹੈ। ਬੈਂਕ ਦੇ ਨਾਂ ਤੋਂ ਇੱਕ ਜਾਅਲੀ ਸੰਦੇਸ਼ ਆ ਰਹੇ ਹਨ,ਜਿਸ ਵਿੱਚ ਐਸਬੀਆਈ ਖਾਤਾ ਧਾਰਕਾਂ ਨੂੰ ਉਨ੍ਹਾਂ ਦੇ ਖਾਤੇ ਨੂੰ ਬਲੌਕ ਹੋਣ ਤੋਂ ਬਚਾਉਣ ਲਈ ਆਪਣਾ ਪੈਨ ਨੰਬਰ ਅਪਡੇਟ ਕਰਨ ਲਈ ਕਿਹਾ ਜਾ ਰਿਹਾ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀਆਈਬੀ ਫੈਕਟ ਚੈਕ ਨੇ ਟਵੀਟ ਕੀਤਾ, ‘ਐਸਬੀਆਈ ਦੇ ਨਾਮ ‘ਤੇ ਜਾਰੀ ਕੀਤਾ ਗਿਆ ਇੱਕ ਫਰਜ਼ੀ ਸੰਦੇਸ਼,ਜਿਸ ਵਿੱਚ ਗਾਹਕਾਂ ਨੂੰ ਆਪਣਾ ਪੈਨ ਨੰਬਰ ਅਪਡੇਟ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਦਾ ਖਾਤਾ ਬਲੌਕ ਨਾ ਹੋਵੇ।’

ਭਾਰਤੀ ਸਟੇਟ ਬੈਂਕ ਨੇ ਇਸ ਸਬੰਧ ਵਿੱਚ,ਇੱਕ ਚੇਤਾਵਨੀ ਜਾਰੀ ਕੀਤੀ ਹੈ ਤੇ ਕਿਹਾ ਹੈ ਕਿ ਇਸ ਤਰਾਂ ਦੇ ਕਿਸੇ ਵੀ ਸੰਦੇਸ਼ ਦਾ ਕੋਈ ਵੀ ਜੁਆਬ ਨਾ ਦਿੱਤਾ ਜਾਵੇ। ਮੈਸੇਜ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

ਪੀਆਈਬੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਦੇ ਵੀ ਆਪਣੇ ਨਿੱਜੀ ਜਾਂ ਬੈਂਕਿੰਗ ਵੇਰਵੇ ਸਾਂਝੇ ਕਰਨ ਦੀ ਮੰਗ ਕਰਨ ਵਾਲੇ ਈਮੇਲ/ਐਸਐਮਐਸ ਦਾ ਜਵਾਬ ਨਾ ਦੇਣ ਤੇ ਨਾਲ ਹੀ,ਅਜਿਹੇ ਫਰਜ਼ੀ ਸੰਦੇਸ਼ਾਂ ਦੀ ਰਿਪੋਰਟ phishing@sbi.co.in ‘ਤੇ ਕਰਨ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਬੈਂਕ ਕਦੇ ਵੀ ਮੈਸੇਜ ਰਾਹੀਂ ਨਿੱਜੀ ਵੇਰਵੇ ਨਹੀਂ ਮੰਗਦਾ ਹੈ।