ਗੈਂ ਗਸਟਰ ਮਨੂੰ ਨੇ ਹੀ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਗੋ ਲੀ ਮਾ ਰੀ ਸੀ
‘ਦ ਖ਼ਾਲਸ ਬਿਊਰੋ :- ਅੰਮ੍ਰਿਤਸਰ ਦੇ ਪਿੰਡ ਭਕਨਾ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ 2 ਸ਼ਾਰਪ ਸ਼ੂਟਰਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ ਦਾ ਪੁਲਿਸ ਨੇ ਐਨਕਾਉਂਟਰ ਕਰ ਦਿੱਤਾ ਹੈ। ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁੱਖੀ ਪ੍ਰਮੋਦ ਭਾਨ ਨੇ ਇੰਨਾਂ ਦੋਵਾਂ ਗੈਂਗਸਟਰਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ,ਇਹ ਪੂਰਾ ਆਪਰੇਸ਼ਨ AGTF ਦੇ ਤਿੰਨ ਅਫਸਰ ਡੀਐੱਸਪੀ ਵਿਕਰਮ ਬਰਾੜ, ਡੀਐੱਸਪੀ ਨਾਗਰਾ ਅਤੇ ਐੱਸਪੀ ਅਭਿਮਨਿਊ ਦੀ ਅਗਵਾਈ ਵਿੱਚ ਚਲਾਇਆ ਗਿਆ, AGTF ਦੇ ਮੁੱਖੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਪਰੇਸ਼ਨ ਵਿੱਚ ਪੰਜਾਬ ਪੁਲਿਸ ਦੇ 3 ਮੁਲਾਜ਼ਮ ਵੀ ਜ਼ਖ਼ਮੀ ਹੋਏ ਨੇ,ਇਹ ਪੂਰਾ ਆਪਰੇਸ਼ਨ ਤਕਰੀਬਨ 5 ਘੰਟੇ ਤੱਕ ਚੱਲਿਆ ਹੈ, ਪੁਲਿਸ ਨੂੰ ਗੈਂਗਸਟਰਾਂ ਤੋਂ AK-47 ਅਤੇ ਪਿਸਟਲ ਵੀ ਬਰਾਮਦ ਹੋਈ ਹੈ ਇਸ ਦੇ ਨਾਲ ਇੱਕ ਬੈਗ ਵੀ ਪੁਲਿਸ ਦੇ ਹੱਥ ਲਗਿਆ ਹੈ।
ਪੁਲਿਸ ਨੂੰ ਪਿੰਡ ਦੇ ਇਕ ਘਰ ਵਿੱਚ ਰੂਪਾ ਅਤੇ ਮਨੂੰ ਦੇ ਲੁਕੇ ਹੋਣ ਦੀ ਖ਼ਬਰ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਚਾਰੋ ਪਾਸੇ ਤੋਂ ਘਰ ਨੂੰ ਘੇਰ ਲਿਆ ਅਤੇ ਸਰੰਡਰ ਕਰਨ ਲਈ ਕਿਹਾ ਪਰ ਗੈਂਗਸਟਰਾਂ ਵੱਲੋਂ ਜਵਾਬ ਵਿੱਚ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ, ਗੈਂਗਸਟਰ ਮਨੂੰ ਕੋਲ AK- 47 ਸੀ ਇਸੇ ਦੇ ਜ਼ਰੀਏ ਹੀ ਉਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਸੀ ਅਤੇ ਉਸੇ ਨਾਲ ਹੀ ਉਹ ਪੁਲਿਸ ਦੇ ਨਾਲ ਮੁੱਠਭੇੜ ਕਰ ਰਿਹਾ ਸੀ, ਮਨੂੰ ਹੀ ਉਹ ਗੈਂਗਸਟਰ ਹੈ ਜਿਸ ਨੇ ਸਭ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰੀ ਸੀ, ਉਹ ਲਾਰੈਂਸ ਬਿਸ਼ਨੋਈ ਦਾ ਸਭ ਤੋਂ ਕਰੀਬੀ ਮੰਨਿਆ ਜਾਂਦਾ ਹੈ, ਜਿਸ ਥਾਂ ‘ਤੇ ਐਨਕਾਉਂਟਰ ਹੋਇਆ ਹੈ ਉਹ ਭਾਰਤ-ਪਾਕਿਸਤਾਨ ਸਰਹੱਦ ਤੋਂ 10 ਕਿਲੋਮੀਟਰ ਦੀ ਦੂਰੀ ‘ਤੇ ਹੈ, ਇਸ ਪੂਰੇ ਆਪਰੇਸ਼ਨ ਨੂੰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਸਥਾਨਕ ਪੁਲਿਸ ਦੀ ਮਦਦ ਨਾਲ ਅੰਜਾਮ ਦਿੱਤਾ ਹੈ।
ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੂੰ ਮੋਗਾ ਤੋਂ CCTV ਫੁਟੇਜ ਮਿਲੀ ਸੀ ਜਿਸ ਵਿੱਚ ਵਿੱਚ ਰੂਪਾ ਅਤੇ ਮਨੂੰ ਮੋਟਰ ਸਾਇਕਲ ‘ਤੇ ਵੇਖੇ ਗਏ ਸਨ, ਇਨ੍ਹਾਂ ਦੋਵਾਂ ਨੇ ਤਰਨਤਾਰਨ ਤੋਂ ਇੱਕ ਸ਼ਖ਼ਸ ਦੀ ਮੋਟਰ ਸਾਇਕਲ ਚੋਰੀ ਕੀਤੀ ਸੀ। ਸੂਤਰਾਂ ਦੇ ਮੁਤਾਬਿਕ ਵਾਰਦਾਤ ਨੂੰ ਅੰ ਜਾਮ ਦੇਣ ਤੋਂ ਬਾਅਦ ਜਗਰੂਪ ਅਤੇ ਮਨੂੰ ਤਰਨਤਾਰਨ ਵਿੱਚ ਹੀ ਲੁਕੇ ਹੋਏ ਸਨ। ਰੂਪਾ ਇਸੇ ਇਲਾਕੇ ਦਾ ਰਹਿਣ ਵਾਲਾ ਹੈ।
ਦਿੱਲੀ ਪੁਲਿਸ ਨੇ ਤਿੰਨ ਸ਼ਾਰਪ ਸ਼ੂ ਟਰ ਫੜੇ ਸਨ
6 ਸ਼ਾਰਪ ਸ਼ੂਟ ਰਾਂ ਵਿੱਚੋਂ ਇੱਕ ਨੂੰ ਵੀ ਜ਼ਿੰਦਾ ਪੰਜਾਬ ਪੁਲਿਸ ਨੇ ਨਹੀਂ ਫੜਿਆ ਹੈ। ਗ੍ਰਿਫ਼ ਤਾਰ ਤਿੰਨੋਂ ਸ਼ਾ ਰਪ ਸ਼ੂਟ ਰ ਪ੍ਰਿਅਵਰਤ ਫੌਜੀ, ਕਸ਼ਿਸ਼ ਉਰਫ਼ ਕੁਲਦੀਪ, ਅੰਨਿਕ ਸੇਰਸਾ ਨੂੰ ਦਿੱਲੀ ਪੁਲਿਸ ਨੇ ਜ਼ਿੰਦਾ ਗ੍ਰਿਫ ਤਾਰ ਕੀਤਾ ਹੈ, ਜਗਰੂਪ ਰੂਪਾ, ਮਨਪ੍ਰੀਤ ਮਨੂੰ ਦਾ ਅੰਮ੍ਰਿਤਸਰ ਵਿੱਚ AGTF ਨੇ ਐਨ ਕਾਉਂਟਰ ਕੀਤਾ ਹੈ, ਜਦਕਿ ਦੀਪਕ ਮੁੰਡੀ ਹੁਣ ਵੀ ਫਰਾਰ ਹੈ।