ਚੰਡੀਗੜ੍ਹ : ਪੰਜਾਬ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਦੀ ਅਪੀਲ ਕੀਤੀ ਹੈ।
ਆਪਣੇ ਖੇਤੀ ਕਰਨ ਦੇ ਤਰੀਕਿਆਂ ਦੀ ਉਦਾਹਰਣ ਦਿੰਦੇ ਹੋਏ ਉਹਨਾਂ ਦੱਸਿਆ ਹੈ ਕਿ ਆਪਣੇ ਪਿੰਡ ਜਗਦੇਵ ਕਲਾਂ,ਜਿਲ੍ਹਾ ਅੰਮ੍ਰਿਤਸਰ ਵਿੱਚ ਆਪਣੀ ਜ਼ਮੀਨ ‘ਤੇ ਉਹ ਖੁਦ ਖੇਤੀ ਕਰਦੇ ਹਨ ਤੇ ਉਹਨਾਂ ਕਦੇ ਵੀ ਪਰਾਲੀ ਨੂੰ ਨਹੀਂ ਸਾੜਿਆ ਹੈ ।
ਆਓ ਕਰੀਏ ਪਰਾਲ਼ੀ ਦਾ ਖੇਤ 'ਚ ਹੱਲ
ਬਚਾਉਣ ਲਈ ਆਪਣਾ ਸੁਨਹਿਰਾ ਕੱਲ੍ਹਕਿਸਾਨ ਵੀਰੋ ਆਓ ਆਪਣੀ-ਆਪਣੀ ਜ਼ਿੰਮੇਵਾਰੀ ਸਮਝੀਏ ਤੇ ਇਸ ਵਾਰ ਪਰਾਲ਼ੀ ਨੂੰ ਸਾੜਨ ਦੀ ਬਜਾਏ ਸਾਂਭ-ਸੰਭਾਲ ਕਰੀਏ
ਖੇਤੀਬਾੜੀ ਮੰਤਰੀ @KuldeepSinghAAP ਜੀ ਨੇ ਖ਼ੁਦ ਆਪਣੇ ਖੇਤਾਂ 'ਚ ਟਰੈਕਟਰ ਚਲਾ ਕੀਤੀ ਪਰਾਲ਼ੀ ਦੀ ਸਾਂਭ-ਸੰਭਾਲ pic.twitter.com/F3OKhHj1ee
— AAP Punjab (@AAPPunjab) October 9, 2022
ਹੁਣ ਵੀ 4-5 ਦਿਨ ਪਹਿਲਾਂ ਉਹਨਾਂ ਆਪਣੇ ਝੋਨੇ ਦੀ ਵਾਢੀ ਖ਼ਤਮ ਕੀਤੀ ਹੈ ਤੇ ਹੁਣ ਆਪਣੇ ਪਿੰਡ ਦੇ ਹੀ ਇੱਕ ਅਗਾਂਹਵਧੂ ਕਿਸਾਨ ਦੀ ਮਦਦ ਨਾਲ ਪਰਾਲੀ ਨੂੰ ਸਾਂਭਿਆ ਹੈ।
ਉਹਨਾਂ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਇਹ ਵੀ ਕਿਹਾ ਹੈ ਕਿ ਪਰਾਲੀ ਨੂੰ ਸਾੜਨ ਨਾਲ ਅੱਖਾਂ ਤੇ ਸਾਹ ਦੀਆਂ ਕਈ ਬੀਮਾਰੀਆਂ ਲੱਗਦੀਆਂ ਹਨ।ਪਰਾਲੀ ਬਣਾਉਣ ਵਾਲੇ ਸੰਦ ਵਰਤਣ ਨਾਲ ਇਸ ਨੂੰ ਚੰਗੀ ਤਰਾਂ ਸੰਭਾਲਿਆ ਜਾ ਸਕਦਾ ਹੈ ਤੇ ਇਸ ਦੀ ਤੂੜੀ ਬਣਾ ਕੇ ਪਸ਼ੂਆਂ ਲਈ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤਾਂ ਕਾਫ਼ੀ ਫਾਇਦੇਮੰਦ ਸਾਬਤ ਹੋ ਸਕਦੀ ਹੈ।