ਬਿਉਰੋ ਰਿਪੋਰਟ : ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਕਿਸਾਨ ਪੂਰੀ ਤਰ੍ਹਾਂ ਨਾਲ ਦੂਜੇ ਦਿਨ ਡੱਟੇ ਹੋਏ ਹਨ । ਪਹਿਲੇ ਦਿਨ ਹਰਿਆਣਾ ਪੁਲਿਸ ਇੱਕ ਤੋਂ ਬਾਅਦ ਇੱਕ ਅੱਥਰੂ ਗੈਸ ਦੇ ਗੋਲੇ ਛੱਡ ਕੇ ਕਿਸਾਨਾਂ ਨੂੰ ਪਿੱਛੇ ਧਕੇਲਨ ਵਿੱਚ ਕਾਮਯਾਬ ਰਹੀ ਅਤੇ ਇਸ ਦੌਰਾਨ ਕਈ ਕਿਸਾਨ ਜਖ਼ਮੀ ਵੀ ਹੋਏ । ਪਰ ਦੂਜੇ ਦਿਨ ਕਿਸਾਨ ਹੁਣ ਨਵੀਂ ਰਣਨੀਤੀ ਦੇ ਨਾਲ ਅੱਗੇ ਵੱਧ ਰਹੇ ਹਨ । ਖਨੌਰੀ ਵਿੱਚ ਕਿਸਾਨ ਜਥੇਬੰਦੀਆਂ ਨੇ ਸਥਾਨਕ ਲੋਕਾਂ ਦੇ ਨਾਲ ਕਿਸਾਨ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਨਾਲ 5 ਚੀਜ਼ਾਂ ਲੈਕੇ ਆਉਣ । ਇੰਨਾਂ ਵਿੱਚ ਐਨਕਾਂ ਜ਼ਰੂਰ ਲੈਕੇ ਆਉਣ ਤਾਂਕੀ ਅੱਥਰੂ ਗੈੱਸ ਅੱਖਾਂ ਵਿੱਚ ਨਾ ਲੱਗੇ,ਇਸ ਤੋਂ ਇਲਾਵਾ ਬੋਰਿਆਂ ਅਤੇ ਬਾਲਟੀਆਂ ਵੀ ਲੈਕੇ ਆਉਣ ਤਾਂਕੀ ਅੱਥਰੂ ਗੈਸ ਦੇ ਗੋਲਿਆਂ ਨੂੰ ਗਿਲੀ ਬੋਰੀਆਂ ਦੇ ਨਾਲ ਡਿਫਿਊਜ਼ ਕੀਤਾ ਜਾ ਸਕੇ । ਕਿਸਾਨ ਆਗੂਆਂ ਨੇ ਖਾਲੀ ਗੱਟੇ ਅਤੇ ਪਤੰਗ ਚੜਾਉਣ ਵਾਲੀ ਡੋਰ ਵੀ ਨਾਲ ਲੈਕੇ ਆਉਣ ਲਈ ਕਿਹਾ ਹੈ । ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਅੱਗੇ ਵਧਣਾ ਹੈ ਤਾਂ ਸਾਨੂੰ ਇਹ ਚੀਜ਼ਾ ਚਾਹੀਦੀਆਂ ਹਨ ਅਸੀ ਸਬਰ ਅਤੇ ਸ਼ਾਤਮਈ ਤਰੀਕੇ ਨਾਲ ਅੱਗੇ ਵਧਾਗੇ । ਉਧਰ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਜਖਮੀ ਕਿਸਾਨ ਆਗੂ ਨਾਲ ਫੋਨ ਤੇ ਗੱਲ ਕੀਤੀ ਹੈ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨੇ ਵੀ ਕਿਸਾਨਾਂ ਨੂੰ ਮੁੜ ਤੋਂ ਗੱਲਬਾਤ ਦੀ ਅਪੀਲ ਕੀਤੀ ਹੈ ।
SKM ਗੈਰ ਰਾਜਨੀਤੀ ਦੇ ਆਗੂ ਨੇ ਕਿਹਾ ਕਿ ਖਨੌਰੀ ਬਾਰਡਰ ‘ਤੇ ਹਰਿਆਣਾ ਅਤੇ ਪੰਜਾਬ ਦੇ ਪਿੰਡਾਂ ਵੱਲੋਂ ਉਨ੍ਹਾਂ ਦੇ ਰਹਿਣ ਅਤੇ ਲੰਗਰ ਦਾ ਬਹੁਤ ਚੰਗਾ ਇੰਤਜ਼ਾਮ ਕੀਤਾ ਗਿਆ ਸੀ । ਜਿੰਨਾਂ ਲੋਕਾਂ ਨੇ ਕਿਹਾ ਸੀ ਕਿ ਸਾਨੂੰ ਕੋਈ ਹੁੰਗਾਰਾ ਨਹੀਂ ਮਿਲੇਗਾ ਉਹ ਵੇਖ ਸਕਦੇ ਹਨ ਕਿ ਹੱਕਾਂ ਦੀ ਲੜਾਈ ਲਈ ਵੱਡੀ ਗਿਣਤੀ ਵਿੱਚ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਪਹੁੰਚੇ ਹਨ । ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਕਿਸਾਨਾਂ ਦੀ ਇਸ ਲੜਾਈ ਵਿੱਚ ਅੱਗੇ ਆਉਣ ਅਤੇ ਸਾਡਾ ਸਾਥ ਦੇਣ ਸਿਰਫ ਨਿੰਦਾ ਕਰਨ ਨਾਲ ਕੁਝ ਨਹੀਂ ਹੋਵੇਗਾ ।
ਉਧਰ ਕਿਸਾਨ ਅੰਦੋਲਨ ਵਿੱਚ ਮੈਡੀਕਲ ਦੀ ਅਹਿਮ ਭੂਮਿਕਾ ਨਿਭਾਉਣ ਵਾਲੇ ਅਮਰੀਕਾ ਦੇ ਡਾਕਟਰ ਸਵਾਏਮਾਨ ਇਸ ਵਾਰ ਵੀ ਕਿਸਾਨਾਂ ਦੇ ਦਿੱਲੀ ਚਲੋ ਅੰਦੋਲਨ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ । ਉਨ੍ਹਾਂ ਨੇ ਵੀਡੀਓ ਮੈਸੇਜ ਜਾਰੀ ਕਰਦੇ ਹੋਏ ਕਿਹਾ ਕਿ ਸਾਡੀ ਟੀਮ ਮੌਕੇ ‘ਤੇ ਮੌਜੂਦ ਹੈ ਲੋਕਾਂ ਦੀ ਮਦਦ ਲਈ,ਸਾਨੂੰ ਹੋਰ ਡਾਕਟਰਾਂ ਅਤੇ ਸਟਾਫ ਦੀ ਜ਼ਰੂਰਤ ਹੈ ਜੇਕਰ ਤੁਸੀਂ ਪਹੁੰਚ ਸਕੋ ਤਾਂ ਜ਼ਰੂਰ ਆਉ ।
ਖੇਤੀ ਬਾੜੀ ਮੰਤਰੀ ਦਾ ਬਿਆਨ
ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਇੱਕ ਵਾਰ ਮੁੜ ਤੋਂ ਕਿਸਾਨਾਂ ਨਾਲ ਗੱਲਬਾਤ ਦੇ ਜ਼ਰੀਏ ਹੱਲ ਕੱਢਣ ਦੀ ਅਪੀਲ ਕੀਤੀ ਹੈ । ਉਨ੍ਹਾਂ ਕਿਹਾ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਜਿਸ ਕਾਨੂੰਨ ਦੀ ਉਹ ਗੱਲ ਕਰ ਰਹੇ ਹਨ ਉਸ ਦਾ ਫੈਸਲਾ ਇਸ ਤਰ੍ਹਾਂ ਨਹੀਂ ਲਿਆ ਜਾ ਸਕਦਾ ਹੈ ਜਿਸ ਨਾਲ ਭਵਿੱਖ ਵਿੱਚ ਲੋਕ ਅਲੋਚਨਾ ਕਰਨ,ਇਸ ਲਈ ਜ਼ਰੂਰੀ ਹੈ ਕਿ ਸਾਰੇ ਮਿਲ ਕੇ ਗੱਲ ਕਰਨ । ਖੇਤੀਬਾੜੀ ਮੰਤਰੀ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਆਮ ਲੋਕਾਂ ਨੂੰ ਪਰੇਸ਼ਾਨੀ ਹੋਵੇ ਇਸ ਤਰ੍ਹਾਂ ਦਾ ਕੰਮ ਨਾ ਕਰਨ,ਲੋਕਾਂ ਲਈ ਮੁਸ਼ਕਿਲ ਪੈਦਾ ਕਰਨ ਨਾਲ ਪਰੇਸ਼ਾਨੀ ਦਾ ਹੱਲ ਨਹੀਂ ਹੋਵੇਗਾ ਬਲਕਿ ਹੋਰ ਮੁਸ਼ਕਿਲ ਹੋਵੇਗੀ। ਮੈਂ ਕਿਸਾਨਾਂ ਨੂੰ ਅਪੀਲ ਕਰਾਂਗਾ ਕਿ ਗੱਲਬਾਤ ਸ਼ੁਰੂ ਕਰਨ ਅਤੇ ਇਸੇ ਦੇ ਜ਼ਰੀਏ ਹੀ ਹੱਲ ਕੱਢਿਆ ਜਾਵੇ।
ਰਾਹੁਲ ਗਾਂਧੀ ਨੇ ਜਖਮੀ ਕਿਸਾਨਾ ਨਾਲ ਗੱਲ ਕੀਤੀ
ਉਧਰ ਕਿਸਾਨਾਂ ਨੂੰ INDIA ਗਠਜੋੜ ਦੀ ਸਰਕਾਰ ਆਉਣ ‘ਤੇ MSP ਗਰੰਟੀ ਕਾਨੂੰਨ ਬਣਾਉਣ ਦਾ ਐਲਾਨ ਕਰਨ ਵਾਲੇ ਰਾਹੁਲ ਗਾਂਧੀ ਨੇ ਜਖਮੀ ਕਿਸਾਨਾਂ ਨਾਲ ਫੋਨ ਤੇ ਗੱਲਬਾਤ ਕੀਤੀ । ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੌਜਵਾਨ ਕਿਸਾਨਾਂ ਦਾ ਹਾਲ ਜਾਨਣ ਦੇ ਲਈ ਹਸਪਤਾਲ ਪਹੁੰਚੇ ਤਾਂ ਉਨ੍ਹਾਂ ਰਾਹੁਲ ਗਾਂਧੀ ਦੇ ਨਾਲ ਗੱਲਬਾਤ ਕਰਵਾਈ । ਇਸ ਦਾ ਵੀਡੀਓ ਸ਼ੇਅਰ ਕਰਦੇ ਹੋਏ ਰਾਜਾ ਵੜਿੰਗ ਨੇ ਲਿਖਿਆ ‘ਕਿਸਾਨੀ ਅੰਦੋਲਨ ਵਿੱਚ ਪੁਲਿਸ ਦੇ ਅੰਨੇ ਤਸ਼ੱਦਦ ਦਾ ਸ਼ਿਕਾਰ ਹੋ ਬੁਰੀ ਤਰ੍ਹਾਂ ਜਖ਼ਮੀ ਹੋਏ ਸਾਬਕਾ ਫੌਜੀ ਜਵਾਨ ਗੁਰਮੀਤ ਸਿੰਘ ਜੀ ਦੀ ਰਾਹੁਲ ਗਾਂਧੀ ਜੀ ਨਾਲ ਗੱਲਬਾਤ ਕਰਵਾਈ। ਉਹਨਾਂ ਕਿਸਾਨਾਂ ਦਾ ਹਾਲ ਚਾਲ ਪੁੱਛਣ ਦੇ ਨਾਲ ਨਾਲ ਦੇਸ਼ ਦੇ ਅੰਨਦਾਤਾਵਾਂ ਦੇ ਇਸ ਸੰਘਰਸ਼ ਵਿੱਚ ਪੂਰਨ ਸਮਰਥਨ ਦੀ ਗੱਲ ਵੀ ਆਖੀ।
ਕਿਸਾਨੀ ਅੰਦੋਲਨ ਵਿੱਚ ਪੁਲਿਸ ਦੇ ਅੰਨੇ ਤਸ਼ੱਦਦ ਦਾ ਸ਼ਿਕਾਰ ਹੋ ਬੁਰੀ ਤਰ੍ਹਾਂ ਜਖ਼ਮੀ ਹੋਏ ਸਾਬਕਾ ਫੌਜੀ ਜਵਾਨ ਗੁਰਮੀਤ ਸਿੰਘ ਜੀ ਦੀ ਸ਼੍ਰੀ @RahulGandhi ਜੀ ਨਾਲ ਗੱਲਬਾਤ ਕਰਵਾਈ। ਉਹਨਾਂ ਕਿਸਾਨਾਂ ਦਾ ਹਾਲ ਚਾਲ ਪੁੱਛਣ ਦੇ ਨਾਲ ਨਾਲ ਦੇਸ਼ ਦੇ ਅੰਨਦਾਤਾਵਾਂ ਦੇ ਇਸ ਸੰਘਰਸ਼ ਵਿੱਚ ਪੂਰਨ ਸਮਰਥਨ ਦੀ ਗੱਲ ਵੀ ਆਖੀ।#bharatjodonyayyatra… pic.twitter.com/w6S6WKWsOc
— Amarinder Singh Raja Warring (@RajaBrar_INC) February 14, 2024