‘ਦ ਖ਼ਾਲਸ ਬਿਊਰੋ :- ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਈ ’ਚ ਰਿਲਾਇੰਸ ਪੈਟਰੋਲ ਪੰਪ ਅੱਗੇ ਦਿੱਤਾ ਜਾ ਧਰਨਾ ਅੱਜ 34ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ ਅਤੇ ਪੰਜ ਨਵੰਬਰ ਦੇ ਚੱਕਾ ਜਾਮ ਲਈ ਲਾਮਬੰਦੀ ਕੀਤੀ ਗਈ ਹੈ। ਇਸ ਧਰਨੇ ’ਚ ਔਰਤਾਂ ਵੱਲੋਂ ਵੱਧ-ਚੱੜ ਕੇ ਸ਼ਮੂਲੀਅਤ ਕੀਤੀ ਹੈ।
ਜਥੇਬੰਦੀ ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਚੰਗਾਲੀਵਾਲਾ ਦੀ ਅਗਵਾਈ ’ਚ ਮਾਰਕੀਟ ਕਮੇਟੀ ’ਚ ਵੀ ਬਾਰਦਾਨੇ ਦੀ ਘਾਟ ਨੂੰ ਲੈ ਕੇ ਅਣਮਿਥੇ ਸਮੇਂ ਲਈ ਧਰਨਾ ਲਾਇਆ ਗਿਆ ਤੇ ਇਹ ਧਰਨਾ ਬਾਰਦਾਨੇ ਦੀ ਘਾਟ ਪੂਰੀ ਹੋਣ ਤੱਕ ਚੱਲੇਗਾ। ਬਲਾਕ ਪ੍ਰਧਾਨ ਧਰਮਿੰਦਰ ਪਿਸ਼ੋਰ, ਸੂਬਾ ਸਿੰਘ ਸੰਗਤਪੁਰਾ, ਬਹਾਲ ਸਿੰਘ ਢੀਂਡਸਾ, ਬਹਾਦਰ ਸਿੰਘ, ਕਰਨੈਲ ਸਿੰਘ ਗਨੋਟਾ, ਜਸ਼ਨਦੀਪ ਕੌਰ, ਹਰਜੀਤ ਸਿੰਘ ਭੁਟਾਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਖੇਤੀਬਾੜੀ ਨੂੰ ਤਬਾਹ ਕਰਨ ਵਾਲੇ ਤਿੰਨ ਕਾਨੂੰਨ ਲਿਆਂਦੇ ਹਨ। ਇਸ ਮੌਕੇ ਪੰਜ ਨਵੰਬਰ ਦੇ ਜਾਮ ਲਈ ਵਿਉਂਤਬੰਦੀ ਕੀਤੀ। ਉਨ੍ਹਾਂ ਕਿਹਾ ਕਿ ਅਨਾਜ ਮੰਡੀਆਂ ’ਚ ਬਾਰਦਾਨੇ ਦੀ ਨਕਲੀ ਕਿੱਲਤ ਪੈਂਦਾ ਕਰਕੇ ਕਿਸਾਨਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਬੋਲੀ ਲੱਗੀ ਨੂੰ ਚਾਰ ਪੰਜ ਦਿਨ ਵੀ ਬਾਰਦਾਨਾ ਨਹੀਂ ਪਹੁੰਚ ਰਿਹਾ।