The Khalas Tv Blog India ਪੰਜਾਬ ਦਾ ਇੱਕ ਹੋਰ ਅਗਨੀਵੀਰ ਸ਼ਹੀਦ
India Punjab

ਪੰਜਾਬ ਦਾ ਇੱਕ ਹੋਰ ਅਗਨੀਵੀਰ ਸ਼ਹੀਦ

ਬਿਉਰੋ ਰਿਪੋਰਟ – ਪੰਜਾਬ ਦਾ ਇੱਕ ਹੋਰ ਅਗਨੀਵੀਰ ਜਵਾਨ ਦੇਸ਼ ਦੀ ਰੱਖਿਆ ਕਰਦਾ ਸ਼ਹੀਦ ਹੋ ਗਿਆ ਹੈ। ਜ਼ਿਲ੍ਹਾ ਬਰਨਾਲਾ ਦੇ ਪਿੰਡ ਮਹਿਤਾ ਦੇ ਰਹਿਣ ਵਾਲੇ ਸੇਵਾਮੁਕਤ ਸੂਬੇਦਾਰ ਨਾਇਬ ਸਿੰਘ ਦਾ ਪੁੱਤਰ ਅਗਨੀਵੀਰ ਜਵਾਨ ਸੁਖਵਿੰਦਰ ਸਿੰਘ ਡਿਊਟੀ ਦੌਰਾਨ ਸ਼ਹੀਦ ਹੋ ਗਿਆ।

ਜਵਾਨ ਸੁਖਵਿੰਦਰ ਸਿੰਘ ਜੰਮੂ-ਕਸ਼ਮੀਰ ‘ਚ ਤਾਇਨਾਤ ਸੀ ਤੇ ਹਾਲੇ ਇੱਕ ਸਾਲ ਪਹਿਲਾਂ ਹੀ ਫ਼ੌਜ ਵਿੱਚ ਬਤੌਰ ਅਗਨੀਵੀਰ ਭਰਤੀ ਹੋਇਆ ਸੀ। ਉਹ ਕੁਆਰਾ ਸੀ। ਸੁਖਵਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੇ ਪਿੰਡ ਮਹਿਤਾ ਵਿਖੇ ਪੁੱਜਣ ‘ਤੇ ਉਸ ਦਾ ਸਸਕਾਰ ਕੀਤਾ ਜਾਵੇਗਾ।

Exit mobile version