Punjab

ਛੁੱਟੀ ‘ਤੇ ਘਰ ਆਇਆ ਅਗਨੀਵੀਰ ਬਣਿਆ ਚੋਰ!

ਫੌਜ ਵਿੱਚ ਭਰਤੀ ਹੋਏ ਅਗਨੀਵੀਰ (Agniveer) ਨੂੰ ਮੁਹਾਲੀ ਪੁਲਿਸ (Mohali Police) ਨੇ ਚੋਰੀ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਕੀਤਾ ਹੈ। ਅਗਨੀਵੀਰ ਜਵਾਨ ਨੇ ਆਪਣੇ ਭਰਾ ਅਤੇ ਦੋਸਤ ਨਾਲ ਮਿਲ ਕੇ ਕਈ ਅਪਰਾਧ ਕੀਤੇ ਹਨ। ਉਹ ਜਾਅਲੀ ਦਸਤਾਵੇਜ਼ ਬਣਾ ਕੇ ਚੋਰੀ ਕੀਤੇ ਵਾਹਨ ਵੇਚਦੇ ਸੀ। ਅਗਨੀਵੀਰ ਨੇ ਛੁੱਟੀ ‘ਤੇ ਘਰ ਆਉਣ ਸਮੇਂ ਹਥਿਆਰ ਖਰੀਦੇ ਸਨ। ਛੁੱਟੀ ਮਿਲਣ ਤੋਂ ਬਾਅਦ ਉਹ ਫੌਜ ਵਿੱਚ ਵਾਪਸ ਨਹੀਂ ਗਿਆ। ਹੁਣ ਮੁਹਾਲੀ ਪੁਲਿਸ ਨੇ ਉਸ ਨੂੰ ਉਸ ਦੇ ਭਰਾ ਅਤੇ ਦੋਸਤ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਅਗਨੀਵੀਰ ਇਸ਼ਮੀਤ ਸਿੰਘ, ਉਸ ਦੇ ਭਰਾ ਪ੍ਰਭਪ੍ਰੀਤ ਅਤੇ ਦੋਸਤ ਬਲਕਾਰ ਸਿੰਘ ਵਜੋਂ ਹੋਈ ਹੈ। ਤਿੰਨੋਂ ਪੰਜਾਬ ਦੇ ਫਾਜ਼ਿਲਕਾ ਦੇ ਰਹਿਣ ਵਾਲੇ ਹਨ। ਪੁਲਿਸ ਨੇ ਇਨ੍ਹਾਂ ਕੋਲੋਂ ਡਿਜ਼ਾਇਰ ਟੈਕਸੀ, ਐਕਟਿਵਾ ਸਕੂਟੀ, ਬੁਲੇਟ ਮੋਟਰਸਾਈਕਲ, ਦੇਸੀ ਪਿਸਤੌਲ ਅਤੇ ਫ਼ੋਨ ਬਰਾਮਦ ਕੀਤੇ ਹਨ।

ਮੁਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੁੱਖ ਮੁਲਜ਼ਮ ਇਸ਼ਮੀਤ ਸਿੰਘ ਅਗਨੀਵੀਰ ਸਕੀਮ ਤਹਿਤ 2022 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਹ ਪੱਛਮੀ ਬੰਗਾਲ ਵਿੱਚ ਤਾਇਨਾਤ ਸੀ। ਇੱਕ ਮਹੀਨੇ ਦੀ ਛੁੱਟੀ ਲੈ ਕੇ 2 ਮਹੀਨੇ ਪਹਿਲਾਂ ਹੀ ਘਰ ਆਇਆ ਸੀ। ਪੱਛਮੀ ਬੰਗਾਲ ਤੋਂ ਆ ਕੇ ਉਸ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਨਾਜਾਇਜ਼ ਹਥਿਆਰ ਖਰੀਦੇ ਸਨ। ਇਸ ਤੋਂ ਬਾਅਦ ਉਸ ਨੇ ਆਪਣੇ ਭਰਾ ਅਤੇ ਦੋਸਤ ਨਾਲ ਮਿਲ ਕੇ ਇਨ੍ਹਾਂ ਹਥਿਆਰਾਂ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ –   ਨਵਾਂਸ਼ਹਿਰ ਦੇ ਇਕ ਪਰਿਵਾਰ ‘ਤੇ ਛਾਇਆ ਕਹਿਰ, ਤਿੰਨ ਮੈਂਬਰਾਂ ਨਾਲ ਵਾਪਰਿਆ ਹਾਦਸਾ