ਬਿਉਰੋ ਰਿਪੋਰਟ – ਅਗਨੀਵੀਰ (Agniveer) ਨੂੰ ਲੈਕੇ ਲੋਕਸਭਾ ਵਿੱਚ ਆਗੂ ਵਿਰੋਧੀ ਧਿਰ ਰਾਹੁਲ ਗਾਂਧੀ (Rahul Gandhi) ਦੀ ਗੱਲ ਪੰਜਾਬ ਵਿੱਚ ਸੱਚ ਸਾਬਿਤ ਹੋਈ ਹੈ । ਮੁਹਾਲੀ ਵਿੱਚ ਪੁਲਿਸ ਨੇ ਦੇਸੀ ਪਿਸਤੌਲ ਵਿਖਾ ਕੇ ਕਾਰ ਖੋਹਣ ਵਾਲੇ ਜਿੰਨਾਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਉਨ੍ਹਾਂ ਵਿੱਚ ਇੱਕ ਅਗਨੀਵੀਰ ਹੈ,ਮੁਲਜ਼ਮ ਈਸ਼ਪ੍ਰੀਤ ਸਿੰਘ 2022 ਵਿੱਚ ਅਗਨੀਵੀਰ ਦੇ ਤੌਰ ‘ਤੇ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ ।
ਅਗਨੀਵੀਰ ਦੀ ਗ੍ਰਿਫਤਾਰੀ ਦੇ ਬਾਅਦ 17ਵੀਂ ਲੋਕਸਭਾ ਵਿੱਚ ਰਾਹੁਲ ਗਾਂਧੀ ਦਾ ਇੱਕ ਵੀਡੀਓ ਵਾਇਰ ਹੋ ਰਿਹਾ ਹੈ ।
ਇਸ ਵੀਡੀਓ ਵਿੱਚ ਅਗਨੀਵੀਰ ਯੋਜਨਾ ਦਾ ਵਿਰੋਧ ਕਰਦੇ ਹੋਏ ਰਾਹੁਲ ਗਾਂਧੀ ਕਹਿ ਰਹੇ ਹਨ ਕਿ ਫੌਜ ਦੇ ਜਰਨਲਾਂ ਨੇ ਉਸ ਨੂੰ ਕਿਹਾ ਕਿ ਅਸੀਂ ਹਜ਼ਾਰਾਂ ਲੋਕਾਂ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦੇ ਰਹੇ ਹਾਂ ਅਤੇ ਕੁਝ ਸਮੇਂ ਬਾਅਦ ਉਨ੍ਹਾਂ ਨੂੰ ਸਮਾਜ ਵਿੱਚ ਪਾ ਰਹੇ ਹਾਂ । ਇਸ ਨਾਲ ਬੇਰੁਜ਼ਗਾਰੀ ਵਧੇਗੀ, ਸਮਾਜ ਵਿੱਚ ਹਿੰਸਾ ਵਧੇਗੀ,ਉਨ੍ਹਾਂ ਦੇ ਮੰਨ ਵਿੱਚ ਇਹ ਗੱਲ ਸੀ ਕਿ ਅਗਨੀਵੀਰ ਯੋਜਨਾ ਫੌਜ ਦੇ ਅੰਦਰੋ ਨਹੀਂ ਆਈ ਹੈ ਬਲਕਿ ਅਜੀਤ ਡੋਬਾਲ ਨੇ ਇਹ ਯੋਜਨਾ ਫੌਜ ‘ਤੇ ਥੋਪੀ ਹੈ ।
ਵੀਡੀਓ ਵਾਇਰਲ ਕਰਨ ਵਾਲੇ ਹੁਣ ਅਗਨੀਵੀਰ ਯੋਜਨਾ ‘ਤੇ ਸਵਾਲ ਚੁੱਕ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਰਾਹੁਲ ਗਾਂਧੀ ਨੇ ਜੋ ਕਿਹਾ ਸੀ ਉਹ ਸੱਚ ਸਾਬਿਤ ਹੋ ਰਿਹਾ ਹੈ । ਰਾਹੁਲ ਗਾਂਧੀ ਨੇ ਲੋਕਸਭਾ ਵਿੱਚ ਕਿਹਾ ਸੀ ਅਸੀਂ ਉਨ੍ਹਾਂ ਨੰ ਹਥਿਆਰ ਦੀ ਟ੍ਰੇਨਿੰਗ ਦੇ ਰਹੇ ਹਾਂ ਕੁਝ ਸਮੇਂ ਬਾਅਦ ਫੌਜ ਉਨ੍ਹਾਂ ਨੂੰ ਕੱਢ ਦੇਵੇਗੀ ਇਸ ਨਾਲ ਕੀ ਹੋਵੇਗਾ ? ਸਮਾਜ ਵਿੱਚ ਹਿੰਸਾ ਵਧੇਗੀ ਅਤੇ ਹੁਣ ਉਹ ਹੀ ਹੋਇਆ ਹੈ ।
ਕੀ ਹੈ ਪੂਰਾ ਮਾਮਲਾ ?
ਮੁਹਾਲੀ ਪੁਲਿਸ ਨੇ ਸਵਾਰੀ ਬੁੱਕ ਕਰਕੇ ਕਾਰ ਲੁੱਟਣ ਵਾਲੇ ਤਿੰਨ ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ । ਮੁਲਜ਼ਮ ਦੀ ਪਛਾਣ ਈਸ਼ਪ੍ਰੀਤ ਸਿੰਘ ਉਰਫ਼ ਈਸ਼ੂ,ਪ੍ਰਭਪ੍ਰੀਤ ਸਿੰਘ ਉਰਫ਼ ਪ੍ਰਭ ਅਤੇ ਬਲਕਰਣ ਸਿੰਘ ਦੇ ਰੂਪ ਵਿੱਚ ਹੋਈ ਹੈ । ਤਿੰਨੋ ਫਾਜ਼ਿਲਕਾ ਦੇ ਰਹਿਣ ਵਾਲੇ ਹਨ । SSP ਮੁਹਾਲੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਤੋਂ ਸਵਿਫਟ ਡਿਜਾਇਰ ਕਾਰ ਅਤੇ ਇੱਕ ਦੇਸੀ ਪਿਸਤੌਲ ਬਰਾਮਦ ਕੀਤੀ ਗਈ ਹੈ ।
ਮੁਲਾਜ਼ਮ ਪ੍ਰਭਪ੍ਰੀਤ ਸਿੰਘ,ਈਸ਼ਪ੍ਰੀਤ ਸਿੰਘ ਦਾ ਸੱਕਾ ਭਰਾ ਹੈ । ਜਾਂਚ ਵਿੱਚ ਪਤਾ ਚੱਲਿਆ ਹੈ ਕਿ ਵੱਧ ਪੈਸਾ ਕਮਾਉਣ ਦੇ ਲਈ ਉਨ੍ਹਾਂ ਨੇ ਗੱਡੀਆਂ ਚੋਰੀ ਕਰਨਾ ਸ਼ੁਰੂ ਕਰ ਦਿੱਤਾ ਸੀ । ਤਿੰਨ ਮੁਲਜ਼ਮਾਂ ਨੇ 20 ਜੁਲਾਈ ਦੀ ਅੱਧੀ ਰਾਤ ਨੂੰ ਇਨ ਡ੍ਰਾਈਵਰ ਐੱਪ ਦੇ ਜ਼ਰੀਏ ਕੈਬ ਬੁੱਕ ਕੀਤੀ ਸੀ । ਚੱਪੜਚਿੜੀ ਦੇ ਕੋਲ ਮੁਲਜ਼ਮਾਂ ਨੇ ਡ੍ਰਾਈਵਰ ਤੇ ਦੇਸੀ ਪਿਸਤੌਲ ਤਾਨ ਦਿੱਤੀ ਸੀ । ਉਸ ਦੀਆਂ ਅੱਖਾਂ ਵਿੱਚ ਮਿਰਚ ਵਾਲਾ ਸਪ੍ਰੇਅ ਪਾਕੇ ਕਾਰ ਲੈਕੇ ਫਰਾਰ ਹੋ ਗਏ ।