‘ਦ ਖ਼ਾਲਸ ਬਿਊਰੋ : ਬੀਜੀਪੇ ਦੇ ਲੀਡਰ ਹਰਜੀਤ ਸਿੰਘ ਗਰੇਵਾਲ ਨੇ ਨੀਲ ਗਰਗ ਵੱਲੋਂ ਸਾਂਝੀਆਂ ਕੀਤੀਆਂ ਤਸਵੀਰਾਂ ਬਾਰੇ ਬੋਲਦਿਆਂ ਕਿਹਾ ਕਿ ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰਦੇ ਪਰ ਜਦੋਂ ਢੇਸੀ ਨੇ ਦੇਸ਼ ਦੇ ਖਿਲਾਫ਼ ਸਟੈਂਡ ਲਿਆ, ਉਸ ਤੋਂ ਬਾਅਦ ਢੇਸੀ ਨੂੰ ਸਾਡਾ ਕੋਈ ਵੀ ਲੀਡਰ ਨਹੀਂ ਮਿਲਿਆ। ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ‘ਚ ਬਹੁਤ ਸਖ਼ਤ ਹਨ। ਉਹ ਇਸੇ ਕਰਕੇ ਕੈਨੇਡਾ ਦੇ ਰੱਖਿਆ ਮੰਤਰੀ ਸੱਜਣ ਸਿੰਘ ਨੂੰ ਨਹੀਂ ਸੀ ਮਿਲੇ ਕਿਉਂਕਿ ਉਹ ਖਾਲਿ ਸਤਾ ਨੀਆਂ ਨਾਲ ਸਬੰਧ ਰੱਖਦੇ ਸਨ। ਢੇਸੀ ਦੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਨੂੰ ਜੇ ਨੀਲ ਗਰਗ ਜਾਂ ਭਗਵੰਤ ਮਾਨ ਸ਼ਲਾਘਾਯੋਗ ਮੰਨਦੇ ਹਨ ਤਾਂ ਇਹ ਬਹੁਤ ਮੰਦਭਾਗੀ ਗੱਲ ਹੈ।