Punjab

ਪੰਜਾਬ ਦੇ AG ‘ਤੇ ਸਾਥੀ ਵਕੀਲ ਨਾਲ ਗੈਰ ਕਾਨੂੰਨ ਸਬੰਧ ਦਾ ਇਲਜ਼ਾਮ !

ਬਿਊਰੋ ਰਿਪੋਰਟ : ਪੰਜਾਬ ਦੇ ਐਡਵੋਟੇਕ ਜਨਰਲ ਵਿਨੋਦ ਘਈ ਨੂੰ ਲੈਕੇ ਵੱਡਾ ਵਿਵਾਦ ਹੋ ਗਿਆ ਹੈ । ਇਕ ਮਹਿਲਾ ਵਕੀਲ ਕੀਰਤੀ ਅਹੂਜਾ ਨੇ ਸੋਸ਼ਲ ਮੀਡੀਆ ‘ਤੇ ਆਕੇ ਇਲਜ਼ਾਮ ਲਗਾਇਆ ਹੈ ਕਿ ਵਿਨੋਦ ਘਈ ਦੇ ਉਸ ਦੀ ਵਕੀਲ ਭੈਣ ਨਾਲ ਗੈਰ ਕਾਨੂੰਨੀ ਸਬੰਧ ਹਨ । ਜਦੋਂ ਉਨ੍ਹਾਂ ਨੇ ਭੈਣ ਨੂੰ ਰੋਕਿਆ ਤਾਂ ਉਸ ਨੇ ਦੱਸਿਆ ਕਿ ਜੇਕਰ ਉਹ ਪਿੱਛੇ ਹੋਈ ਤਾਂ ਵਿਨੋਦ ਘਈ ਉਸ ਦੇ ਪਿਤਾ,ਮਾਂ ਅਤੇ ਭਰਾਂ ਨੂੰ ਮਾਰ ਦੇਵੇਗਾ । ਵਕੀਲ ਕੀਰਤੀ ਅਹੂਜਾ ਨੇ ਵੀਡੀਓ ਅਤੇ ਆਡੀਓ ਵੀ ਜਾਰੀ ਕੀਤੇ ਹਨ ਜਿਸ ਵਿੱਚ ਉਸ ਦੀ ਭੈਣ ਅਤੇ ਵਿਨੋਦ ਘਈ ਗੱਲ ਕਰ ਰਹੇ ਹਨ । ਹਾਲਾਂਕਿ ‘ਦ ਖਾਲਸ ਟੀਵੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ । ਕੀਰਤੀ ਅਹੂਜਾ ਦਾ ਕਹਿਣਾ ਹੈ ਕਿ ਵਿਨੋਦ ਘਈ ਦਾ ਵਿਆਹ ਹੋਣ ਦੇ ਬਾਵਜੂਦ ਉਹ AG ਦਫਤਰ ਵਿੱਚ ਕੰਮ ਕਰਨ ਵਾਲੀ ਮੇਰੀ ਭੈਣ ਨਾਲ ਰਿਸ਼ਤਾ ਰੱਖਣਾ ਚਾਹੁੰਦਾ ਹੈ ਅਤੇ ਉਸ ਦੀ ਜ਼ਿੰਦਗੀ ਖਰਾਬ ਕਰਨ ਦੀ ਕੋਸਿਸ਼ ਕਰ ਰਿਹਾ ਹੈ । ਅਸੀਂ ਇਹ ਨਹੀਂ ਹੋਣ ਦੇ ਸਕਦੇ ਹਾਂ, ਉਸ ਨੇ ਕਿਹਾ ਅਸੀਂ ਵਿਨੋਦ ਘਈ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੀ ਭੈਣ ਨੇ ਕਿਹਾ ਕਿ ਉਹ ਪਰਿਵਾਰ ਨੂੰ ਖਤਮ ਕਰਵਾ ਦੇਵੇਗਾ । ਵੀਡੀਓ ਵਿੱਚ ਕੀਰਤੀ ਅਹੂਜਾ ਇਹ ਵੀ ਦੱਸ ਰਹੀ ਹੈ ਕਿ ਏਜੀ ਵਿਨੋਦ ਘਈ ਉਸ ਨੂੰ ਟ੍ਰੇਨ ਅਤੇ ਬੱਸ ‘ਤੇ ਸਫਰ ਨਹੀਂ ਕਰਨ ਦਿੰਦਾ ਹੈ ਤਾਂਕੀ ਕੋਈ ਹੋਰ ਉਸ ਨੂੰ ਨਾ ਵੇਖ ਲਏ । ਇਸ ਤੋਂ ਇਲਾਵਾ ਵਿਨੋਦ ਘਈ ਨੇ ਉਸ ਦੀ ਭੈਣ ਤੋਂ ਇੱਕ ਔਲਾਦ ਦੀ ਵੀ ਮੰਗ ਵੀ ਕੀਤੀ ਹੈ । ਕੀਰਤੀ ਅਹੂਜਾ ਨੇ ਕਿਹਾ ਵਿਨੋਦ ਘਈ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਜਾਵੇ ਅਤੇ ਉਹ ਮੇਰੀ ਭੈਣ ਨਾਲ ਸਾਰੇ ਸਬੰਧ ਤੋੜੇ। ਕੀਰਤੀ ਅਹੂਜਾ ਨੇ ਕਿਹਾ ਸਾਡਾ ਪਰਿਵਾਰ ਬਹੁਤ ਹੀ ਪਰੇਸ਼ਾਨ ਹੈ ਪਿਤਾ ਸੂਸਾਈਡ ਕਰਨ ਦੀ ਸੋਚ ਰਹੇ ਹਨ ਉਨ੍ਹਾਂ ‘ਤੇ ਇਸ ਕਦਰ ਦਬਾਅ ਬਣਾਇਆ ਗਿਆ ਹੈ । ਉਧਰ ਇਸ ਵੀਡੀਓ ਦੇ ਅਧਾਰ ‘ਤੇ ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਰਾਜਪਾਲ ਨੂੰ ਚਿੱਠੀ ਲਿੱਖੀ ਹੈ ।

 

ਬਾਜਵਾ ਨੇ ਲਿੱਖੀ ਰਾਜਪਾਲ ਨੂੰ ਚਿੱਠੀ

ਆਗੂ ਵਿਰੋਧੀ ਧਿਰ ਪ੍ਰਤਾਪ ਸਿੰਘ ਬਾਜਵਾ ਨੇ ਵੀਡੀਓ ਦੇ ਅਧਾਰ ‘ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਚਿੱਠੀ ਲਿੱਖੀ ਹੈ,ਉਨ੍ਹਾਂ ਨੇ ਕਿਹਾ ਕੀਰਤੀ ਅਹੂਜਾ ਨਾਂ ਦੀ ਵਕੀਲ ਨੇ ਜਿਹੜੇ ਇਲਜ਼ਾਮ ਏਜੀ ਦੇ ਖਿਲਾਫ ਲਗਾਏ ਹਨ ਉਹ ਬਹੁਤ ਦੀ ਗੰਭੀਰ ਹਨ । ਏਜੀ ਦਾ ਕੰਮ ਹੁੰਦਾ ਹੈ ਲੋਕਾਂ ਨੂੰ ਇਨਸਾਫ ਦਿਵਾਉਣਾ ਪੁਲਿਸ ਅਤੇ ਆਪਣੀ ਪਾਵਰ ਦੇ ਦਮ ‘ਤੇ ਧਮਕਾਉਣਾ ਨਹੀਂ ਹੁੰਦਾ ਹੈ, ਬਾਜਵਾ ਨੇ ਕਿਹਾ ਵਕੀਲ ਆਪ ਦੱਸ ਰਹੀ ਹੈ ਕਿ ਕਿਵੇਂ ਏਜੀ ਵਿਨੋਦ ਘਈ ਨੇ ਧਮਕੀ ਦਿੱਤੀ ਹੈ ਕਿ ਉਨ੍ਹਾਂ ਦੇ ਪਰਿਵਾਰ ਖਿਲਾਫ ਝੂਠੇ ਕੇਸ ਦਰਜ ਕਰ ਦਿੱਤੇ ਜਾਣਗੇ ਅਤੇ ਉਨ੍ਹਾਂ ਦਾ ਕਤਲ ਕਰਵਾ ਦਿੱਤਾ ਜਾਵੇਗਾ ਜਦਕਿ ਲੋਕਾਂ ਦੇ ਸਾਹਮਣੇ ਦੁਰਘਟਨਾ ਦੇ ਰੂਪ ਵਿੱਚ ਇਸ ਨੂੰ ਪੇਸ਼ ਕੀਤਾ ਜਾਵੇਗਾ । ਜੇਕਰ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਸਾਡੇ ਰਿਸ਼ਤੇ ਵਿੱਚ ਆਉਣ ਦੀ ਕੋਸ਼ਿਸ਼ ਕੀਤੀ ।

ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਏਜੀ ਦਾ ਅਹੁਦਾ ਸੰਵਿਧਾਨਿਕ ਹੈ ਜੇਕਰ ਉਹ ਆਪਣੇ ਅਹੁਦੇ ‘ਤੇ ਬੈਠ ਕੇ ਗੈਰ ਕਾਨੂੰਨੀ ਰਿਸ਼ਤੇ ਨੂੰ ਲੈਕੇ ਪਰਿਵਾਰ ਨੂੰ ਧਮਕਾ ਰਿਹਾ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ । ਬਾਜਵਾ ਨੇ ਕਿਹਾ ਡੀਜੀਪੀ ਪੰਜਾਬ ਨੂੰ ਇਸ ਦਾ ਫੌਰਨ ਨੋਟਿਸ ਲੈਕੇ ਏਜੀ ਦੇ ਖਿਲਾਫ FIR ਦਰਜ ਕਰਨੀ ਚਾਹੀਦੀ ਹੈ,ਪਰ ਹੁਣ ਤੱਕ ਅਜਿਹਾ ਨਹੀਂ ਹੋਇਆ ਹੈ,ਜਿਸ ਦਾ ਮਤਲਬ ਹੈ ਕਿ ਵਕੀਲ ਕੀਰਤੀ ਆਹੂਜਾ ਜਿਹੜਾ ਇਲਜ਼ਾਮ ਲੱਗਾ ਰਹੀ ਹੈ ਉਹ ਸੱਚ ਹੈ ਕਿ ਏਜੀ ਵਿਨੋਦ ਘਈ ਕਿਸ ਤਰ੍ਹਾਂ ਪੁਲਿਸ ਦੇ ਦਮ ‘ਤੇ ਆਪਣੇ ਨਜ਼ਾਇਜ਼ ਰਿਸ਼ਤਿਆਂ ਨੂੰ ਲੈਕੇ ਧਮਕਾ ਰਿਹਾ ਸੀ । ਬਾਜਵਾ ਨੇ ਰਾਜਪਾਲ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਦੇ ਇਲਜ਼ਾਮ ਏਜੀ ‘ਤੇ ਲਗਾਏ ਗਏ ਹਨ ਉਹ ਕਾਫੀ ਗੰਭੀਰ ਹਨ ਇਸ ਲਈ ਤੁਸੀਂ ਆਪ ਵਿਨੋਦ ਘਈ ਨੂੰ ਐਡਵੋਕੇਟ ਜਨਰਲ ਦੇ ਅਹੁਦੇ ਤੋਂ ਹਟਾਉ ਅਤੇ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਕੀਤੀ ਜਾਵੇ।