Punjab

ਅਖਬਾਰਾਂ ਵਿੱਚ AG ਦੀ ਮਸ਼ਹੂਰੀ ਕਰ ਦਿੱਤੀ, ਆਰਡਰ ਹਾਲੇ ਹੋਏ ਨਹੀਂ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਵੱਲੋਂ ਡੀਐੱਸ ਪਤਵਾਲੀਆ ਨੂੰ ਐਡਵੋਕੇਟ ਜਨਰਲ ਨਿਯੁਕਤ ਕਰਨ ਵਾਲੀ ਫਾਇਲ ਹਾਲੇ ਸਰਕਾਰ ਦੇ ਹੀ ਦਫਤਰਾਂ ਵਿੱਚ ਘੁੰਮ ਰਹੀ ਹੈ। ਰਾਜਪਾਲ ਨੂੰ ਪ੍ਰਵਾਨਗੀ ਲਈ ਇਹ ਫਾਇਲ ਨਾ ਭੇਜਣ ਕਰਕੇ ਨਿਯੁਕਤੀ ਵਾਲਾ ਰੇੜਕਾ ਖੜ੍ਹਾ ਹੋ ਗਿਆ। ਸਰਕਾਰ ਵੱਲੋਂ ਪਤਵਾਲੀਆਂ ਦੀ ਨਿਯੁਕਤੀ ਦੇ ਆਰਡਰ ਜ਼ੁਬਾਨੀ ਕਲਾਮੀ ਹੀ ਕੀਤੇ ਗਏ ਹਨ, ਪਰ ਰਸਮੀ ਤੌਰ ਤੇ ਹਾਲੇ ਕੋਈ ਵੀ ਚਿੱਠੀ ਨਹੀਂ ਤੁਰੀ ਹੈ। ਸੂਤਰਾਂ ਦੀ ਮੰਨੀਏ ਤਾਂ ਫਾਇਲ ਕੱਲ੍ਹ ਸ਼ਾਮ ਤੱਕ ਰਾਜਪਾਲ ਨੂੰ ਕੋਲ ਨਹੀਂ ਭੇਜੀ ਗਈ ਸੀ।

ਮਾਮਲਾ ਕਾਂਗਰਸ ਹਾਈਕਮਾਂਡ ਤੱਕ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ ਸੀਐੱਮ ਚੰਨੀ ਦਿੱਲੀਓਂ ਹਾਈਕਮਾਂਡ ਨਾਲ ਮੀਟਿੰਗ ਕਰਕੇ ਮੁੜ ਆਏ ਹਨ ਤੇ ਹੁਣ ਹੋ ਸਕਦਾ ਹੈ ਕਿ ਇਸ ਫਾਇਲ ਨੂੰ ਪੜੂਏ ਲੱਗ ਜਾਣ। ਪਤਾ ਇਹ ਵੀ ਲੱਗਾ ਹੈ ਕਿ ਨਵੇਂ ਮੰਤਰੀ ਮੰਡਲ ਦੀ ਲਿਸਟ ਵੀ ਹਾਲ ਦੀ ਘੜ੍ਹੀ ਸੀਐੱਮ ਦੀ ਛਾਤੀ ਨਾਲ ਲੱਗੀ ਹੋਈ ਹੈ।