‘ਦ ਖ਼ਾਲਸ ਬਿਊਰੋ :ਸੰਗਰੂਰ ਸੀਟ ਜਿੱਤਣ ਮਗਰੋਂ ਬੀਬੀ ਨਰਿੰਦਰ ਕੌਰ ਭਰਾਜ ਸੰਗਰੂਰ ਵਿੱਖੇ ਆਮ ਲੋਕਾਂ ਦੇ ਰੂਬਰੁ ਹੋਏ ਤੇ ਕਿਸਾਨ ਦੀ ਧੀ ਨੂੰ ਜਿਤਾਉਣ ਲਈ ਆਮ ਲੋਕਾਂ ਦਾ ਧੰਨਵਾਦ ਕੀਤਾ। ਲੋਕਾਂ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਬੀਬੀ ਭਾਰਜ ਨੇ ਕਿਹਾ ਹੈ ਕਿ ਮੇਰੀ ਇਹ ਜਿੱਤ ਸਿਰਫ਼ ਮੇਰੀ ਨਹੀਂ ਹੈ,ਸਗੋਂ ਆਪ ਵਰਕਰਾਂ ਦੀ ਜਿੱਤ ਹੈ,ਉਹਨਾਂ ਦੀ ਕੀਤੀ ਮਿਹਨਤ ਦੀ ਹੈ।ਇਸ ਦੋਰਾਨ ਹੋਰ ਬੋਲਦਿਆਂ ਉਹਨਾਂ ਕਿਹਾ ਕਿ ਮੈਨੂੰ ਆਪਣੀ ਜਿੱਤ ਨਾਲੋਂ ਜਿਆਦਾ ਖੁਸ਼ੀ ਗੱਦਾਰਾਂ ਦੇ ਹਾਰਨ ਦੀ ਹੈ।ਮੈਨੂੰ ਖੁਸ਼ੀ ਹੈ ਕਿ ਆਮ ਲੋਕਾਂ ਨੇ ਨਿਰਪਖ ਹੋ ਵੋਟਾਂ ਪਾਈਆਂ ਹਨ ਤੇ ਆਪ ਨੂੰ ਜਿਤਾਇਆ ਹੈ।