India International

ਲਾਰੈਂਸ ਬਿਸਨੋਈ ਨਾਲ ਵਾਇਰਲ ਵੀਡੀਓ ਤੋਂ ਬਾਅਦ ਸ਼ਹਿਜਾਦ ਭੱਟੀ ਨੇ ਦਿੱਤਾ ਆਪਣਾ ਸ਼ਪੱਸਟੀਕਰਨ

ਲਾਰੈਂਸ ਬਿਸਨੋਈ (Lawrence Bishnoi) ਦੀ ਪਾਕਿਸਤਾਨ ਗੈਂਗਸਟਰ ਸ਼ਹਿਜਾਦ ਭੱਟੀ (Shehzad Bhatti) ਨਾਲ ਕੀਤੀ ਇਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਲਾਰੈਂਸ ਸ਼ਹਿਜ਼ਾਦ ਨੂੰ ਈਦ ਵੀ ਮੁਬਾਰਕਬਾਦ ਦੇ ਰਿਹਾ ਸੀ। ਇਸ ਤੋਂ ਬਾਅਦ ਸ਼ਹਿਜ਼ਾਦ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ।

ਇਸ ਵਿੱਚ ਉਹ ਆਪਣਾ ਸ਼ਪੱਸਟੀਕਰਨ ਦਿੰਦੇ ਹੋਏ ਕਹਿ ਰਿਹਾ ਹੈ ਕਿ ਉਸ ਅਤੇ ਫਾਰੂਖ ਖੋਖਰ ਬਾਰੇ ਜੋ ਚਰਚਾ ਭਾਰਤੀ ਚੈਨਲਾਂ ਉਤੇ ਚੱਲ ਰਹੀ ਹੈ। ਉਹ ਇਸ ਸਬੰਧੀ ਭਾਰਤੀ ਚੈਨਲਾਂ ਨੂੰ ਜਵਾਬਦੇਹ ਨਹੀਂ ਹੈ। ਉਸ ਸਿਰਫ ਤੇ ਸਿਰਫ ਪਾਕਿਸਤਾਨ ਫੌਜ ਅਤੇ ਪਾਕਿਸਤਾਨੀ ਏਜੰਸਿਆਂ ਨੂੰ ਹੀ ਜਵਾਬਦੇਹ ਹੈ। ਉਸ ਨੇ ਕਿਹਾ ਕਿ ਉਸ ਨੂੰ ਜਦੋਂ ਵੀ ਪਾਕਿਸਤਾਨੀ ਫੌਜ ਅਤੇ ਏਜੰਸੀਆਂ ਸੱਦਣਗੀਆਂ ਉਹ ਹਾਜ਼ਰ ਹੋ ਕੇ ਸਾਰੇ ਜਵਾਬ ਦੇਵੇਗਾ।

ਸ਼ਹਿਜ਼ਾਦ ਨੇ ਕਿਹਾ ਕਿ ਜੇਕਰ ਉਸ ਨੇ ਕੁਝ ਗਲਤ ਕੀਤਾ ਹੋਵੇ ਜਾ ਉਸ ਦੀ ਦੋ ਵਾਰ ਤੋਂ ਵੱਧ ਬਿਸ਼ਨੋਈ ਨਾਲ ਗੱਲ ਹੋਈ ਹੋਵੇ ਤਾਂ ਉਹ ਸਜ਼ਾ ਭੁਗਤਨ ਲਈ ਤਿਆਰ ਹੈ। ਉਸ ਨੇ ਕਿਹਾ ਕਿ ਉਸ ਦੀ ਪੁਰਾਣੀਆਂ ਫੋਟੋਆਂ ਲੈ ਕੇ ਚਰਚਾ ਕੀਤੀ ਜਾ ਰਹੀ ਹੈ। ਉਸ ਨੇ ਜੇਕਰ ਕੁਝ ਵੀ ਗਲਤ ਕੀਤਾ ਹੋਵੇ ਤਾਂ ਉਹ ਹਰ ਤਰ੍ਹਾਂ ਦਾ ਸਜ਼ਾ ਭੁਗਤਨ ਲਈ ਤਿਆਰ ਹੈ। 

ਇਹ ਵੀ ਪੜ੍ਹੋ –  ਹੁਣ ਵੰਦੇ ਭਾਰਤ ਦੇ ਖਾਣੇ ‘ਚ ਮਿਲਿਆ ਕਾਕਰੋਚ, ਸ਼ਿਕਾਇਤ ਤੋਂ ਬਾਅਦ IRCTC ਨੇ ਮੰਗੀ ਮੁਆਫ਼ੀ