ਪਿਤਾ ਨੇ ਇਲ ਜ਼ਾਮ ਲਗਾਇਆ ਸੀ ਕਿ ਪਾਕਿਸਤਾਨ ਦੇ ਨੰਬਰਾਂ ਤੋਂ ਉਨ੍ਹਾਂ ਨੂੰ ਧਮ ਕੀ ਮਿਲ ਰਹੀ ਹੈ
‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਪਾਕਿਸਤਾਨ ਤੋਂ ਮਿਲੀ ਧ ਮਕੀ ਤੋਂ ਬਾਅਦ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਜਿਸ ‘ਤੇ ਹੁਣ ਮਾਨਸਾ ਦੇ SSP ਗੌਰਵ ਤੂਰ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਧਮ ਕੀ ਤੋਂ ਪਹਿਲਾਂ ਹੀ ਪਿਤਾ ਬਲਕੌਰ ਸਿੰਘ ਦੀ ਸੁਰੱਖਿਆ ਵਧਾਈ ਗਈ ਸੀ। ਉਨ੍ਹਾਂ ਦੀ ਸੁਰੱਖਿਆ ਵਿੱਚ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾ ਰਹੀ ਹੈ ਅਤੇ ਹੋਰ ਸੁਰੱਖਿਆ ਵਧਾਉਣ ਦੀ ਜ਼ਰੂਰਤ ਨਹੀਂ ਹੈ। ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਦੇ ਕਤ ਲ ਪਿੱਛੇ ਸੁਰੱਖਿਆ ਘਟਾਉਣ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ ਉਸ ਤੋਂ ਬਾਅਦ ਪੁ ਲਿਸ ਚੌਕਸ ਹੈ ਅਤੇ ਉਹ ਕੋਈ ਵੀ ਅਜਿਹੀ ਲਾਪਰਵਾਹੀ ਨਹੀਂ ਕਰੇਗੀ ਜਿਸ ਨਾਲ ਪਿਤਾ ਬਲਕੌਰ ਦੀ ਜਾਨ ਨੂੰ ਖ਼ ਤਰਾ ਹੋਵੇ।
ਪਿਤਾ ਬਲਕੌਰ ਸਿੰਘ ਨੂੰ ਮਿਲੀ ਇਹ ਧ ਮਕੀ
ਸਿੱਧੂ ਮੂਸੇਵਾਲਾ ਦੇ ਕਾਤ ਲ ਸ਼ੂਟਰ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਦੇ ਐਨ ਕਾਉਂਟਰ ਤੋਂ ਬਾਅਦ ਪੁਲਿਸ ਨੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲਾ ਸ਼ਾਂ ਦੀ ਪਛਾਣ ਕਰਵਾਉਣ ਦੇ ਲਈ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਬੁਲਾਇਆ ਸੀ, ਉਸ ਵਕਤ ਪਿਤਾ ਬਲਕੌਰ ਸਿੰਘ ਨੇ ਪੰਜਾਬ ਪੁਲਿਸ ਦੀ ਤਾਰੀਫ਼ ਤਾਂ ਕੀਤੀ ਸੀ ਪਰ ਨਾਲ ਹੀ ਕਿਹਾ ਸੀ ਕਿ 2 ਦੀ ਮੌ ਤਾਂ ਨਾਲ ਉਨ੍ਹਾਂ ਦਾ ਪੁੱਤਰ ਵਾਪਸ ਨਹੀਂ ਆਵੇਗਾ। ਅਸਲੀ ਮੁਲ ਜ਼ਮ ਨੂੰ ਫੜਨਾ ਹੋਵੇਗਾ,ਉਸੇ ਦਿਨ ਸ਼ਾਮ ਨੂੰ ਖ਼ਬਰ ਆਈ ਸੀ ਕਿ ਪਿਤਾ ਬਲਕੌਰ ਸਿੰਘ ਨੂੰ ਪਾਕਿਸਤਾਨ ਤੋਂ ਸ਼ੋਸ਼ਲ ਮੀਡੀਆ ‘ਤੇ ਪੋਸਟ ਰਾਹੀ ਧ ਮਕੀ ਦਿੱਤੀ ਗਈ ਹੈ ‘ਕਿ ਬਾਪੂ ਅਗਲਾ ਨੰਬਰ ਤੁਹਾਡਾ’, ਇਸ ਧਮ ਕੀ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਕਿਹਾ ਸੀ ਕਿ ਉਹ ਪਿੱਛੇ ਨਹੀਂ ਹੱਟਣ ਵਾਲੇ । ਪੁੱਤਰ ਦੇ ਇਨਸਾਫ਼ ਦੀ ਲ ੜਾਈ ਜਾਰੀ ਰੱਖਣਗੇ, ਉਹ ਲਗਾਤਾਰ ਮੰਗ ਕਰ ਰਹੇ ਹਨ ਕਿ ਪੁਲਿਸ ਪੰਜਾਬ,ਦੂਜੇ ਸੂਬਿਆਂ ਅਤੇ ਵਿਦੇਸ਼ਾਂ ਵਿੱਚ ਬੈਠੇ ਗੈਂ ਗਸਟਰਾਂ ਦਾ ਸਫਾਇਆ ਕਰਨ।
ਸੁਰੱਖਿਆ ਘੱਟ ਕਰਨ ਨਾਲ ਮੂਸੇਵਾਲਾ ਦਾ ਹੋਇਆ ਕ ਤਲ ?
28 ਮਈ ਨੂੰ ਪੰਜਾਬ ਸਰਕਾਰ ਨੇ 400 ਤੋਂ ਵੱਧ VIP’s ਦੀ ਸੁਰੱਖਿਆ ਘੱਟ ਕਰ ਦਿੱਤੀ ਇਸ ਵਿੱਚ ਸਿੱਧੂ ਮੂਸੇਵਾਲਾ ਦਾ ਨਾਂ ਵੀ ਸ਼ਾਮਲ ਸੀ, 29 ਮਈ ਨੂੰ ਸਿੱਧੂ ਮੂਸੇਵਾਲਾ ‘ਤੇ 6 ਸ਼ਾਰਪ ਸ਼ੂਟਰਾਂ ਨੇ ਹਮ ਲਾ ਕਰਕੇ ਕਤ ਲ ਕਰ ਦਿੱਤਾ । ਫੜੇ ਗਏ ਗੈਂ ਗਸਟਰਾਂ ਨੇ ਪੁਲਿਸ ਪੁੱਛ-ਗਿੱਛ ਵਿੱਚ ਜਾਣਕਾਰੀ ਦਿੱਤੀ ਸੀ ਕਿ ਉਹ ਲੰਮੇ ਵਕਤ ਤੋਂ ਸਿੱਧੂ ਮੂਸੇਵਾਲਾ ਦੇ ਕ ਤਲ ਦੀ ਸਾਜਿਸ਼ ਕਰ ਰਹੇ ਸਨ ਪਰ ਜਦੋਂ 28 ਮਈ ਨੂੰ ਉਸ ਦੀ ਸੁਰੱਖਿਆ ਘੱਟ ਕੀਤੀ ਗਈ ਤਾਂ ਵਿਦੇਸ਼ ਵਿੱਚ ਬੈਠੇ ਗੋਲਡੀ ਬਰਾੜ ਨੇ ਉਨ੍ਹਾਂ ਨੂੰ ਹਿਦਾਇਤ ਦਿੱਤੀ ਕਿ ਅਗਲੇ ਦਿਨ ਯਾਨੀ 29 ਮਈ ਨੂੰ ਸਿੱਧੂ ਮੂਸੇਵਾਲਾ ਦਾ ਕ ਤਲ ਕੀਤਾ ਜਾਵੇ। ਵਿਰੋਧੀ ਵੀ ਸਰਕਾਰ ਨੂੰ ਇਸੇ ਮੁੱਦੇ ‘ਤੇ ਘੇਰ ਰਹੇ ਹਨ। ਸਿਰਫ਼ ਇੰਨਾਂ ਹੀ ਨਹੀਂ ਪੰਜਾਬ ਹਰਿਆਣਾ ਹਾਈਕੋਰਟ ਨੇ ਵੀ ਸੁਰੱਖਿਆ ਜਾਣਕਾਰੀ ਲੀਕ ਕਰਨ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ 2 ਹਫਤਿਆਂ ਦੇ ਅੰਦਰ ਜਵਾਬ ਮੰਗਿਆ ਹੈ ।