India

ਜਹਾਜ਼ਾਂ ਨੂੰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰਾਲਾ ਹੋਇਆ ਐਕਟਿਵ! ਚੁੱਕਿਆ ਵੱਡਾ ਕਦਮ

ਬਿਉਰੋ ਰਿਪੋਰਟ – ਪਿਛਲੇ ਕੁਝ ਸਮੇਂ ਤੋਂ ਭਾਰਤੀ ਜਹਾਜ਼ਾਂ ਨੂੰ ਲਗਾਤਾਰ ਧਮਕੀਆ ਮਿਲ ਰਹੀਆਂ ਹਨ, ਇਸ ਤੋਂ ਬਾਅਦ ਹੁਣ ਕੇਂਦਰੀ ਗ੍ਰਹਿ ਮੰਤਰਾਲਾ (Home ministry) ਵੀ ਐਕਟਿਵ ਹੋ ਗਿਆ ਹੈ। ਗ੍ਰਹਿ ਮੰਤਰਾਲੇ ਵੱਲੋਂ ਸ਼ਹਿਰੀ ਹਵਾਬਾਜ਼ੀ ਅਤੇ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ ਤੋਂ ਪੂਰੇ ਵਿਸਥਾਰ ਨਾਲ ਰਿਪੋਰਟ ਮੰਗੀ ਗਈ ਹੈ। ਸੀਆਈਐਸਐਫ, ਐਨਆਈਏ ਅਤੇ ਆਈਬੀ ਨੂੰ ਵੀ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਗ੍ਰਹਿ ਮੰਤਰਾਲੇ ਨੇ ਸਖਤ ਕਾਰਵਾਈ ਕਰਦਿਆਂ ਕੇਂਦਰੀ ਪ੍ਰਸੋਨਲ ਮੰਤਰਾਲੇ ਨੇ ਡੀਜੀਸੀਏ ਦੇ ਮੁਖੀ ਵਿਕਰਮ ਦੇਵ ਦੱਤ ਨੂੰ ਅਹੁਦੇ ਤੋਂ ਹਟਾ ਕੇ ਕੋਲਾ ਮੰਤਰਾਲੇ ਵਿੱਚ ਸਕੱਤਰ ਬਣਾ ਦਿੱਤਾ ਹੈ। ਇਸ ਬਦਲਾਅ ਨੂੰ ਧਮਕੀ ਭਰੇ ਮਾਮਲਿਆਂ ਨਾਲ ਜੋੜਿਆ ਜਾ ਰਿਹਾ ਹੈ।

ਇਸ ਦੇ ਨਾਲ ਹੀ ਇੱਕੋ ਸਮੇਂ 30 ਧਮਕੀਆਂ ਮਿਲਣ ਤੋਂ ਬਾਅਦ ਏਅਰਲਾਈਨ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਨੇ ਬਿਊਰੋ ਆਫ਼ ਸਿਵਲ ਐਵੀਏਸ਼ਨ ਸਕਿਓਰਿਟੀ (ਬੀ.ਸੀ.ਏ.ਐਸ.) ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। ਬਿਊਰੋ ਦੇ ਡਾਇਰੈਕਟਰ ਜਨਰਲ ਜ਼ੁਲਫਿਕਾਰ ਹਸਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਭਾਰਤੀ ਆਕਾਸ਼ ਪੂਰੀ ਤਰ੍ਹਾਂ ਸੁਰੱਖਿਅਤ ਹਨ।

ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਭਾਰਤੀ ਜਹਾਜ਼ਾ ਵਿਚ ਬੰਬ ਦੀਆਂ ਧਮਕੀਆਂ ਆ ਰਹੀਆਂ ਹਨ, ਇਹ ਸਾਰੀਆਂ ਹੀ ਫਰਜੀ ਨਿਕਲੀਆਂ ਹਨ, ਬੀਤੇ ਕੱਲ੍ਹ ਵੀ ਹੈਦਰਾਬਾਦ ਤੋਂ ਚੰਡੀਗੜ੍ਹ ਆਏ ਇੰਡੀਗੋ ਦੇ ਜਹਾਜ਼ ਵਿਚ ਵੀ ਬੰਬ ਹੋਣ ਦੀ ਗੱਲ ਕਹੀ ਗਈ ਸੀ ਪਰ ਇਹ ਵੀ ਅਫਵਾਹ ਨਿਕਲੀ, ਪਿਛਲੇ ਕੁਝ ਮਹੀਨਿਆਂ ਵਿਚ 30 ਦੇ ਕਰੀਬ ਅਜਿਹੀਆਂ ਧਮਕੀਆਂ ਸਾਹਮਣੇ ਆ ਚੁੱਕੀਆਂ ਹਨ। ਇਸ ਤੋਂ ਬਾਅਦ ਗ੍ਰਹਿ ਮੰਤਰਾਲੇ ਦੀ ਨੀਂਦ ਹੁਣ ਆ ਕੇ ਖੁੱਲ੍ਹੀ ਹੈ।

ਇਹ ਵੀ ਪੜ੍ਹੋ –  ਝਾਰਖੰਡ ਚੋਣਾਂ ਲਈ BJP ਦੀ ਪਹਿਲੀ ਸੂਚੀ ਵਿੱਚ 66 ਨਾਮ! ਮਧੂ ਕੋਡਾ ਅਤੇ ਅਰਜੁਨ ਮੁੰਡਾ ਦੀਆਂ ਪਤਨੀਆਂ ਨੂੰ ਵੀ ਦਿੱਤੀਆਂ ਟਿਕਟਾਂ