International

ਲੇਬਨਾਨ ਖਿਲਾਫ਼ ਪੇਜਰ ਤੇ ਵਾਕੀ-ਟਾਕੀ ਹਮਲੇ ਤੋਂ ਬਾਅਦ ਹੁਣ ਹਵਾਈ ਹਮਲੇ ਸ਼ੁਰੂ! ‘ਇਹ ਨਸਲਕੁਸ਼ੀ,ਜੰਗ ਦੀ ਸ਼ੁਰੂਆਤ’!

ਬਿਉਰੋ ਰਿਪੋਰਟ – ਲੇਬਨਾਨ (LEBANON) ਵਿੱਚ ਹਿਜ਼ਬੁੱਲਾਹ (HIZBULLA) ਦੇ ਪੇਜਰ ਅਤੇ ਵਾਕੀ-ਟਾਕੀਜ਼ (WAKIE-TAKIES) ‘ਤੇ ਹਮਲੇ ਤੋਂ ਬਾਅਦ ਹੁਣ ਇਜ਼ਰਾਈਲ (ISRAIL) ਨੇ ਲੇਬਨਾਨ ‘ਤੇ ਹਵਾਈ ਹਮਲੇ ਸ਼ੁਰੂ ਕਰ ਦਿੱਤੇ ਹਨ। ਨਿਊਯਾਰਕ ਟਾਈਮਸ ਦੀ ਰਿਪੋਰਟ ਮੁਤਾਬਿਕ ਬੇਰੂਤ ਦੇ ਆਸਮਾਨ ਵਿੱਚ ਇਸ ਵਕਤ 3 ਇਜ਼ਰਾਈਲ ਫਾਇਟਰਸ ਜੈਟਸ ਮੌਜੂਦ ਹਨ।

ਇਹ ਹਮਲਾ ਉਸ ਵਕਤ ਹੋਇਆ ਹੈ ਜਦੋਂ ਹਿਜ਼ਬੁੱਲਾਹ ਦੇ ਚੀਫ ਹਸਨ ਨਸਰਲਾਹ ਪੇਜਰ ਅਤੇ ਵਾਕੀ-ਟਾਕੀ ਧਮਾਕੇ ਦੇ ਬਾਅਦ ਆਪਣਾ ਪਹਿਲਾਂ ਭਾਸ਼ਣ ਦੇ ਰਹੇ ਸੀ। ਨਸਰਲਾਹ ਨੇ ਧਮਾਕੇ ਵਿੱਚ ਮਾਰੇ ਗਏ ਲੋਕਾਂ ਦੇ ਪ੍ਰਤੀ ਦੁੱਖ ਜਤਾਇਆ ਹੈ ਆਪਣੇ ਭਾਸ਼ਣ ਵਿੱਚ ਹਿਜ਼ਬੁੱਲਾਹ ਚੀਫ ਨੇ ਕਿਹਾ ਕਿ ਇਜ਼ਰਾਈਲ ਨੇ ਇੰਨਾਂ ਹਮਲਿਆਂ ਦੇ ਨਾਲ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਹ ਨਸਲਕੁਸ਼ੀ ਲੇਬਨਾਨ ਦੇ ਲੋਕਾਂ ਖਿਲਾਫ ਇਜ਼ਰਾਈਲ ਵੱਲੋਂ ਜੰਗ ਦੀ ਸ਼ੁਰੂਆਤ ਹੈ।

ਮੰਗਲਵਾਰ ਅਤੇ ਬੁੱਧਵਾਰ ਨੂੰ ਹੋਵੇ ਪੇਜਰ ਅਤੇ ਵਾਕੀ-ਟਾਕੀ ਹਮਲੇ ਵਿੱਚ ਹੁਣ ਤੱਕ 37 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਬਾਅਦ ਸੋਲਰ ਐਨਰਜੀ ਸਿਸਟਮ ਵਿੱਚ ਵੀ ਧਮਾਕੇ ਹੋਏ ਸਨ। ਧਮਾਕਿਆਂ ਦੇ ਇੰਨਾਂ ਤਿੰਨ ਪੈਟਰਨ ਵਿੱਚ 2300 ਤੋਂ ਵੱਧ ਲੋਕ ਜਖਮੀ ਹੋਏ ਹਨ। ਇੰਨਾਂ ਧਮਾਕਿਆਂ ਤੋਂ ਬਾਅਦ ਲੋਕ ਮੋਬਾਈਲ ਫੋਨ ਨੂੰ ਹੱਥ ਲਗਾਉਣ ਤੋਂ ਡਰ ਰਹੇ ਹਨ। ਉਧਰ ਹਿਜ਼ਬੁੱਲਾਹ ਨੇ ਲੜਾਕਿਆਂ ਨੂੰ ਹਿਦਾਇਤਾਂ ਦਿੱਤੀਆਂ ਹਨ ਕਿ ਉਹ ਫੋਨ ਤੋਂ ਬੈਟਰੀ ਕੱਢ ਕੇ ਸੁੱਟ ਦੇਣ।

ਲੇਬਨਾਨ ਵਿੱਚ ਇਰਾਨੀ ਹਮਾਇਤ ਵਾਲੇ ਹਿਜ਼ਬੁੱਲਾਹ ਜਥੇਬੰਦੀ ਦੇ ਲੜਾਕੇ ਇਜ਼ਰਾਈਲ ਹੈਕਿੰਗ ਤੋਂ ਬਚਣ ਦੇ ਲ਼ਈ ਮੋਬਾਈਲ ਦੀ ਥਾਂ ਪੇਜਰ ਅਤੇ ਵਾਕੀ-ਟਾਕੀ ਦੀ ਵਰਤੋਂ ਕਰਦੇ ਸਨ। ਰਾਜਧਾਨ ਬੇਰੂਤ ਵਿੱਚ ਵੱਡੀ ਗਿਣਤੀ ਵਿੱਚ ਘਰਾਂ ਵਿੱਚ ਸੋਲਰ ਸਿਸਟਮ ਵੀ ਲੱਗੇ ਹੋਏ ਸਨ।

ਇਹ ਵੀ ਪੜ੍ਹੋ –  ਗੁਰਦੁਆਰੇ ਦੇ ਹਾਲ ‘ਚ ਜਗਰਾਤਾ ਕਰਵਾਉਣ ਦਾ ਭਖਿਆ ਮਾਮਲਾ! ਵੱਡੇ ਸਿੱਖ ਆਗੂ ਨੇ ਲਿਆ ਨੋਟਿਸ