ਬਿਉਰੋ ਰਿਪੋਰਟ – ਹਰਿਆਣਾ (Haryana) ਵਿਚ ਭਾਜਪਾ (BJP) ਦੀ ਤੀਜੀ ਸਰਕਾਰ ਬਣਨ ਤੋਂ ਬਾਅਦ ਮੰਤਰੀ ਵਿਚ ਅਹੁਦਿਆਂ ਦੀ ਵੰਡ ਕਰ ਦਿੱਤੀ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ (Naib Singh Saini) ਨੇ ਗ੍ਰਹਿ ਅਤੇ ਵਿੱਤ ਮੰਤਰਾਲੇ ਦੇ ਨਾਲ -ਨਾਲ ਆਬਕਾਰੀ ਤੇ ਕਰ, ਯੋਜਨਾਬੰਦੀ, ਟਾਊਨ ਐਂਡ ਕੰਟਰੀ ਪਲੈਨਿੰਗ ਅਤੇ ਅਰਬਨ ਅਸਟੇਟ, ਸੂਚਨਾ, ਲੋਕ ਸੰਪਰਕ, ਭਾਸ਼ਾ ਅਤੇ ਸੱਭਿਆਚਾਰ, ਨਿਆਂ ਪ੍ਰਸ਼ਾਸਨ, ਆਮ ਪ੍ਰਸ਼ਾਸਨ, ਰਿਹਾਇਸ਼ ਮੰਤਰਾਲੇ ਨੂੰ ਆਪਣੇ ਕੋਲ ਰੱਖਿਆ ਹੈ।
ਅਨਿਲ ਵਿਜ ਨੂੰ ਊਰਜਾ, ਟਰਾਂਸਪੋਰਟ ਅਤੇ ਲੇਬਰ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ। ਸ਼ਰੂਤੀ ਚੌਧਰੀ ਨੂੰ ਮਹਿਲਾ ਅਤੇ ਬਾਲ ਵਿਕਾਸ ਅਤੇ ਸਿੰਚਾਈ ਅਤੇ ਜਲ ਸਰੋਤ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਆਰਤੀ ਰਾਓ ਨੂੰ ਸਿਹਤ ਵਿਭਾਗ, ਰਾਓ ਨਰਬੀਰ ਨੂੰ ਉਦਯੋਗ ਅਤੇ ਵਾਤਾਵਰਣ ਵਿਭਾਗ ਅਤੇ ਅਰਵਿੰਦ ਸ਼ਰਮਾ ਨੂੰ ਜੇਲ੍ਹ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ।
ਇਸ ਤੋਂ ਇਲਾਵਾ ਕ੍ਰਿਸ਼ਨ ਲਾਲ ਪੰਵਾਰ ਨੂੰ ਵਿਕਾਸ ਅਤੇ ਪੰਚਾਇਤ ਵਿਭਾਗ ਅਤੇ ਮਾਈਨ ਐਂਡ ਜੀਓਲੋਜੀ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਅਤੇ ਮਹੀਪਾਲ ਢਾਂਡਾ ਨੂੰ ਸਕੂਲ ਸਿੱਖਿਆ, ਉੱਚ ਸਿੱਖਿਆ, ਸੰਸਦੀ ਮਾਮਲਿਆਂ ਦਾ ਮੰਤਰਾਲਾ ਦਿੱਤਾ ਗਿਆ ਹੈ। ਵਿਪੁਲ ਗੋਇਲ ਨੂੰ ਮਾਲ ਅਤੇ ਆਫ਼ਤ ਪ੍ਰਬੰਧਨ ਦੇ ਨਾਲ-ਨਾਲ ਸ਼ਹਿਰੀ ਸਥਾਨਕ ਸੰਸਥਾਵਾਂ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਬਣਾਇਆ ਹੈ। ਸ਼ਿਆਮ ਸਿੰਘ ਰਾਣਾ ਨੂੰ ਖੇਤੀਬਾੜੀ ਅਤੇ ਕਿਸਾਨ ਭਲਾਈ ਦੇ ਨਾਲ-ਨਾਲ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ ਦੇ ਨਾਲ ਮੱਛੀ ਪਾਲਣ ਵਰਗੇ ਮਹੱਤਵਪੂਰਨ ਮੰਤਰਾਲੇ ਸੌਂਪੇ ਗਏ ਹਨ ਅਤੇ ਰਣਬੀਰ ਗੰਗਵਾ ਨੂੰ ਪਬਲਿਕ ਹੈਲਥ ਇੰਜੀਨੀਅਰਿੰਗ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਦਿੱਤਾ ਗਿਆ ਹੈ। ਦੱਸ ਦੇਏਈ ਕਿ ਨਾਇਬ ਸਿੰਘ ਸੈਣੀ ਦੀ ਦੂਜੀ ਸਰਕਾਰ ਵਿਚ 13 ਮੰਤਰੀਆਂ ਨੇ ਸਹੁੰ ਚੁੱਕੀ ਹੈ।
ਇਹ ਵੀ ਪੜ੍ਹੋ – ਵੱਡੇ ਬਦਮਾਸ਼ਾਂ ਦੇ ਗੁਰਗੇ ਕਾਬੂ! ਬਣਾ ਰਹੇ ਸੀ ਵੱਡੀ ਯੋਜਨਾ