Punjab

ਪਿਤਾ ਦੀ ਮੌਤ ਦਾ ਗਮ ਨਾ ਸਹਾਰ ਸਕਿਆ ਪੁੱਤ, ਪੁੱਤ ਦੀ ਵੀ ਹੋਈ ਮੌਤ

ਮੁਕੇਰੀਆਂ (Mukerian) ਦੇ ਮੁਹੱਲੇ ਰੀਖੀਪੁਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਲੜਕੇ ਦੀ ਵੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਪਿਤਾ ਦੀ ਅੰਤਿਮ ਅਰਦਾਸ ਤੋਂ ਬਾਅਦ ਅਗਲੀ ਸਵੇਰੇ ਹੀ ਨੌਜਵਾਨ ਲੜਕੇ ਦੀ ਵੀ ਮੌਤ ਹੋ ਗਈ। ਅਸ਼ੋਕ ਕੁਮਾਰ ਆਪਣੇ ਪਿਤਾ ਦੀ ਅੰਤਿਮ ਅਰਦਾਸ ਦੇ ਅਗਲੇ ਦਿਨ ਦੀ ਸਵੇਰ ਨਹੀਂ ਦੇਖ ਸਕਿਆ।

ਪਰਿਵਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਸ਼ੋਕ ਕੁਮਾਰ ਆਪਣੇ ਬੱਚਿਆਂ ਅਤੇ ਪਤਨੀ ਨਾਲ ਸੋਅ ਰਿਹਾ ਸੀ ਪਰ ਜਦੋਂ ਅਗਲੀ ਸਵੇਰ ਉਸ ਦੀ ਪਤਨੀ ਨੇ ਉੱਠ ਕੇ ਦੇਖਿਆ ਤਾਂ ਉਹ ਇਸ ਦੁਨੀਆਂ ਵਿੱਚ ਨਹੀਂ ਰਹੇ। ਇਸ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਅਸ਼ੋਕ ਕੁਮਾਰ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਸਨ।

ਇਸ ਤੋਂ ਬਾਅਦ ਅਸ਼ੋਕ ਕੁਮਾਰ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ ਹੈ। ਪੁਲਿਸ ਦੇ ਵੱਡੇ ਅਧਿਕਾਰੀ ਵੱਲੋਂਂ ਅਸ਼ੋਕ ਕੁਮਾਰ ਨੂੰ ਸਰਧਾਂਜਲੀ ਵੀ ਦਿੱਤੀ ਗਈ।

ਇਹ ਵੀ ਪੜ੍ਹੋ –  ਹਰਿਆਣਾ ‘ਚ ਸ਼ਰਾਬ ਦੇ ਵਧੇ ਰੇਟ, ਬਾਰ ਆਪਰੇਟਰਾਂ ਲਈ ਵੀ ਆਇਆਂ ਨਵਾਂ ਨਿਯਮ