‘ਦ ਖ਼ਾਲਸ ਬਿਊਰੋ : ਰੂਸ ਦੀ ਰਾਜਧਾਨੀ ਮਾਸਕੋ ਤੋਂ 240 ਯਾਤਰੀਆਂ ਨਾਲ ਗੋਆ ਆ ਰਹੀ ਉਡਾਣ ਨੂੰ ਬੰਬ ਦੀ ਧਮਕੀ ਤੋਂ ਬਾਅਦ ਅੱਜ ਤੜਕੇ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ। ਅਜ਼ੁਰ ਏਅਰ ਦੇ ਜਹਾਜ਼ ਨੇ ਸਵੇਰੇ 4.15 ਵਜੇ ਦੱਖਣੀ ਗੋਆ ਦੇ ਡਾਬੋਲਿਮ ਹਵਾਈ ਅੱਡੇ ‘ਤੇ ਉਤਰਨਾ ਸੀ ਪਰ ਭਾਰਤੀ ਹਵਾਈ ਖੇਤਰ ਵਿਚ ਦਾਖਲ ਹੋਣ ਤੋਂ ਪਹਿਲਾਂ ਹੀ ਇਸ ਨੂੰ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ।
ਅਧਿਕਾਰੀ ਦੇ ਅਨੁਸਾਰ, ‘ਡਾਬੋਲਿਮ ਹਵਾਈ ਅੱਡੇ ਦੇ ਨਿਰਦੇਸ਼ਕ ਨੂੰ ਰਾਤ 12.30 ਵਜੇ ਈਮੇਲ ਪ੍ਰਾਪਤ ਹੋਈ, ਜਿਸ ਵਿੱਚ ਜਹਾਜ਼ ਵਿੱਚ ਬੰਬ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਬਾਅਦ, ਜਹਾਜ਼ ਨੂੰ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਇਸ ਮਹੀਨੇ ਦੂਜੀ ਵਾਰ ਅਜ਼ੂਰ ਏਅਰ ਦੇ ਜਹਾਜ਼ ਨੂੰ ਸੁਰੱਖਿਆ ਖ਼ਤਰਾ ਮਿਲਿਆ ਹੈ। ਇਸ ਤੋਂ ਪਹਿਲਾਂ 10 ਜਨਵਰੀ ਨੂੰ ਜਾਮਨਗਰ ਹਵਾਈ ਅੱਡੇ ‘ਤੇ ਬੰਬ ਦੀ ਝੂਠੀ ਰਿਪੋਰਟ ਕਾਰਨ ਅਜ਼ੂਰ ਏਅਰ ਦੇ ਇਕ ਜਹਾਜ਼ ਨੂੰ ਐਮਰਜੈਂਸੀ ਲੈਂਡਿੰਗ ਕਰਨੀ ਪਈ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਇੱਕ ਈਮੇਲ ਧਮਕੀ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਗੋਆ ਜਾ ਰਹੇ ਜਹਾਜ਼ ਵਿੱਚ ਬੰਬ ਹੈ। ਘਟਨਾ ਬਾਰੇ ਰੂਸੀ ਦੂਤਾਵਾਸ ਨੂੰ ਸੁਚੇਤ ਕਰਨ ਤੋਂ ਇਲਾਵਾ, ਹਵਾਈ ਅੱਡੇ ਦੇ ਅਧਿਕਾਰੀਆਂ ਨੇ ਖੇਤਰ ਨੂੰ ਸੀਲ ਕਰ ਦਿੱਤਾ ਅਤੇ ਜਹਾਜ਼ ਦੀ ਲਗਭਗ 9 ਘੰਟੇ ਲੰਬੀ ਸੁਰੱਖਿਆ ਜਾਂਚ ਕੀਤੀ ਗਈ। ਹਾਲਾਂਕਿ ਜਾਂਚ ‘ਚ ਇਹ ਧਮਕੀ ਅਫਵਾਹ ਸਾਬਤ ਹੋਈ।
ਜਾਣਕਾਰੀ ਅਨੁਸਾਰ ਫਲਾਈਟ ਨੇ ਸਵੇਰੇ 4.15 ਵਜੇ ਡਾਬੋਲਿਮ ਹਵਾਈ ਅੱਡੇ ‘ਤੇ ਪਹੁੰਚਣਾ ਸੀ। ਪਰ ਫਲਾਈਟ ਨੂੰ ਮੋੜਨ ਤੋਂ ਬਾਅਦ ਇਹ ਸ਼ਾਮ 4.30 ਵਜੇ ਉਜ਼ਬੇਕਿਸਤਾਨ ਪਹੁੰਚਿਆ। ਜਹਾਜ਼ ਵਿੱਚ 238 ਯਾਤਰੀ ਅਤੇ ਸੱਤ ਚਾਲਕ ਦਲ ਦੇ ਮੈਂਬਰ ਸਵਾਰ ਸਨ। ਯਾਤਰੀਆਂ ਵਿਚ ਦੋ ਨਵਜੰਮੇ ਬੱਚਿਆਂ ਅਤੇ 7 ਕਰੂ ਮੈਂਬਰਾਂ ਦੀ ਵੀ ਜਾਣਕਾਰੀ ਮਿਲੀ ਹੈ।