Manoranjan Punjab

 ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਪੰਜਾਬੀ ਸਿੰਗਰ ਕਾਕਾ ਨੇ ਮਿਊਜ਼ਿਕ ਕੰਪਨੀਆਂ ‘ਤੇ ਲਾਏ ਵੱਡੇ ਇਲਜ਼ਾਮ

ਸੁਨੰਦਾ ਸ਼ਰਮਾ ਤੋਂ ਬਾਅਦ ਹੁਣ ਪੰਜਾਬੀ ਗਾਇਕ ਕਾਕਾ ਨੇ  ਮਿਊਜ਼ਿਕ ਕੰਪਨੀਆਂ ‘ਤੇ ਇਲਜ਼ਾਮ ਲਗਾਏ ਹਨ  ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਪੰਜਾਬੀ ਸਿੰਗਰ ਕਾਕਾ ਨੇ ਆਪਣੇ ਨਾਲ ਫਰਾਡ ਹੋਣ ਦੀ ਗੱਲ਼ ਸਾਂਝੀ ਕੀਤੀ ਹੈ। ਇਸ ਦੌਰਾਨ ਉਨ੍ਹਾਂ ਮਿਊਜ਼ਿਕ ਕੰਪਨੀਆਂ ‘ਤੇ ਇਲਜ਼ਾਮ ਲਗਾਏ ਹਨ ਕਿ ਮੈਨੂੰ ਧਮਕੀਆਂ ਮਿਲ ਰਹੀਆਂ ਤੇ ਕਰੀਅਰ ਖਰਾਬ ਕਰਨ ਬਾਰੇ ਕਿਹਾ ਜਾ ਰਿਹਾ ਹੈ। ਮੋਹਾਲੀ ਦੇ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ। ਇਸ ਦੌਰਾਨ ਕਿਹਾ ਕਿ ਪਿੰਕੀ ਧਾਲੀਵਾਲ ਨੇ ਮੈਨੂੰ ਵੀ ਠੱਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਮਿਊਜ਼ਿਕ ਕੰਪਨੀਆਂ ਦੁਆਰਾ ਸਾਨੂੰ ਧਮਕਾਇਆ ਜਾਂਦਾ ਹੈ ਕਿ ਤੁਸੀਂ ਕਰ ਕੀ ਲਓਗੇ? ਕਹਿੰਦੇ ਹਨ ਕਿ ਤੁਸੀਂ ਪੜ੍ਹ ਕੇ ਐਗਰੀਮੈਂਟ ਨਹੀਂ ਕੀਤਾ ।

ਅਸੀਂ ਆਪਣੀਆਂ ਪੂਰੀਆਂ ਸ਼ਰਤਾਂ ਮੰਨਦੇ ਪਰ ਸਾਹਮਣੇ ਵਾਲੇ ਆਪਣੀਆਂ ਕੀਤੀਆਂ ਸ਼ਰਤਾਂ ਭੁੱਲ ਜਾਂਦੇ ਹਨ।  ਗਾਇਕ ਕਾਕਾ ਨੇ ਮੁਹਾਲੀ ਦੇ ਮਟੌਰ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੌਰਾਨ ਗਾਇਕ ਕਾਕਾ ਨੇ ਕਿਹਾ ਕਿ ਪਿੰਕੀ ਧਾਲੀਵਾਲ ਨੇ ਮੈਨੂੰ ਵੀ ਠੱਗਿਆ ਹੈ। ਕਾਕਾ ਨੇ ਕਿਹਾ ਕਿ ਸਕਾਈ ਡਿਜੀਟਲ ਕੰਪਨੀ ਦੇ ਲੋਕ ਦੇ ਮੈਨੂੰ ਧਮਕੀਆਂ ਦੇ ਰਹੇ ਹਨ। ਸਕਾਈ ਡਿਜੀਟਲ ‘ਚ ਪਿੰਕੀ ਧਾਲੀਵਾਲ ਦਾ ਵੀ ਹਿੱਸਾ ਹੈ।ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਗਾਇਕ ਕਾਕਾ ਨੇ ਕਿਹਾ ਕਿ ਮੇਰੇ ਚੈਨਲ ਦੀ ਕਮਿਊਨਿਟੀ ਪੋਸਟ ਰਾਹੀਂ ਸੁਨੰਦਾ ਸ਼ਰਮਾ ਦੇ ਗੀਤ ਨੂੰ ਪ੍ਰਮੋਟ ਕੀਤਾ ਗਿਆ।  ਕਾਕਾ ਨੇ ਕੰਪਨੀ ‘ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਸਾਨੂੰ ਸਾਡੀ ਕਮਾਈ ਘੱਟ ਦਿਖਾਈ ਜਾਂਦੀ ਹੈ। ਸਾਡੀ ਕਮਾਈ ਵਿਚੋਂ ਕਮਿਸ਼ਨ ਕੱਟ ਲੈਂਦੇ ਹਨ।

ਹੌਲੀ-ਹੌਲੀ ਸਮਝ ਆਉਂਦੀ ਕਿ ਸਾਡੇ ਨਾਲ ਠੱਗੀ ਹੋਈ ਹੈ। ਗਾਣਿਆਂ ਦੀ ਪ੍ਰਮੋਸ਼ਨ ਦੌਰਾਨ ਫੇਕ ਕੁਮੈਂਟ ਕਰਵਾਏ ਜਾਂਦੇ ਹਨ। ਫੇਕ ਕੁਮੈਂਟ ਕਾਰਨ ਸਾਡੇ ਚੈਨਲ ਬਲੈਕਲਿਸਟ ਹੋ ਜਾਂਦੇ ਹਨ। ਮੇਰੇ ਗਾਣੇ ਪਹਿਲਾਂ ਬਹੁਤ ਵਧੀਆਂ ਚੱਲ ਰਹੇ ਸਨ ਪਰ ਜਦੋਂ ਦਾ ਇਹਨਾਂ ਨਾਲ ਜੁੜਿਆ ਗ੍ਰਾਫ ਥੱਲੇ ਹੀ ਜਾ ਰਿਹਾ ਹੈ।