ਚੰਡੀਗੜ੍ਹ : ਰੇਲਵੇ ਸਟੇਸ਼ਨ ਦੇ ਸੁਪਰਡੈਂਟ ਨੂੰ ਧਮਕੀ ਭਰਿਆ ਪੱਤਰ ਮਿਲਣ ਤੋਂ ਬਾਅਦ ਰੇਲਵੇ ਸੁਰੱਖਿਆ ਫੋਰਸ (RPF) ਤੇ GRP ਨੇ ਸਖ਼ਤੀ ਕਰ ਦਿੱਤੀ ਹੈ। ਜਿਸ ਤਹਿਤ ਜੰਮੂ- ਕਸ਼ਮੀਰ ਜਾਣ ਵਾਲੇ ਪਾਰਸਲਾਂ ਤੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਨਾਲ ਹੀ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਦਾ ਡਾਟਾ RPF ਵੱਲੋਂ ਮੰਗਿਆ ਗਿਆ ਹੈ ਜਦਕਿ ਸਾਰੇ ਮੁਲਾਜ਼ਮਾਂ ਦੀ ਪੁਲਿਸ ਉਸ ਵੈਰੀਫਿਕੇਸ਼ਨ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।
ਇਸ ਸਬੰਧੀ RPF ਤੇ GRP ਨੇ ਸਾਰੇ ਤੇ ਠੇਕੇਦਾਰਾਂ ਨੂੰ 10 ਦਿਨਾਂ ਦਾ ਸਮਾਂ ਦਿੱਤਾ ਹੈ ਕਿ ਮੁਲਾਜ਼ਮਾਂ ਦੀ ਪੁਲਿਸ ਵੈਰੀਫਿਕੇਸ਼ਨ ਡਾਟਾ ਜਮ੍ਹਾਂ ਕਰਵਾਉਣ। 500 ਤੋਂ ਵੱਧ ਤੇ ਟੈਕਸੀ ਚਾਲਕਾਂ ਨੂੰ ਵੀ ਇਹ ਹੀ ਆਦੇਸ਼ ਜਾਰੀ ਕੀਤੇ ਹਨ। ਅਧਿਕਾਰੀ ਦਾ ਕਹਿਣਾ ਹੈ ਕਿ ਕੁਝ ਠੇਕੇਦਾਰਾਂ ਵੱਲੋਂ ਡਾਟਾ ਵੀ ਜਮ੍ਹਾਂ ਕਰਵਾ ਦਿੱਤਾ ਗਿਆ ਹੈ। ਇੰਨਾ ਹੀ ਨਹੀਂ ਟੀ ਸਟਾਲ ‘ਤੇ ਕੰਮ ਕਰਨ ਵਾਲੇ ਵਿਕਰੇਤਾਵਾਂ ਤੋਂ ਵੀ ਡਾਟਾ ਮੰਗਿਆ ਗਿਆ ਹੈ।
ਇਸ ਸਬੰਧੀ RPF ਵੱਲੋਂ ਪਾਰਸਲ ਮਾਸਟਰ ਨੂੰ ਹੁਕਮ ਦਿੱਤਾ ਗਿਆ ਹੈ ਕਿ ਪਾਰਸਲ ਬੁੱਕ ਕਰਨ ਵਾਲੇ ਲੋਕਾਂ ‘ਤੇ ਨਜ਼ਰ ਰੱਖੀ ਜਾਵੇ ਭਾਵ ਜੋ ਵਪਾਰੀ ਜਾਂ ਕੋਈ ਵਿਅਕਤੀ ਜੰਮੂ -ਕਸ਼ਮੀਰ ਲਈ ਸਾਮਾਨ ਬੁੱਕ ਕਰਦਾ ਹੈ, ਉਸ ਦੀ ਚੈਕਿੰਗ ਤੇ ਉਸ ਦਾ ਡਾਟਾ ਲਿਆ ਜਾਵੇ। ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਤੇ ਪੰਜਾਬ ਨੂੰ ਜਾਣ ਵਾਲੀਆਂ ਸਾਰੀਆਂ ਰੇਲਾਂ ਨੂੰ ਡਾਗ ਸਕੁਐਡ ਰਾਹੀਂ ਸਟੇਸ਼ਨ ਤੋਂ ਚੈੱਕ ਕੀਤਾ ਜਾ ਰਿਹਾ ਹੈ। ਇਸ ਬਾਰੇ RPF ਥਾਣਾ ਇੰਚਾਰਜ ਮੋਹਨ ਲਾਲ ਦਾ ਕਹਿਣਾ ਹੈ ਕਿ ਸਮੇਂ-ਸਮੇਂ ‘ਤੇ ਰੇਲਵੇ ਸਟੇਸ਼ਨ ‘ਤੇ ਠੇਕੇ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਦਾ ਡਾਟਾ ਮੰਗਿਆ ਜਾਂਦਾ ਹੈ ਪਰ ਪੱਤਰ ਮਿਲਣ ਤੋਂ ਬਾਅਦ ਦੁਬਾਰਾ ਤੋਂ ਡਾਟਾ ਮੰਗਿਆ ਗਿਆ ਹੈ। ਇਸ ਦੇ ਨਾਲ ਹੀ ਰੇ