Punjab

1 ਹਫਤੇ ‘ਚ ਦੂਜੀ ਮਾਂ ਹੋਇਆ ਮਾੜਾ ! ਪੁੱਤ ਦੀ ਖਬਰ ਸੁਣ ਦਿਲ ਹਾਰੀ !

ਬਿਉਰੋ ਰਿਪੋਰਟ : ਵਿਦੇਸ਼ ਤੋਂ ਪੁੱਤ ਦੇ ਮਰਨ ਦੀ ਖਬਰ ਸੁਣਨ ਤੋਂ ਬਾਅਦ ਪੰਜਾਬ ਦੀ ਦੂਜੀ ਮਾਂ ਨੇ ਇੱਕ ਹਫਤੇ ਵਿੱਚ ਦਮ ਤੋੜ ਦਿੱਤਾ ਹੈ । ਪਹਿਲਾਂ ਕੈਨੇਡਾ ਵਿੱਚ ਪੁੱਤ ਗੁਰਵਿੰਦਰ ਦੀ ਮੌਤ ਦੀ ਖਬਰ ਤੋਂ ਬਾਅਦ ਨਵਾਂ ਸ਼ਹਿਰ ਦੀ ਨਰਿੰਦਰ ਕੌਰ ਨੇ ਦਮ ਤੋੜਿਆ । ਉਸ ਦੀ ਸਸਕਾਰ ਪੁੱਤਰ ਦੇ ਨਾਲ ਹੋਇਆ। ਹੁਣ ਸੁਲਤਾਨਪੁਰ ਲੋਧੀ ਦੇ ਬਲਜਿੰਦਰ ਸਿੰਘ ਦੀ ਦੁਬਈ ਤੋਂ ਮੌਤ ਦੀ ਖਬਰ ਸੁਣਨ ਤੋਂ ਬਾਅਦ ਉਸ ਦੀ ਮਾਂ ਵੀ ਚੱਲ ਵਸੀ ।

ਦਰਅਸਲ ਸੁਲਤਾਨਪੁਰ ਲੋਧੀ ਦੇ ਪਿੰਡ ਭਾਗੋਰਾਈਆ ਦਾ ਬਲਵਿੰਦਰ ਸਿੰਘ ਨਾਂ ਦਾ ਨੌਜਵਾਨ ਆਪਣੇ ਚੰਗੇ ਭਵਿੱਖ ਦੇ ਲਈ ਘਰੋਂ ਗਰੀਬੀ ਕੱਢਣ ਦੇ ਲਈ ਦੁਬਈ ਗਿਆ ਸੀ । 20 ਤੋਂ 25 ਦਿਨ ਪਹਿਲਾਂ ਉੱਥੇ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਿਆ ਸੀ । ਪਰਿਵਾਰ ਕਾਫੀ ਪਰੇਸ਼ਾਨ ਸੀ । ਦੋਸਤਾਂ ਨੂੰ ਵੀ ਬਲਵਿੰਦਰ ਦੀ ਕੋਈ ਖਬਰ ਨਹੀਂ ਮਿਲ ਰਹੀ ਸੀ । ਜਦੋਂ ਬਲਵਿੰਦਰ ਦੇ ਲਾਪਤਾ ਹੋਣ ਦੇ ਪੋਸਟਰ ਲੱਗੇ ਤਾਂ ਕੰਪਨੀ ਵੱਲੋ 29 ਜੁਲਾਈ ਨੂੰ ਜਾਣਕਾਰੀ ਸਾਂਝੀ ਕੀਤੀ ਗਈ ਕਿ ਬਲਵਿੰਦਰ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ।
ਜਿਸ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਅਤੇ ਇਸ ਵਿਚਾਲੇ ਮਾਂ ਨੇ ਵੀ ਦਮ ਤੋੜ ਦਿੱਤਾ ।

ਬਲਵਿੰਦਰ ਦੀ ਮੌਤ ਨੂੰ ਲੈਕੇ ਸਵਾਲ

ਬਲਵਿੰਦਰ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਡਿਸਕਵਰੀ ਕੰਪਨੀ ਵਿੱਚ ਕੰਮ ਕਰਦਾ ਸੀ। ਉਨ੍ਹਾਂ ਦਾ ਇਲਜ਼ਾਮ ਹੈ ਕਿ ਜਦੋਂ 12 ਜੁਲਾਈ ਨੂੰ ਬਲਵਿੰਦਰ ਲਾਪਤਾ ਹੋਇਆ ਸੀ ਤਾਂ ਪਰਿਵਾਰ ਨੇ ਦੋਸਤਾਂ ਦੀ ਮਦਦ ਨਾਲ ਕੰਪਨੀ ਕੋਲੋ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਤਾਂ ਉਸ ਵੇਲੇ ਕੰਪਨੀ ਨੇ ਕੋਈ ਵੀ ਸਪਸ਼ਟ ਜਵਾਬ ਨਹੀਂ ਦਿੱਤਾ ਸੀ । ਸਿਰਫ ਇਹ ਕਿਹਾ ਸੀ ਕਿ ਸਾਨੂੰ ਲੱਗ ਦਾ ਹੈ ਕਿ ਬਲਵਿੰਦਰ ਕਿਧਰੇ ਚੱਲਾ ਗਿਆ ਹੈ । ਸਮਾਜ ਸੇਵੀ ਐੱਸ ਪੀ ਓਬਰਾਏ ਨੇ ਦੱਸਿਆ ਕਿ ਜਦੋਂ ਇਲਾਕੇ ਵਿੱਚ ਬਲਵਿੰਦਰ ਦੇ ਗੁੰਮਸ਼ੁਦਗੀ ਦੇ ਪੋਸਟਰ ਲਗਾਏ ਗਏ ਸਨ ਤਾਂ 29 ਤਰੀਕ ਨੂੰ ਕੰਪਨੀ ਨੇ ਦੱਸਿਆ ਉਸ ਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ । ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਇੱਕ ਸਰਟੀਫਿਕੇਟ ਵੀ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਮੌਤ ਦੀ ਤਰੀਕ 13 ਜੁਲਾਈ ਦੱਸੀ ਜਾ ਰਹੀ ਹੈ। ਪਰਿਵਾਰ ਨੇ ਬਲਜਿੰਦਰ ਦੀ ਸ਼ਨਾਖਤ ਤੋਂ ਬਗੈਰ ਉਸ ਦੀ ਲਾਸ਼ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ।

ਪਰਿਵਾਰ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਉਨ੍ਹਾਂ ਨੂੰ ਗੁਮਰਾਹ ਕੀਤਾ ਗਿਆ ਹੈ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਤਾਂ ਜੋ ਕਿਸੇ ਹੋਰ ਨੌਜਵਾਨ ਦਾ ਭਵਿੱਖ ਖਤਰੇ ਵਿੱਚ ਨਾ ਪਏ । ਉਨ੍ਹਾਂ ਕਿਹਾ ਸਾਨੂੰ ਅਜੇ ਤੱਕ ਯਕੀਨ ਨਹੀਂ ਕਿ ਬਲਜਿੰਦਰ ਜੀਉਂਦਾ ਹੈ ਜਾਂ ਨਹੀਂ ।