‘ਦ ਖ਼ਾਲਸ ਬਿਊਰੋ : ਬ੍ਰਿਟਿਸ਼ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਨੇ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਨੂੰ ਲੈ ਕੇ ਗਰਮਾਈ ਸਿਆਸਤ ਦੇ ਮੱਦੇਨਜ਼ਰ ਬੀਜੇਪੀ ਨੂੰ ਜਵਾਬ ਦਿੱਤਾ ਹੈ। ਢੇਸੀ ਨੇ ਕਿਹਾ ਕਿ ਮੈਂ ਕਦੇ ਵੀ ਕੋਈ ਦੇਸ਼ ਵਿ ਰੋਧੀ ਗੱਲ ਨਹੀਂ ਕੀਤੀ ਹੈ। ਸ਼ਰਾਰਤੀ ਲੋਕ ਇਸ ਨੂੰ ਬੇਵਜ੍ਹਾ ਦਾ ਮੁੱਦਾ ਬਣਾਇਆ ਜਾ ਰਿਹਾ ਹੈ, ਮੈਂ ਸਾਰੇ ਬਿਆਨ ਸੋਸ਼ਲ ਮੀਡੀਆ ਉੱਤੇ ਹਨ। ਮੇਰੀ ਕਿਸੇ ਨੇ ਸ਼ਿਕਾਇਤ ਕੀਤੀ ਕਿ ਮੈਂ ਐਂਟੀ ਨੈਸ਼ਨਲ ਹਾਂ, ਹਾਲਾਂਕਿ ਇਹੋ ਜਿਹੀ ਕੋਈ ਗੱਲ ਨਹੀਂ ਹੈ। ਕਿਸਾਨਾਂ ਨੂੰ ਵੀ ਕਈ ਲੋਕਾਂ ਨੂੰ ਅੱਤ ਵਾਦੀ, ਵੱਖ ਵਾਦੀ ਕਿਹਾ ਸੀ।
ਇੱਦਾਂ ਹੀ ਮੇਰੇ ਵਰਗੇ ‘ਤੇ ਵੀ ਕਈ ਇਲ ਜ਼ਾਮ ਲੱਗ ਰਹੇ ਹਨ। ਮੇਰੇ ‘ਤੇ ਇਹ ਇਲ ਜ਼ਾਮ ਲੱਗ ਰਹੇ ਹਨ ਕਿ ਸਾਲ 2020 ਵਿੱਚ ਲੰਡਨ ਵਿੱਚ ਕੋਈ ਰੈਲੀ ਹੋਈ ਸੀ, ਉਸ ਵਿੱਚ ਜਾ ਕੇ ਮੈਂ ਭਾਰਤ ਦੇ ਖਿਲਾ ਫ਼ ਬੋਲਿਆ ਹਾਂ। ਢੇਸੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ 2020 ਵਿੱਚ ਨਾ ਤਾਂ ਮੈਂ ਕਿਸੇ ਰੈਲੀ ਵਿੱਚ ਗਿਆ, ਨਾ ਹੀ ਕੋਈ ਐਂਟੀ ਇੰਡੀਆ ਭਾਸ਼ਣ ਦਿੱਤਾ। ਢੇਸੀ ਨੇ ਅਜਿਹੇ ਲੋਕਾਂ ਤੋਂ ਸਾਵਧਾਨ ਰਹਿਣ ਦੀ ਚਿਤਾ ਵਨੀ ਦਿੱਤੀ ਹੈ।