ਬੀਤੇ ਦਿਨੀਂ ਕਪੂਰਥਲਾ ਦੇ ਪਿੰਡ ਰਾਏਪੁਰ ਪੀਰਬਖਸ਼ਵਾਲਾ ਵਿੱਚ 2 ਨੌਜਵਾਨਾਂ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮ੍ਰਿਤਕ ਨੌਜਵਾਨਾਂ ਦੇ ਘਰ ਪਹੁੰਚ ਕੇ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਮ੍ਰਿਤਕ ਨੌਜਵਾਨ ਘਰੋਂ ਬਹੁਤ ਗਰੀਬ ਹਨ । ਖਹਿਰਾ ਨੇ ਕਿਹਾ ਕਿ ਪਰਿਵਾਰ ਹੁਣ ਨਸ਼ਾ ਤਸਕਰਾਂ ਖਿਲਾਫ FIR ਦਰਜ ਕਰਵਾਏਗਾ।
ਖਹਿਰਾ ਨੇ ਕਿਹਾ ਕਿ ਉਨਾਂ ਦੇ ਹਲਕੇ ਦਾ ਇੱਕ ਪਿੰਡ ਹਮੀਰਾ ਹੈ, ਜੋ ਕਿ ਨਸ਼ਿਆਂ ਦਾ ਹੱਬ ਬਣ ਚੁੱਕਾ ਹੈ ਜਿੱਥੇ ਨਸ਼ਾ ਤਸਕਰ ਸ਼ਰੇਆਮ ਦਿਨ ਦਿਹਾੜੇ ਨਸ਼ਾ ਸਪਲਾਈ ਕਰਦੇ ਹਨ। ਖਹਿਰਾ ਨੇ ਕਿਹਾ ਕਿ ਹਮੀਰਾ ਤੋਂ 350-400 ਮੀਟਰ ਦੀ ਦੂਰੀ ‘ਤੇ PCR ਦੀਆਂ ਗੱਡੀਆਂ ਖੜੀਆਂ ਹੁੰਦੀਆਂ ਪਰ ਨਸ਼ਾ ਤਸਕਰਾਂ ਖ਼ਿਲਾਫ ਕੋਈ ਕਾਰਵਾਈ ਨਹੀਂ ਹੁੰਦੀ।
ਖਹਿਰਾ ਨੇ ਕਿਹਾ ਕਿ ਭਾਰਤ ਸਰਕਾਰ ਦੀ ਇੱਕ ਰਿਪੋਰਟ ਦੇ ਮੁਤਾਬਕ ਪੰਜਾਬ ਵਿੱਚ 66 ਲੱਖ ਬੱਚੇ ਨਸ਼ੇੜੀ ਹਨ। ਖਹਿਰਾ ਨੇ ਕਿਹਾ ਕਿ ਰਿਪੋਰਟ ਦੇ ਮੁਤਾਬਕ ਲਗਭਗ 7 ਲੱਖ ਬੱਚਾ ਹੈ ਜੋ 11 ਸਾਲ ਤੋਂ ਲੈ ਕੇ 17 ਸਾਲ ਦੀ ਉਮਰ ਤੱਕ ਨਸ਼ਿਆਂ ਵਿੱਚ ਫਸ ਜਾਂਦਾ ਹੈ।
ਦੱਸ ਦਈਏ ਕਿ ਕਪੂਰਥਲਾ ਦੇ ਪਿੰਡ ਰਾਏਪੁਰ ਪੀਰਬਖਸ਼ਵਾਲਾ ਵਿੱਚ 2 ਨੌਜਵਾਨਾਂ ਦੀ ਸ਼ੱਕੀ ਹਾਲਤ ਵਿੱਚ ਮੌਤ ਗਈ ਸੀ। ਦੋਵਾਂ ਦੀਆਂ ਲਾਸ਼ਾਂ ਹਮੀਰਾ ਫਲਾਈ ਓਵਰ ਦੇ ਹੇਠਾਂ ਵਾਲੇ ਖੇਤਾਂ ਵਿੱਚ ਵੱਖ-ਵੱਥ ਥਾਂ ‘ਤੇ ਮਿਲੀਆਂ ਸਨ। ਲਾਸ਼ ਦੇ ਕੋਲ ਇੱਕ ਬਾਇਕ ਅਤੇ ਫੋਨ ਵੀ ਬਰਾਮਦ ਹੋਇਆ ਸੀ।
DSP ਭੁੱਲਥ ਸੁਖਨਿੰਦਰ ਸਿੰਘ ਦੇ ਮੁਤਾਬਿਕ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਡੋਗਰਾਵਾਲਾ ਤੋਂ ਹਮੀਰਾ ਦੇ ਵਿਚਾਲੇ ਵਿਰਾਸਤੀ ਹਵੇਲੀ ਦੇ ਨਜ਼ਦੀਕ ਪੁੱਲ ਦੇ ਹੇਠਾਂ ਖੇਤਾਂ ਵਿੱਚ ਕੱਚੇ ਰਸਤੇ 2 ਨੌਜਵਾਨਾਂ ਦੀ ਲਾਸ਼ਾਂ ਹਨ । ਜਿਸ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਉੱਥੇ 2 ਲਾਸ਼ਾਂ ਪਈਆਂ ਸਨ । ਜਿਸ ਵਿੱਚ ਇੱਕ ਸਿੱਖ ਸੀ ਜਿਸ ਦੇ ਕੇਸ ਖੁੱਲੇ ਸਨ । ਪੁਲਿਸ ਦੇ ਮੁਤਾਬਿਕ ਮ੍ਰਿਤਕਾਂ ਦੀ ਪਛਾਣ ਬਿਕਰਮ ਸਿੰਘ ਅਤੇ ਸਤਪਾਲ ਸਿੰਘ ਨਿਵਾਸੀ ਰਾਏਪੁਰ ਪੀਰਬਖਸ਼ਵਾਲਾ ਦੇ ਤੌਰ ‘ਤੇ ਹੋਈ ਸੀ ।