ਬਿਉਰੋ ਰਿਪੋਰਟ : ਨਵਾਂ ਸਾਲ ਖਤਮ ਹੁੰਦੇ-ਹੁੰਦੇ ਵਿਦੇਸ਼ ਦੀ ਧਰਤੀ ਤੋਂ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖਬਰ ਨੇ ਦਿਲ ਨੂੰ ਹਿੱਲਾ ਦਿੱਤਾ । ਕੈਨਡਾ ਦੇ ਵਿਨੀਪੈੱਗ ਵਿੱਚ ਰਹਿਣ ਵਾਲੇ ਕਰਨਵੀਰ ਸਿੰਘ ਦੀ ਮੌਤ ਹੋ ਗਈ ਹੈ,ਉਸ ਦੀ ਉਮਰ 21 ਸਾਲ ਦੀ ਅਤੇ ਉਹ ਮਾਪਿਆਂ ਦਾ ਇਕਲੌਤਾ ਪੁੱਤਰ ਦੀ । ਦੋਸਤਾਂ ਮੁਤਾਬਿਕ ਇੱਕ ਦਮ ਹੀ ਕਰਨਵੀਰ ਸਿੰਘ ਦੀ ਸਿਹਤ ਵਿਗੜੀ ਅਤੇ ਉਸ ਦਾ ਦੇਹਾਂਤ ਹੋ ਗਿਆ। ਕਰਨਵੀਰ ਕੋਟਕਪੂਰਾ ਦਾ ਰਹਿਣ ਵਾਲਾ ਸੀ ਅਤੇ ਉਹ ਡੇਢ ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ । ਉਸ ਦੇ ਦੋਸਤ ਮ੍ਰਿਤਕ ਦੇਹ ਨੂੰ ਭਾਰਤ ਭੇਜਣ ਦੇ ਲਈ ਫੰਡਿੰਗ ਜੁਟਾ ਰਹੇ ਹਨ। ਕਰਨਵੀਰ ਸਿੰਘ ਦੀ ਸਿਹਤ ਵਿਗੜ ਦੇ ਪਿੱਛੇ ਵਜ੍ਹਾ ਦਾ ਹੁਣ ਤੱਕ ਖੁਲਾਸਾ ਨਹੀਂ ਹੋਇਆ ਹੈ । ਹਾਲਾਂਕਿ ਪਿਛਲੇ 4 ਮਹੀਨੇ ਦੇ ਅੰਦਰ ਕੈਨੇਡਾ ਦੀ ਧਰਤੀ ‘ਤੇ ਨੌਜਵਾਨਾਂ ਨੂੰ ਦਿਲ ਦਾ ਦੌਰਾ ਪੈਣ ਦੇ ਮਾਮਲੇ ਲਗਾਤਾਰ ਵਧੇ ਹਨ।
26 ਦਸੰਬਰ ਨੂੰ 4 ਸਾਲ ਬਾਅਦ ਘਰ ਪਰਤ ਰਹੇ 24 ਸਾਲਾ ਅਮਨਪਾਲ ਸਿੰਘ ਦੀ ਕੈਨੇਡਾ ਵਿੱਚ ਮੌਤ ਹੋ ਗਈ ਸੀ। ਦੱਸਿਆ ਜਾ ਰਿਹਾ ਕਿ ਉਹ 27 ਦਸੰਬਰ ਨੂੰ ਦੁਪਹਿਰ ਵੇਲੇ ਸਮਾਨ ਪੈੱਕ ਕਰ ਰਿਹਾ ਸੀ ਅਚਾਨਕ ਦੀਮਾਗ ਦੀ ਨੱਸ ਫੱਟ ਗਈ ਕੰਨ ਤੋਂ ਖੂਨ ਆਉਣ ਲੱਗਿਆ,ਹਸਪਤਾਲ ਪਹੁੰਚਣ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਸੀ। 2019 ਵਿੱਚ ਉਹ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿੱਚ ਪੜਾਈ ਕਰਨ ਦੇ ਲਈ ਗਿਆ ਸੀ।
NRI ਵਿਭਾਗ ਮ੍ਰਿਤਕ ਦੇਹ ਵਾਪਸ ਲਿਆਏਗਾ
ਸ਼ੁੱਕਰਵਾਰ ਨੂੰ NRI ਵਿਭਾਗ ਨਾਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਸੀ ਜਿੰਨਾਂ ਪੰਜਾਬੀਆਂ ਦੀਆਂ ਮੌਤ ਵਿਦੇਸ਼ ਵਿੱਚ ਹੁੰਦੀਆਂ ਹਨ ਉਨ੍ਹਾਂ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਦਾ ਕੰਮ ਪੰਜਾਬ ਦਾ NRI ਵਿਭਾਗ ਕਰੇਗਾ। ਉਨ੍ਹਾਂ ਕਿਹਾ ਇਸ ਦੁੱਖ ਦੀ ਘੜੀ ਵਿੱਚ ਮਾਪਿਆਂ ਦੀ ਅਸੀਂ ਪੂਰੀ ਮਦਦ ਕਰਾਂਗੇ। NRI ਵਿਭਾਗ ਆਪ ਵਿਦੇਸ਼ ਮੰਤਰਾਲਾ ਨਾਲ ਰਾਬਤਾ ਕਾਇਮ ਕਰੇਗਾ ।
ਕੈਨੇਡਾ ਵਿੱਚ ਸਭ ਤੋਂ ਜ਼ਿਆਦਾ ਮੌਤਾਂ
8 ਦਸੰਬਰ ਨੂੰ ਭਾਰਤੀ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਵਿਦੇਸ਼ਾਂ ਵਿੱਚ ਹੋ ਰਹੀਆਂ ਭਾਰਤੀਆਂ ਦੀ ਮੌਤਾਂ ਨੂੰ ਲੈਕੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ । ਉਨ੍ਹਾਂ ਨੇ ਰਾਜਸਭਾ ਵਿੱਚ ਦੱਸਿਆ ਕਿ 2018 ਤੋਂ ਹੁਣ ਤੱਕ ਸਭ ਤੋਂ ਵੱਧ ਮੌਤਾਂ ਕੈਨੇਡਾ ਵਿੱਚ ਹੋਇਆ ਹਨ । ਕੈਨੇਡਾ ਵਿੱਚ 403 ਲੋਕਾਂ ਦੀ ਮੌਤ ਮੌਸਮ,ਸੜਕੀ ਦੁਰਘਟਨਾ ਅਤੇ ਮੈਡੀਕਲ ਪਰੇਸ਼ਾਨੀ ਦੇ ਕਾਰਨ ਹੋਇਆ ਹਨ । ਇਹ ਅੰਕੜਾ ਦੂਜੇ ਦੇਸ਼ਾਂ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ । ਸਿਰਫ਼ ਗੱਲ ਕਰੀਏ ਪੰਜਾਬੀਆਂ ਦੀ ਤਾਂ ਸਿਰਫ਼ ਤਿੰਨ ਮਹੀਨੇ ਦੇ ਅੰਦਰ 15 ਪੰਜਾਬੀ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ । ਹਾਲਾਂਕਿ ਪੰਜਾਬ ਦਾ ਇਹ ਅੰਕੜਾ ਸਰਕਾਰ ਵੱਲੋਂ ਪੇਸ਼ ਨਹੀਂ ਕੀਤਾ ਗਿਆ ਹੈ । ਇਹ ‘ਦ ਖਾਲਸ ਟੀਵੀ ਦੀ ਇਸ ਮਾਮਲੇ ਨੂੰ ਲੈਕੇ ਲਗਾਤਾਰ ਕੀਤੀ ਗਈ ਰਿਪੋਟਿੰਗ ਵਿੱਚ ਸਾਹਮਣੇ ਆਇਆ ਹੈ ।
ਕੈਨੇਡਾ ਤੋਂ ਬਾਅਦ ਦੂਜੇ ਨੰਬਰ ‘ਤੇ ਯੂਕੇ ਹੈ ਜਿੱਥੇ 48 ਭਾਰਤੀਆਂ ਦੀ ਮੌਤ ਹੋਈ ਹੈ । ਤੀਜੇ ਨੰਬਰ ‘ਤੇ 40 ਮੌਤਾਂ ਨਾਲ ਰੂਸ ਹੈ ਜਦਕਿ ਅਮਰੀਕਾ ਵਿੱਚ 36,ਆਸਟ੍ਰੇਲੀਆਂ 35,ਯੂਕਰੇਨ 21,ਜਰਮਨੀ 20,ਸਾਇਪ੍ਰਸ 14,ਇਟਲੀ ਅਤੇ ਫਿਲੀਪੀਨਸ ਵਿੱਚ 10 ਮੌਤਾਂ ਹੋਈਆਂ ਹਨ। ਭਾਰਤੀ ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਕਿਹਾ ਭਾਰਤੀਆਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਜ਼ਿੰਮੇਮਵਾਰੀ ਹੈ । ਅਸੀਂ ਲਗਾਤਾਰ ਇੰਨਾਂ ਦੇਸ਼ਾਂ ਵਿੱਚ ਮੌਜੂਦ ਸਫਾਰਤਖਾਨਿਆਂ ਦੇ ਸੰਪਰਕ ਵਿੱਚ ਹਾਂ ਅਤੇ ਉਨ੍ਹਾਂ ਤੋਂ ਜਾਣਕਾਰੀ ਲੈ ਰਹੇ ਹਾਂ ਆਖਿਰ ਅਜਿਹਾ ਕਿਉਂ ਹੋ ਰਿਹਾ ਹੈ । ਉਧਰ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਵਿਦੇਸ਼ ਵਿੱਚ ਭਾਰਤੀ ਦੇ ਮੌਤ ਦੇ ਮਾਮਲੇ ਇਸ ਲਈ ਵੱਧ ਰਹੇ ਹਨ ਕਿਉਂਕਿ ਵਿਦਿਆਰਥੀਆਂ ਦੀ ਵਿਦੇਸ਼ ਜਾਣ ਦੀ ਗਿਣਤੀ ਕਾਫੀ ਵਧੀ ਹੈ।