‘ਦ ਖ਼ਾਲਸ ਬਿਊਰੋ :- ਲਦਾਖ ਦੀ ਗਲਵਾਨ ਘਾਟੀ ‘ਚ ਹੋਈ ਭਾਰਤ ਚੀਨ ਦੀ ਆਪਸੀ ਝੜਪ ਦਾ ਨੁਕਸਾਨ ਚੀਨ ਨੂੰ ਇਸ ਕਦਰ ਚੁਕਾਣਾ ਪਵੇਗਾ, ਜਿਸ ਦੀ ਬਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ। ਭਾਰਤ ਨੇ ਚੀਨ ਨਾਲ ਵਪਾਰਕ ਸਾਂਝ ਖ਼ਤਮ ਕਰਕੇ ਚੀਨ ਨੂੰ ਗੂੱਜੀ ਸੱਟ ਮਾਰੀ ਹੈ। ਚੀਨ ਵੱਲੋਂ ਭਾਰਤ ਭੇਜਿਆ ਜਾ ਰਿਹਾ ਇਲੈਕਟ੍ਰਾਨਿਕ ਸਮਾਣ, ਮੋਬਾਇਲ ਤੇ ਮੋਬਾਇਲ ਗੈਜੇਟਜ਼ ਜਿਨ੍ਹਾਂ ਦੀ ਭਾਰਤ ‘ਚ ਵੱਡੇ ਪੱਧਰ ‘ਤੇ ਵਰਤੋਂ ਹੁੰਦੀ ਸੀ। ਇਨ੍ਹਾਂ ਵਪਾਰਾਂ ‘ਤੇ ਰੋਕ ਲਾ ਦਿੱਤੀ ਹੈ। ਇੱਥੋਂ ਤੱਕ ਚੀਨ ਦੁਆਰਾ 59 ਮੋਬਾਇਲਜ਼ ਐਪਸ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਤੇ ਪੂਰੇ ਵਿਸ਼ਵ ‘ਚ ਮਸ਼ਹੂਰ ਐਪ “ਟੀਕ-ਟਾਕ” ‘ਤੇ ਵੀ ਪਾਬੰਦੀ ਲਾ ਦਿੱਤੀ ਹੈ। ਜਿਸ ਕਾਰਨ ਚੀਨ ਵੱਲੋਂ ਬਣਾਈ ਗਈ ਸ਼ੋਸਲ ਮੀਡੀਆ “ਟੀਕ-ਟਾਕ” ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋੋਦੀ ਦੇ ਇਸ ਫੈਂਸਲੇ ਨਾਲ ਸਾਰੇ ਭਾਰਤ ਵਾਸੀ ਵੀ ਸਹਿਮਤ ਹੋਏ ਤੇ ਦੇਸ਼ ਦੀ ਇੱਕ ਜੁੱਟਤਾ ਨੂੰ ਵੇਖਦੇ ਹੋਏ ਹੁਣ ਵਿਸ਼ਵ ਦਾ ਦੂਜਾ ਵੱਡਾ ਮੁਲਕ ਅਮਰੀਕਾ ਵੀ ਭਾਰਤ ਦੇ ਨਕਸ਼ੇ ਕਦਮ ‘ਤੇ ਚਲਦੇ ਹੋਏ ਚਾਇਨੀਜ਼ ਐਪ “ਟੀਕ-ਟਾਕ” ‘ਤੇ ਪਾਬੰਦੀ ਲਗਾਉਣ ਜਾ ਰਿਹਾ ਹੈ।
ਅਮਰਿਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਮੁਲਕ “ਟਿਕ-ਟਾਕ ਸਮੇਤ ਕਈ ਹੋਰ ਚੀਨੀ ਸੋਸ਼ਲ ਮੀਡੀਆ ਐਪਸ ‘ਤੇ ਪਾਬੰਦੀ ਲਗਾ ਰਿਹਾ ਹੈ। ਉਨ੍ਹਾਂ ਕਿਹਾ, “ਟਿਕ-ਟਾਕ” ਕੌਮੀ ਸੁਰੱਖਿਆ ਲਈ ਖਤਰਾ ਹੈ ਤੇ ਦੇਸ਼ ਵਾਸੀਆਂ ਨੂੰ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਆਪਣਾ ਡਾਟਾ ਗੁਪਤ ਰੱਖਣ ਲਈ ਚੀਨੀ ਐਪਸ ਦੀ ਵਰਤੋਂ ਨਾ ਕਰਨ।