ਬਿਊਰੋ ਰਿਪੋਰਟ : 18 ਨਵੰਬਰ ਤੋਂ ਭਾਰਤ ਅਤੇ ਨਿਊਜ਼ਲੈਂਡ ਵਿੱਚ ਵਨ ਡੇ ਅਤੇ ਟੀ-20 ਸੀਰੀਜ਼ ਸ਼ੁਰੂ ਹੋਣ ਵਾਲੀ ਹੈ । ਏਸ਼ੀਆ ਅਤੇ ਵਰਲਡ ਕੱਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਟੀਮ ਵਿੱਚ ਚੁਣਿਆ ਗਿਆ ਹੈ ।
ਪਰ ਇਸ ਦੌਰਾਨ IPL ਤੋਂ ਵੀ ਅਰਸ਼ਦੀਪ ਲਈ ਚੰਗੀ ਖ਼ਬਰ ਆ ਰਹੀ ਹੈ । IPL 2023 ਦੇ ਲਈ ਖਿਡਾਰੀਆਂ ਦੀ ਰਿਟੈਂਸ਼ਨ ਲਿਸਟ ਜਾਰੀ ਹੋ ਚੁੱਕੀ ਹੈ । ਸਾਰੀਆਂ ਹੀ ਟੀਮਾਂ ਨੇ ਉਨ੍ਹਾਂ ਖਿਡਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਜਿੰਨਾਂ ਨੂੰ ਉਹ ਅੱਗੇ ਆਪਣੇ ਨਾਲ ਰੱਖਣਾ ਚਾਉਂਦੇ ਹਨ। ਪੰਜਾਬ ਕਿੰਗਸ ਵੱਲੋਂ ਜਾਰੀ ਲਿਸਟ ਵਿੱਚ ਅਰਸ਼ਦੀਪ ਨੂੰ ਇਕ ਵਾਰ ਮੁੜ ਤੋਂ ਫਰੈਂਚਾਈਜ਼ੀ ਨੇ ਰਿਟੇਨ ਕੀਤਾ ਹੈ । ਇਸ ਤੋਂ ਸਾਬਿਤ ਹੁੰਦਾ ਹੈ ਕਿ ਅਰਸ਼ਦੀਪ ਦੀ ਗੇਂਦਬਾਜ਼ੀ ਤੋਂ ਪੰਜਾਬ ਕਿੰਗਸ ਨੂੰ ਆਉਣ ਵਾਲੇ ਟੂਰਨਾਮੈਂਟ ਵਿੱਚ ਕਾਫ਼ੀ ਉਮੀਦਾਂ ਹਨ । T-20 ਦੇ ਸ਼ੁਰੂਆਤੀ ਓਵਰ ਅਤੇ ਅਖੀਰਲੇ ਓਵਰ ਵਿੱਚ ਜਿਸ ਤਰ੍ਹਾਂ ਨਾਲ ਅਰਸ਼ਦੀਪ ਆਪਣੀ ਸਵਿੰਗ ਅਤੇ ਯਾਰਕ ਗੇਂਦਾਂ ਨਾਲ ਵਿਰੋਧੀ ਧਿਰਾਂ ਨੂੰ ਧਰਾਸ਼ਾਹੀ ਕਰ ਰਹੇ ਹਨ ਉਸ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਦੇ ਵੇਫਰੇਟ ਬਣ ਗਏ ਸਨ ਅਤੇ ਉਨ੍ਹਾਂ ਦੀ ਤੁਲਨਾ ਹੁਣ ਜ਼ਹੀਰ ਖਾਨ ਨਾਲ ਹੋਣ ਲੱਗੀ ਸੀ । ਅਰਸ਼ਦੀਪ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਉਹ ਆਪਣੇ ਸਪੈਲ ਵਿੱਚ ਘੱਟ ਦੌੜਾਂ ਦਿੰਦੇ ਹਨ ਖਾਸ ਕਰਕੇ ਡੈਥ ਓਵਰ ਯਾਨੀ 18ਵੇਂ ਅਤੇ 20ਵੇਂ ਓਵਰ ਵਿੱਚ ਜਦੋਂ ਗੇਂਦਬਾਜ਼ ਦੇ ਹੱਥ ਹੁੰਦਾ ਹੈ ਜਿੱਤ-ਹਾਰ ਦਾ ਫੈਸਲਾ। ਅਰਸਦੀਪ ਨੇ ਟੀ-20 ਵਰਲਡ ਕੱਪ ਦੇ 6 ਮੈਚਾਂ ਵਿੱਚ 10 ਵਿਕਟਾਂ ਹਾਸਲ ਕੀਤੀਆਂ ਹਨ । ਜਦਕਿ ਹੁਣ ਤੱਕ ਖੇਡੇ ਗਏ 19 ਟੀ-20 ਕੌਮਾਂਤਰੀ ਮੈਚਾਂ ਵਿੱਚ ਅਰਸ਼ਦੀਪ ਨੇ 29 ਵਿਕਟਾਂ ਹਾਸਲ ਕੀਤੀਆਂ ਹਨ ।
ਪੰਜਾਬ ਕਿੰਗਸ ਨੇ ਇੰਨਾਂ ਖਿਡਾਰੀਆਂ ਨੂੰ ਰਿਲੀਜ਼ ਕੀਤਾ
ਪੰਜਾਬ ਕਿੰਗਸ ਨੇ 2023 ਵਿੱਚ ਹੋਣ ਵਾਲੇ IPL ਲਈ ਜਿੰਨਾਂ ਖਿਡਾਰੀਆਂ ਨੂੰ ਰਿਲੀਜ਼ ਕਰ ਦਿੱਤਾ ਹੈ ਉਨ੍ਹਾਂ ਵਿੱਚੋਂ ਮਯੰਕ ਅਗਰਵਾਲ,ਓਡੀਅਨ ਸਮਿਥ,ਵੈਭਵ ਅਰੋੜਾ,ਬੈਨੀ ਹਾਵੇਲ,ਇਸ਼ਾਨ ਪੋਰੇਲ,ਅੰਸ਼ ਪਟੇਲ,ਪ੍ਰੇਰਕ ਮਾਂਕੜ,ਸੰਦੀਪ ਸ਼ਰਮਾ,ਰਿਤਿਕ ਟਰਜੀ ਹਨ ।
ਇਸ ਤੋਂ ਇਲਾਵਾ ਸਨਰਾਇਜ਼ਰ ਹੈਦਰਾਬਾਦ ਨੇ ਕਪਤਾਨ ਕੇਨ ਵਿਲੀਯਮਸਨ ਨੂੰ ਟੀਮ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਇਸ ਤੋਂ ਇਲਾਵਾ ਨਿਕੋਲਸ ਪੂਰਨ,ਜਗਦੀਸ਼ ਸੁਚਿਤ,ਪ੍ਰਿਯਮ ਗਰਗ,ਰਵੀ ਕੁਮਾਰ,ਰੋਮਾਰਿਆ ਸ਼ੇਫਡ,ਸੌਰਭ ਦੂਬੇ,ਸੀਨ ਏਬਾਟ,ਸ਼ਸ਼ਾਂਕ ਸਿੰਘ,ਸ਼ੇਅਸ ਗੋਪਾਲ,ਸੁਸ਼ਾਂਤ ਮਿਸ਼ਰਾ,ਵਿਸ਼ੂ ਵਿਨੋਦ ਨੂੰ ਵੀ 2023 ਦੇ IPL ਵਿੱਚ ਸਨਰਾਇਜ਼ਰ ਹੈਦਰਾਬਾਦ ਨੇ ਨਹੀਂ ਚੁਣਿਆ ਹੈ ।
ਮੁੰਬਈ ਇੰਡੀਨਸ ਨੇ ਜਿੰਨਾਂ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ ਉਨ੍ਹਾਂ ਵਿੱਚ ਪੋਲਾਰਡ,ਅਨਮੋਲ ਪ੍ਰੀਤ ਸਿੰਘ, ਆਰਿਅਨ ਜੁਯਾਨ,ਬਾਸਿਲ ਥੰਪੀ,ਡੇਨੀਅਲ ਸੈਮਸ,ਫੈਬਿਯਨ ਐਲਨ,ਜੈਦੇਦ ਉਨਾਦਕਟ, ਮਯੰਕ ਮਾਕਰਡੇ,ਮੁਰੂਗਨ ਅਸ਼ਵਿਨ,ਰਾਹੁਲ ਬੁਧੀ ਦਾ ਨਾਂ ਸ਼ਾਮਲ ਹੈ ।