‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਆਪਣੇ ਹਿਮਾਚਲ ਪ੍ਰਦੇਸ਼ ਦੇ ਦੁਬਾਰਾ ਦੌਰੇ ‘ਤੇ ਚੜੇ ਹੋਏ ਹਨ। ਹਿਮਾਚਲ ਪੁੱਜਣ ‘ਤੇ ਉਨ੍ਹਾਂ ਨੇ ਪਹਿਲੀ ਰੈਲੀ ਨੂੰ ਹਮੀਰਪੁਰ ਵਿਖੇ ਸੰਬੋਧਨ ਕਰਦਿਆਂ ਅਧਿਆਪਕਾਂ ਅਤੇ ਮਾਪਿਆਂ ਨਾਲ ਸਿੱਖਿਆ ਸੰਵਾਦ ਰਚਾਇਆ। ਹਿਮਾਚਲ ਵਿੱਚ ਚਾਲੂ ਸਾਲ ਦੇ ਆਖਰੀ ਮਹੀਨੇ ਵਿਧਾਨ ਸਭਾ ਲਈ ਵੋਟਾਂ ਪੈਣਗੀਆਂ।
ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਆਮ ਆਦਮੀ ਪਾਰਟੀ ਦੀ ਸਿਫਤ ਕਰਦੇ ਹੋਏ ਕਿਹਾ ਕਿ ਜੋ ਵਿਕਾਸ ਦਿੱਲੀ ਦੇ ਵਿੱਚ ਹੋਇਆ ਉਸ ਦਾ ਅਸਰ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ‘ਚ ਦੇਖਣ ਨੂੰ ਮਿਲਿਆ ਪਰ ਜੋ ਹੁਣ ਦਿੱਲੀ ਅਤੇ ਪੰਜਾਬ ਵਿੱਚ ਹੋ ਰਿਹਾ ਹੈ ਉਸ ਦਾ ਅਸਰ ਬਿਨਾ ਸੱਕ ਹਿਮਾਚਲ ‘ਚ ਦੇਖਣ ਨੂੰ ਮਿਲੇਗਾ।
ਉਨ੍ਹਾਂ ਨੇ ਭਾਜਪਾ ਅਤੇ ਕਾਂਗਰਸੀ ਪਾਰਟੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਅੰਗਰੇਜ਼ਾ ਨੇ ਭਾਰਤੀਆਂ ਨੂੰ ਦੋ ਸੌ ਸਾਲ ਗੁਲਾਮੀ ਦਿੱਤੀ ਪਰ ਭਾਜਪਾ ਅਤੇ ਕਾਂਗਰਸੀਆਂ ਨੇ ਸਾਨੂੰ 75 ਸਾਲਾਂ ਤੋਂ ਕਿਸ਼ਤਾਂ ਵਿੱਚ ਗੁਲਾਮੀ ਦਿੱਤੀ ਹੈ। ਮਾਨ ਨੇ ਕਿਹਾ ਕਿ ਦੋਹਾਂ
ਪਾਰਟੀਆਂ ਨੇ ਮਿਲ ਕੇ ਦੇਸ਼ ਨੂੰ ਲੁੱਟਿਆ ਹੈ ਅਤੇ ਦੇਸ਼ ਦੀ ਤਰੱਕੀ ਨੂੰ ਵੀ ਖੋਰਾ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਾਰ ਪੰਜਾਬ ਵਿੱਚ ਵੀ ਲੋਕਾਂ ਨੇ ਬਦਲਾਅ ਨੂੰ ਚੁਣਿਆ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਸ਼ਾਨਦਾਰ ਜਿੱਤ ਹਾਸਿਲ ਕਰਵਾਈ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ‘ਚ ਐਜ਼ੁਕੇਸ਼ਨ ਸਭ ਤੋਂ ਵੱਧ ਜਰੂਰੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਸਰਕਾਰ ਜਾਂ ਲੀਡਰ ਆਮ ਲੋਕਾਂ ਦੀ ਗਰੀਬੀ ਦੂਰ ਨਹੀਂ ਕਰ ਸਕਦਾ, ਸਿਰਫ ਐਜ਼ੁਕੇਸ਼ਨ ਹੀ ਆਮ ਲੋਕਾਂ ਦੀ ਗਰੀਬੀ ਨੂੰ ਦੂਰ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸਰਕਾਰ ਸਕੂਲਾਂ ‘ਚ ਪੜ੍ਹਾਈ ਦੀ ਥਾਂ ਮਿਡ ਡੇ ਮੀਲ ਨੂੰ ਜਿਆਦੀ ਮਹੱਤਵ ਦਿੱਤਾ ਜਾਂਦਾ ਹੈ। ਮਾਨ ਨੇ ਇਹ ਵੀ ਕਿਹਾ ਕਿ ਅੱਜ ਸਰਕਾਰੀ ਸਕੂਲਾਂ ਮਿਡ ਡੇ ਮੀਲ ਵੰਡਣ ਵਾਲੀਆਂ ਇਮਾਰਤਾਂ ਬਣ ਗਈਆਂ ਹਨ।
ਮਾਨ ਨੇ ਰਵਾਇਤੀਆਂ ਪਾਰਟੀਆਂ ‘ਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਇੰਨਾ ਪਾਰਟੀਆਂ ਨੇ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਤੋਂ ਵੱਧ ਮਹੱਤਵ ਮਿਡ ਡੇ ਮੀਲ ਨੂੰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਜਨਤਾ ਆਪਣੇ ਬੱਚਿਆ ਨੂੰ ਰੁਜ਼ਗਾਰ ਦੇਣ ਵਾਲੇ ਬਣਾਉਣ ਨਾ ਕਿ ਰੁਜ਼ਗਾਰ ਲੈਣ ਵਾਲੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੁਰੱਪਸ਼ਨ ਕਰਨ ਵਾਲਿਆਂ ਨੂੰ ਮੇਰਾ ਸੁਨੇਹਾ, ਯਾਦ ਰੱਖਣਾ ਕਫ਼ਨ ‘ਚ ਜੇਬ੍ਹ ਨਹੀਂ ਹੁੰਦੀ।
ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੜ੍ਹਾਈ ਨੂੰ ਹੋਰ ਮੁੱਦਿਆਂ ਦੀ ਥਾਂ ਸਭ ਤੋਂ ਵੱਧ ਪਹਿਲ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਤੱਕ ਕੋਈ ਵੀ ਪਾਰਟੀ ਹਿਮਾਚਲ ਵਿੱਚ ਚੋਣਾਂ ਦੌਰਾਨ ਐਜ਼ੁਕੇਸ਼ਨ ‘ਤੇ ਗੱਲ ਕਰਨ ਨਹੀਂ ਆਈ ਅਤੇ ਨਾ ਹੀ ਉਹ ਕਦੇ ਪੜ੍ਹਾਈ ਦੀ ਗੱਲ ਕਰ ਸਕਦੇ ਨੇ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਿਮਾਚਲ ਪ੍ਰਦੇਸ ‘ਤੇ 30 ਸਾਲ ਰਾਜ ਕਰਿਆ ਅਤੇ ਭਾਜਪਾ ਪਾਰਟੀ ਨੇ 20 ਸਾਲ ਕਰਿਆ । ਉਨ੍ਹਾਂ ਨੇ ਇੰਨਾਂ 50 ਸਾਲਾਂ ਵਿੱਚ ਕਾਂਗਰਸ ਅਤੇ ਭਾਜਪਾ ਨੇ ਮਿਲ ਕੇ ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਪੱਧਰ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਜੇ ਹੁਣ ਵੀ ਤੁਸੀ ਕਾਂਗਰਸ ਅਤੇ ਭਾਜਪਾ ਨੂੰ ਮੌਕਾ ਦੇਵੋਗੇ ਤਾਂ ਤੁਸੀਂ ਪੰਜ ਸਾਲ ਹੋਰ ਬਰਬਾਦ ਕਰ ਦੇਵੋਗੇ।
ਕੇਜਰੀਵਾਲ ਨੇ ਕਿਹਾ ਕਿ ਜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਹਿਮਾਚਲ ‘ਚ ਇੱਕ ਵੀ ਬੱਚਾ ਬਿਨਾਂ ਸਿਖਿਆ ਤੋਂ ਨਹੀਂ ਰਹੇਗਾ।