ਬਿਉਰੋ ਰਿਪੋਰਟ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Cm Arvind Kejriwal) ਨੂੰ ਆਬਕਾਰੀ ਨੀਤੀ ਦੇ ਮਾਮਲੇ ਵਿੱਚ ਤਿੰਨ ਦਿਨਾਂ ਦੇ ਲਈ CBI ਕਸਟਡੀ ਵਿੱਚ ਭੇਜ ਦਿੱਤਾ ਗਿਆ ਹੈ । ਅਦਾਲਤ ਨੇ ਇਜਾਜ਼ਤ ਦਿੱਤੀ ਹੈ ਕਿ ਉਹ ਰੋਜ਼ਾਨਾ ਆਪਣੀ ਪਤਨੀ ਅਤੇ ਵਕੀਲ ਨਾਲ 30 ਮਿੰਟ ਤੱਕ ਮਿਲ ਸਕਦੇ ਹਨ । ਇਸ ਦੇ ਨਾਲ ਉਹ ਆਪਣੇ ਨਾਲ ਦਵਾਈ ਵੀ ਰੱਖ ਸਕਣਗੇ,ਉਨ੍ਹਾਂ ਦੇ ਲਈ ਘਰ ਤੋਂ ਖਾਣਾ ਵੀ ਆ ਸਕਦਾ ਹੈ।
ਬੁੱਧਵਾਰ ਦੀ ਸਵੇਰ CBI ਨੇ ਸ਼ਰਾਬ ਨੀਤੀ ਕੇਸ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਸੀ । ਇਸ ਦੇ ਬਾਅਦ CBI ਨੇ ਉਨ੍ਹਾਂ ਨੂੰ ਟ੍ਰਾਈਲ ਕੋਰਟ ਵਿੱਚ ਪੇਸ਼ ਕਰਕੇ 5 ਦਿਨਾਂ ਦੀ ਕਸਟਡੀ ਵੀ ਮੰਗੀ ਸੀ । ਅਦਾਲਤ ਨੇ ਤਕਰੀਬਨ 4 ਘੰਟੇ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਸ਼ਾਮ 7 ਵਜੇ ਸੁਣਾਇਆ । ਅਗਲੀ ਸੁਣਵਾਈ 29 ਜੂਨ ਨੂੰ ਹੋਵੇਗੀ । CBI ਵੱਲੋਂ ਅਰਵਿੰਦਰ ਕੇਜਰੀਵਾਲ ਦੀ ਆਬਕਾਰੀ ਨੀਤੀ ਮਾਮਲੇ ਵਿੱਚ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਸਿਹਤ ਵਿਗੜ ਗਈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਦੂਜੇ ਕਮਰੇ ਵਿੱਚ ਭੇਜ ਦਿੱਤਾ ਗਿਆ,ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਨਾਸ਼ਤਾ ਕਰਵਾਇਆ ।
ਸੁਣਵਾਈ ਦੇ ਦੌਰਾਨ ਕੇਜਰੀਵਾਰ ਨੇ ਕਿਹਾ ਮੀਡੀਆ ਵਿੱਚ ਖ਼ਬਰ ਚੱਲ ਰਹੀ ਹੈ ਕਿ ਮੈਂ ਸਿਸੋਦੀਆ ‘ਤੇ ਸ਼ਰਾਬ ਨੀਤੀ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਲਗਾਇਆ ਹੈ । ਇਹ ਗਲਤ ਹੈ,ਮੈਂ ਕਿਹਾ ਸੀ ਕਿ ਕੋਈ ਦੋਸ਼ੀ ਨਹੀਂ ਹੈ,ਸਿਸੋਦੀਆ ਪੂਰਾ ਤਰ੍ਹਾਂ ਨਾਲ ਨਿਰਦੋਸ਼ ਹਨ । ਇਸ ‘ਤੇ ਸੀਬੀਆਈ ਦੇ ਵਕੀਲ ਨੇ ਕਿਹਾ ਜੋ ਚੱਲ ਰਿਹਾ ਹੈ ਉਹ ਸਭ ਕੁਝ ਠੀਕ ਹੈ,ਇਹ ਸਾਰਾ ਫੈਕਟ ਦੇ ਅਧਾਰਤ ਹੈ । CBI ਨੇ ਕਿਹਾ ਕੇਜਰੀਵਾਲ ਨੇ ਕਿਹਾ ਸੀ ਕਿ ਸ਼ਰਾਬ ਨੀਤੀ ਦੇ ਉਹ ਹੱਕ ਵਿੱਚ ਨਹੀਂ ਸਨ,ਇਸ ਵਿੱਚ ਮਨੀਸ਼ ਸਿਸੋਦੀਆ ਪੂਰੀ ਤਰ੍ਹਾਂ ਸ਼ਾਮਲ ਸੀ,ਉਨ੍ਹਾਂ ਦਾ ਕੋਈ ਰੋਲ ਨਹੀਂ ਹੈ । CBI ਨੇ 25 ਜੂਨ ਦੀ ਰਾਤ 9 ਵਜੇ ਤਿਹਾੜ ਜੇਲ੍ਹ ਜਾਕੇ ਸ਼ਰਾਬ ਨੀਤੀ ਨੂੰ ਲੈਕੇ ਕੇਜਰੀਵਾਲ ਕੋਲੋ ਪੁੱਛ-ਗਿੱਛ ਕੀਤੀ ਸੀ । ਇਸ ਤੋਂ ਪਹਿਲਾਂ ਸ਼ਰਾਬ ਨੀਤੀ ਵਿੱਚ ਮੰਨੀ ਲੋਂਡਰਿੰਗ ਦੇ ਮਾਮਲੇ ਵਿੱਚ ਕੇਜਰੀਵਾਲ ਨੂੰ ਈਡੀ ਨੇ 21 ਮਾਰਚ ਨੂੰ ਗ੍ਰਿਫਤਾਰ ਕੀਤਾ ਸੀ ਉਹ 87 ਦਿਨਾਂ ਤੋ ਜੇਲ੍ਹ ਵਿੱਚ ਬੰਦ ਹਨ । ਚੋਣ ਪ੍ਰਚਾਰ ਦੇ ਲਈ ਅਦਾਲਤ ਨੇ ਉਨ੍ਹਾਂ ਨੂੰ ਮਈ ਮਹੀਨੇ ਵਿੱਚ 21 ਦਿਨ ਦੀ ਪੈਰੋਲ ਦਿੱਤੀ ਸੀ । ਨਿੱਚਲੀ ਅਦਾਲਤ ਨੇ 20 ਜੂਨ ਨੂੰ ਕੇਜਰੀਵਾਲ ਦੀ ਜ਼ਮਾਨਤ ਮਨਜ਼ੂਰ ਕੀਤੀ ਸੀ ਪਰ ਈਡੀ ਵੱਲੋਂ ਹਾਈਕੋਰਟ ਅਪੀਲ ਕਰਨ ਤੋਂ ਬਾਅਦ ਜ਼ਮਾਨਤ ਤੇ ਰੋਕ ਲੱਗਾ ਦਿੱਤੀ ਗਈ ।