India Punjab

ਕਿਸਾਨਾਂ ਨੇ ਵੱਟੀ ਘੂਰੀ ਤਾਂ ਪੰਜਾਬ ਤੋਂ ਪੁੱਠੇ ਪੈਰੀਂ ਦਿੱਲੀ ਮੁੜ ਗਏ ਸੁਖਬੀਰ ਬਾਦਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਦੇ ਜੰਤਰ ਮੰਤਰ ਵਿਖੇ ਕਿਸਾਨ ਸੰਸਦ ਲਾਈ ਬੈਠੇ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਦੇਸ਼ ਦੇ ਕਿਸਾਨ ਉਨ੍ਹਾਂ ਪਾਰਟੀਆਂ ‘ਤੇ ਨਜ਼ਰ ਰੱਖ ਰਹੇ ਹਨ ਜੋ ‘ ਪੀਪਲਜ਼ ਵ੍ਹਿਪ ‘ਦਾ ਪਾਲਣ ਨਹੀਂ ਕਰ ਰਹੀਆਂ ਹੈ। ਮਿਸਾਲ ਵਜੋਂ ਭਾਜਪਾ ਤੋ ਇਲਾਵਾ ਬੀਜੇਡੀ, ਟੀਆਰਐਸ, ਟੀਡੀਪੀ ਅਤੇ ਵਾਈਐਸਆਰਸੀਪੀ ਵਰਗੀਆਂ ਭਾਈਵਾਲ ਪਾਰਟੀਆਂ ਦੀ ਉਨ੍ਹਾਂ ਦੇ ਲੋਕ ਵਿਰੋਧੀ ਸਟੈਂਡ ਕਾਰਣ ਨਿੰਦਾ ਕੀਤੀ ਜਾ ਰਹੀ ਹੈ।

‘ਦ ਖ਼ਾਲਸ ਟੀਵੀ ਵੱਲੋਂ ਵੀ ਆਪਣੇ ਖਾਸ ਪ੍ਰੋਗਰਾਮ ਰਾਹੀਂ ਸ਼ਿਰੋਮਣੀ ਅਕਾਲੀ ਦਲ ਦੇ ਸੁਖਬੀਰ ਬਾਦਲ ਸਣੇ ਹੋਰ ਕਈ ਸੰਸਦ ਮੈਂਬਰਾਂ ਦਾ ਜਿਕਰ ਕੀਤਾ ਸੀ ਜੋ ਲੰਬੇ ਸਮੇਂ ਤੋਂ ਸੰਸਦ ਤੋਂ ਗੈਰਹਾਜਿਰ ਹਨ। ਪਰ ਕਿਸਾਨ ਲੀਡਰਾਂ ਦੀ ਚੇਤਾਵਨੀ ਕੰਨੀਂ ਪੈਂਦਿਆਂ ਪੰਜ ਦਿਨ ਗੈਰਹਾਜਿਰ ਰਹਿਣ ਮਗਰੋਂ ਸੁਖਬੀਰ ਬਾਦਲ ਦਿੱਲੀ ਮੁੜ ਗਏ ਹਨ। ਇੱਥੇ ਦੱਸ ਦਈਏ ਕਿ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਤੇ ਸਾਬਕਾ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਵਿਚਾਲੇ ਹੋਈ ਤਿੱਖੀ ਤਕਰਾਰ ਤੋਂ ਬਾਅਦ ਕਈ ਸੰਸਦ ਮੈਂਬਰ ਸੁਖਬੀਰ ਬਾਦਲ ਦੇ ਸੰਸਦ ਚੋਂ ਗੈਰਹਾਜਿਰ ਹੋਣ ਦਾ ਮੁੱਦਾ ਚੁੱਕ ਰਹੇ ਸਨ।

ਇੱਥੇ ਜਿਕਰਯੋਗ ਹੈ ਕਿ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨ੍ਹੀ ਦਿਓਲ ਨੇ ਤਾਂ ਸੰਸਦ ਵਿਚ ਦੋ ਦਿਨ ਹੀ ਮੂੰਹ ਦਿਖਾਇਆ ਹੈ। ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਜਸਬੀਰ ਸਿੰਗ ਡਿੰਪਾ ਲਗਾਤਾਰ ਹਾਜਿਰੀ ਭਰ ਰਹੇ ਹਨ।

ਦੱਸ ਦਈਏ ਕਿ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਰਡਰ ‘ਤੇ ਬੈਠੇ ਕਿਸਾਨਾਂ ਨੇ 19 ਜੁਲਾਈ ਤੋਂ ਲੋਕ ਸਭਾ ਦੇ ਸੁਰੂ ਹੋਏ ਸੈਸ਼ਨ ਤੋਂ ਪਹਿਲਾਂ ਹੀ ਵਿਪ ਜਾਰੀ ਕਰ ਦਿੱਤਾ ਸੀ। ਵਿਪ ਵਿਚ ਵਿਰੋਧੀ ਪਾਰਟੀਆਂ ਨੂੰ ਰਾਜ ਸਭਾ ਤੇ ਲੋਕ ਸਭਾ ਵਿਚ ਹਾਜਿਰ ਰਹਿਣ ਤੇ ਕਿਸਾਨ ਮੁੱਦਾ ਚੁੱਕਣ ਹੁਕਮ ਦਿਤਾ ਗਿਆ ਸੀ।ਕਿਸਾਨ ਜਥੇਬੰਦੀਆਂ ਨੇ ਵਿਰੋਧੀ ਪਾਰਟੀਆਂ ਨੂੰ ਸੈਸ਼ਨ ਵਿਚੋਂ ਗੈਰਹਾਜਿਰ ਰਹਿਣ ਜਾਂ ਵਾਕਆਉਟ ਕਰਨ ਦੀ ਚੇਤਾਵਨੀ ਦਿਤੀ ਸੀ। ਇਸ ਤੋਂ ਬਾਅਦ ਇਹ ਸਮਝਿਆ ਜਾ ਰਿਹਾ ਸੀ, ਕਿ ਘੱਟੋ-ਘੱਟ ਪੰਜਾਬ ਤੋਂ ਲੋਕ ਸਭਾ ਮੈਂਬਰ ਕਿਸਾਨੀ ਹੱਕ ਵਿਚ ਡਟਕੇ ਪਹਿਰਾ ਦੇਣਗੇ।

ਪੰਜਾਬ ਦੇ 13 ਲੋਕ ਸਭਾ ਤੇ ਰਾਜ ਸਭਾ ਦੇ 7 ਮੈਂਬਰਾਂ ਵਿਚੋਂ ਸਿਰਫ ਸੁਖਬੀਰ ਤੇ ਸੰਨ੍ਹੀ ਦਿਓਲ ਨੂੰ ਛੱਡ ਕੇ ਕੋਈ ਵੀ ਇਨਾਂ ਗੈਰਹਾਜਿਰ ਨਹੀਂ ਰਿਹਾ। ਭਗਵੰਤ ਮਾਨ ਮਨੀਸ਼ ਤਿਵਾੜੀ ਚੌਧਰੀ ਸੰਤੋਖ ਸਿੰਘ, ਰਵਨੀਤ ਬਿੱਟੂ ਅਮਰ ਸਿੰਘ ਮੁਹੰਮਦ ਸਦੀਕ ਇਕ ਇਕ ਦਿਨ ਤੇ ਪਰਨੀਤ ਕੌਰ ਤੇ ਗੁਰਜੀਤ ਔਜਲਾ ਦੋ ਦਿਨ ਗੈਰਹਾਜਿਰ ਰਹੇ ਹਨ। ਹਰ ਸਿਮਰਤ ਕੌਰ ਬਾਦਲ ਅਤੇ ਜਸਬੀਰ ਸਿੰਘ ਡਿੰਪਾ ਸੌ ਫੀਸਦ ਹਾਜਿਰ ਰਹੇ ਹਨ। ਨਰੇਸ਼ ਗੁਜਰਾਲ ਨੂੰ ਵੀ ਹਾਜਰੀ ਪੱਖੋ ਸੌ ਵਟਾ ਸੌ ਨੰਬਰ ਦਿਤੇ ਜਾ ਸਕਦੇ ਹਨ। ਬਾਦਲ ਦੇ ਮੀਡੀਆ ਅਡਵਾਇਜਰ ਜੰਗਵੀਰ ਸਿੰਘ ਨੇ ਕਿਹਾ ਹੈ ਕਿ ਉਹ ਸ਼ਿਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ। ਇਸ ਕਰਕੇ ਉਨ੍ਹਾਂ ਨੇ ਪਿੱਛਾ ਵੀ ਸੰਭਾਲਣਾ ਹੁੰਦਾ ਹੈ।