Punjab

‘ਲੱਤਾਂ ‘ਚ ਜਾਨ ਹੈ ਤਾਂ ਆਪ SIT ਚੀਫ ਬਣੀ’ !

 

ਬਿਉਰੋ ਰਿਪੋਰਟ : ਡਰੱਗ ਮਾਮਲੇ ਵਿੱਚ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤਕਰੀਬਨ 7 ਘੰਟੇ ਤੱਕ SIT ਦੇ ਸਾਹਮਣੇ ਪੁੱਛ-ਗਿੱਛ ਤੋਂ ਬਾਅਦ ਬਾਹਰ ਆ ਗਏ ਹਨ । ਬਾਹਰ ਆਉਣ ਤੋਂ ਬਾਅਦ ਮਜੀਠੀਆ ਸੀਐੱਮ ਮਾਨ ‘ਤੇ ਉਸੇ ਚੁਣੌਤੀ ਭਰੇ ਅੰਦਾਜ਼ ਵਿੱਚ ਵਰ੍ਹੇ ਜਿਸ ਤਰ੍ਹਾਂ SIT ਦੇ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਸਖਤ ਟਿੱਪਣੀਆਂ ਕੀਤੀਆਂ ਸਨ । ਮਜੀਠੀਆ ਨੇ ਕਿਹਾ SIT ਦੇ ਚੀਫ ਛੀਨਾ ਸਾਬ੍ਹ ਨੇ ਤਾਂ ਰਿਟਾਇਡ ਹੋ ਜਾਣਾ ਹੈ ਜੇਕਰ ਲੱਤਾਂ ਵਿੱਚ ਜਾਨ ਹੈ ਤਾਂ ਆਪ SIT ਦਾ ਚੀਫ ਬਣੀ । ਜਿਹੜਾ ਸਵਾਦ ਤੇਰੇ ਸਾਹਮਣੇ ਆਉਣਾ ਹੈ ਉਹ ਕਿਧਰੇ ਹੋਰ ਨਹੀਂ ਆਉਣਾ ਹੈ। ਨਾਲ ਬਲਤੇਜ ਪੰਨੂ ਵੀ ਚਾਹੀਦਾ ਹੈ। ਜਿੱਥੇ ਜੋਰ ਲੱਗਦਾ ਹੈ ਲਾ ਲਈ ਮਜੀਠੀਆ ਤੇਰੇ ਵਿੱਚ ਵਜੇਗਾ । ਮਜੀਠੀਆ ਨੇ ਸਿੱਧੀ ਚਿਤਾਵਨੀ ਦਿੰਦੇ ਹੋਏ ਕਿਹਾ ਭਗਵੰਤ ਮਾਨ ਕੋਲ ਇੱਕ ਹੀ ਰਸਤਾ ਬਚਿਆ ਹੈ ਕਿ ਪੱਕਾ ਮੈਨੂੰ ਅੰਦਰ ਪਾ ਦੇਵੇ । ਪਰ ਉਹ ਵੀ ਤੇਰੇ ਹੱਥ ਵਿੱਚ ਨਹੀਂ ਹੈ ਕਿੰਨਾਂ ਚਿਰ ਅੰਦਰ ਦੇਵੇਗਾ ਨਾ ਮੈਂ ਜੇਲ੍ਹ ਜਾਣ ਤੋਂ ਡਰਦਾ ਹਾਂ,ਨਾ ਹੀ ਜੇਲ੍ਹ ਦੇ ਡਰ ਤੋਂ ਲੋਕਾਂ ਦੇ ਮੁੱਦੇ ਚੁੱਕਣ ਤੋਂ ਡਰਦਾ ਹਾਂ। ਇਹ ਕਦੇ ਨਹੀਂ ਹੋਵੇਗਾ। ਮੇਰੀ ਗਲਤੀ ਕੀ ਸੀ ? ਮੈਂ ਧੀ ਦੀ ਸਚਾਈ ਸਾਹਮਣੇ ਰੱਖੀ 9 ਤਰੀਕ ਨੂੰ ਰੱਖੀ 12 ਤਰੀਕ ਨੂੰ ਮੈਨੂੰ ਸੰਮਨ ਕੱਢਵਾ ਦਿੱਤੇ । ਮਾਨ ਨੂੰ ਰਾਤ ਨੀਂਦ ਨਹੀਂ ਆਉਂਦੀ ਹੈ ਸਿਰਫ ਮਜੀਠੀਆ ਹੀ ਆਉਂਦਾ ਹੈ ।

ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਇਹ ਸਾਰਾ ਕੁਝ ਬਦਲਾਖੋਰੀ ਦੇ ਲਈ ਕੀਤਾ ਜਾ ਰਿਹਾ ਹੈ । ਸਚਾਈ ਨਹੀਂ ਬਦਲਣ ਵਾਲੀ ਹੈ । ਕੋਈ ਵੀ ਸਰਕਾਰ ਦੇ ਉਲਟ ਜਾਂ ਫਿਰ ਤਾਨਾਸ਼ਾਹੀ ਭਗਵੰਤ ਮਾਨ ਦੇ ਖਿਲਾਫ ਬੋਲੇ ਉਸ ਨੂੰ ਭੁਗਤਨਾ ਪੈਂਦਾ ਹੈ । ਉਹ ਭਾਵੇਂ ਮੀਡੀਆ ਮੁਲਾਜ਼ਮ ਹੋਵੇ ਜਾਂ ਫਿਰ ਵਿਰੋਧੀ ਧਿਰ ਦਾ ਆਗੂ ਹੋਵੇ,ਉਸ ‘ਤੇ ਝੂਠਾ ਕੇਸ ਬਣਾਇਆ ਜਾਂਦਾ ਹੈ ਤਾਂਕੀ ਉਹ ਪਿੱਛੇ ਹੱਟ ਜਾਵੇ । ਪਰ ਮੈਂ ਭਗਵੰਤ ਮਾਨ ਜੀ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਹਾਂ ਕਿ ਤੁਹਾਨੂੰ ਬਹੁਤ ਭੁਲੇਖਾ ਹੈ ਕਿ ਮਜੀਠੀਆ ਚੁੱਪ ਬੈਠ ਜਾਵੇਗਾ ਠੋਕ ਕੇ ਤੇਰੇ ਖਿਲਾਫ ਖੜਾਂ ਹੋਵਾਂਗਾ । ਇਹ ਉਹ ਕੇਸ ਹੈ ਜਿਸ ਵਿੱਚ ਕੇਜਰੀਵਾਲ ਨੇ ਮੇਰੇ ਕੋਲ ਮੁਆਫੀ ਮੰਗੀ ਹੈ । ਮੈਨੂੰ ਬਾਹਰ ਆਉਣ ਤੋਂ ਬਾਅਦ ਪਤਾ ਚੱਲਿਆ ਹੈ ਕਿ 21 ਦਸੰਬਰ ਨੂੰ ED ਨੇ ਕੇਜਰੀਵਾਲ ਨੂੰ ਸੰਮਨ ਜਾਰੀ ਕਰ ਦਿੱਤਾ ਹੈ । ਪਿਛਲੀ ਵਾਰ ਵੀ ਕੇਜਰੀਵਾਲ ਭੱਜ ਗਿਆ । ਇਸ ਵਾਰ ਨਹੀਂ ਭੱਜਣ ਦੇਣਾ ਮੈਂ ਉਸ ਦੀ ਬਾਂਹ ਫੜ ਲੈਣੀ ਹੈ,ਘਬਰਾਉਣ ਦੀ ਜ਼ਰੂਰਤ ਨਹੀਂ ਹੈ ਜਾਕੇ ਫੇਸ ਕਰਨਾ ਪੈਣਾ ਹੈ। ਉਨ੍ਹਾਂ ‘ਤੇ ਵੀ ਸ਼ਰਾਬ ਘੁਟਾਲੇ ਦੇ ਗੰਭੀਰ ਇਲਜ਼ਾਮ ਹਨ । ਘੁਟਾਲੇ ਵਿੱਚ ਭਗਵੰਤ ਮਾਨ ਨੇ ਕਿੰਨੀਆਂ ਬੋਤਲਾਂ ਪੀਤੀਆਂ ਹਨ ।

2013 ਵਿੱਚ ਪਰਚਾ ਦਰਜ ਹੋਇਆ,ਨਿਚਲੀ ਅਦਾਲਤ ਨੇ ਰੱਦ ਕਰ ਦਿੱਤਾ ਫਿਰ ਹਾਈਕੋਰਟ ਨੇ SIT ਬਣਾਈ ਉਸ ਨੇ ਸਰਕਾਰ ਦੇ ਖਿਲਾਫ ਟਿੱਪਣੀਆਂ ਕੀਤੀਆਂ,ਮੇਰੇ ਖਿਲਾਫ 10 ਚਾਲਾਨ ਪੇਸ਼ ਹੋਏ । ਪਰ ਜਿਸ ਡੀਜੀਪੀ ਚਟੋਉਪਾਦਿਆ ਨੇ ਪਰਚਾ ਪਾਇਆ ਉਨ੍ਹਾਂ ‘ਤੇ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈਕੇ ਸੁਪਰੀਮ ਕੋਰਟ ਨੇ ਸਵਾਲ ਕੀਤੇ । ਜੇਕਰ ਤੁਸੀਂ ਗਲਤ ਪਰਚਾ ਕਰੋਗਾ ਤਾਂ ਰੱਬ ਤਾਂ ਵਸਦਾ ਹੈ । ਪਰ ਰੱਬ ਤੇ ਲੋਕਾਂ ਦੀ ਕਚਹਿਰੀ ਵਿੱਚ ਇਨਸਾਫ ਜ਼ਰੂਰ ਹੁੰਦਾ ਹੈ। ਉਸ ‘ਤੇ ਮੈਨੂੰ ਪੂਰਾ ਭਰੋਸਾ ਹੈ । NDPS ਦਾ ਕੇਸ ਪਾ ਦਿੱਤਾ ਡਰੱਗ ਦੀ ਰਿਕਵਰੀ ਕਿੱਥੇ ਹੈ। ਹਾਈਕੋਰਟ ਨੇ ਵੀ ਇਹ ਸਵਾਲ ਪੁੱਛਿਆ ਸੀ । ਮਜੀਠੀਆ ਨੇ ਤੰਜ ਕੱਸ ਦੇ ਹੋਏ ਕਿਹਾ ਕਿ ਕੇਸ ਦੀ ਇਹ ਮੇਰੀ ਦੂਜੀ ਐਨੀਰਵਰਸੀ ਹੈ । ਚੰਨੀ ਮੰਨੀ ਨੇ ਪਹਿਲਾਂ ਕੇਸ ਦਰਜ ਕੀਤਾ ਸੀ SIT ਬਣਾਈ ਸੀ । ਸਹੀ ਕੰਮ ਹੋਵੇ ਮੈਂ ਉਸ ਦਾ ਸੁਆਗਤ ਕਰਾਂਗਾ। ਮੇਰੇ ‘ਤੇ ਪਰਚਾ ਦੇਣ ਲਈ ਤਿੰਨ ਡੀਜੀਪੀ ਬਦਲ ਦਿੱਤੇ। ।

ਆਮ ਆਦਮੀ ਪਾਰਟੀ ਦਾ ਜਵਾਬ

ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਮਜੀਠੀਆ ਦੇ ਇਲਜ਼ਾਮਾਂ ਦਾ ਜਵਾਬ ਦਿੰਦੇ ਹੋਏ ਕਿਹਾ ਅਸੀਂ ਨਿਰਪੱਖ ਜਾਂਚ ਕਰ ਰਹੇ ਹਾਂ। ਅਕਾਲੀ ਦਲ ਦੇ ਸਮੇਂ ਕੇਸ ਸਾਹਮਣੇ ਆਇਆ । ਭੋਲੇ ਨੇ ਮਜੀਠੀਆ ਅਤੇ ਹੋਰ ਸਾਥੀ ਤਸਕਰਾਂ ਦੇ ਨਾਂ ਲਏ । ਕੈਪਨਟ ਸਾਹਿਬ ਨੇ ਆਪਣੇ ਸਮੇਂ ਜਾਂਚ ਨਹੀਂ ਹੋਣ ਦਿੱਤੀ ਚੰਨੀ ਸਰਕਾਰ ਨੇ ਕੇਸ ਦਰਜ ਕੀਤਾ । ਜ਼ਮਾਨਤ ਮਿਲਣ ਨਾਲ ਇਹ ਸਾਬਿਤ ਨਹੀਂ ਹੁੰਦਾ ਹੈ ਕਿ ਤੁਸੀਂ ਪਾਕ ਸਾਫ਼ ਹੋ ਇਹ ਤੁਹਾਨੂੰ ਕਾਨੂੰਨੀ ਅਧਿਕਾਰ ਹੈ। ਤੁਸੀਂ ਬੇਦਾਗ ਹੋ ਤਾਂ ਡਰ ਕਿਉਂ ਰਹੇ ਹੋ,ਕਾਨੂੰਨ ਨੂੰ ਆਪਣ ਹਿਸਾਬ ਨਾਲ ਕੰਮ ਕਰਨ ਦਿਉ,ਅਸੀਂ ਕੋਈ ਧੱਕਾ ਨਹੀਂ ਕਰ ਰਹੇਹਾ। ਮਜੀਠੀਆ ਸਾਬ੍ਹ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ।