ਆਸਟਰੇਲੀਆ : ਗੇਂਦਬਾਜ਼ ਅਰਸ਼ਦੀਪ ‘ਤੇ ਕਪਤਾਨ ਰੋਹਿਤ ਸ਼ਰਮਾ ਦੀ ਬੇਭਰੋਸਗੀ ਭਾਰਤੀ ਟੀਮ ‘ਤੇ ਮਹਿੰਗੀ ਪੈ ਗਈ। 15 ਸਾਲ ਬਾਅਦ ਭਾਰਤ ਕੋਲ ਵਰਲਡ ਚੈਂਪੀਅਨ ਬਣਨ ਦਾ ਮੌਕਾ ਖੁੰਝ ਗਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਕੈਪਟਨ ਰੋਹਿਤ ਸ਼ਰਮਾ ਦੀ ਮਨਮਾਨੀ ਰਹੀ ਹੈ। ਕਿਉਂਕਿ ਕੈਪਟਨ ਨੇ ਪਾਵਰ ਪਲੇਅ ਦੌਰਾਨ ਕਈ ਵੱਡੀਆਂ ਗਲ਼ਤੀਆਂ ਕੀਤੀਆਂ।
ਸਭ ਤੋਂ ਪਹਿਲੀ ਗਲ਼ਤੀ ਪਾਵਰ ਪਲੇਅ ਦੌਰਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਦੂਜਾ ਓਵਰ ਨਾ ਦੇ ਕੇ ਕੀਤੀ ਗਈ। ਕਿਉਂਕਿ ਪਾਵਰ ਪਲੇਅ ਵਿੱਚ ਅਰਸ਼ਦੀਪ ਸਿੰਘ ਨੇ ਇੱਕ ਓਵਰ ਵਿੱਚ 8 ਰਨ ਦਿੱਤੇ ਸਨ ਜੋ ਬਾਕੀ 4 ਗੇਂਦਬਾਜ਼ਾ ਨਾਲੋਂ ਬਹੁਤ ਘੱਟ ਸੀ। ਅਰਸ਼ਦੀਪ ਨੇ 2 ਓਵਰ ਵਿੱਚ ਸਿਰਫ਼ 15 ਦੌੜਾਂ ਹੀ ਦਿੱਤੀਆਂ ਸਨ,ਜਿਸ ਦੇ ਮੁਕਾਬਲੇ , ਭੁਵਨੇਸ਼ਵਰ ਕੁਮਾਰ ਨੇ 2 ਓਵਰ ਵਿੱਚ 25,ਮੁਹੰਮਦ ਸ਼ਮੀ ਨੇ 3 ਓਵਰ ਵਿੱਚ 39,ਹਾਰਦਿਕ ਪਾਂਡਿਆ ਨੇ 3 ਓਵਰ ਵਿੱਚ 34,ਅਕਸਰ ਪਟੇਲ ਨੇ 4 ਓਵਰ ਵਿੱਚ 30,ਅਤੇ ਅਸ਼ਵੀਨ ਨੇ 2 ਓਵਰ ਵਿੱਚ 27 ਦੌੜਾਂ ਦਿੱਤੀਆਂ ਸਨ।
ਰੋਹਿਤ ਸ਼ਰਮਾ ਨੇ ਅਰਸ਼ਦੀਪ ਸਿੰਘ ਨੂੰ ਦੂਸਰਾ ਓਵਰ ਨਹੀਂ ਦਿੱਤਾ ਕਿਉਂਕਿ ਅਰਸ਼ਦੀਪ ਦੀ ਗੇਂਦਬਾਜ਼ੀ ਨੂੰ ਅਸੀਂ ਜਾਣਦੇ ਹਾਂ ਕਿ ਅਰਸ਼ਦੀਪ ਸ਼ੁਰੂਆਤ ਵਿੱਚ ਹੀ ਵਿੱਕਟ ਕੱਢਣ ਦੇ ਮਾਹਿਰ ਹਨ। ਇਸ ਲਈ ਕੈਪਟਨ ਵੱਲੋਂ ਇਹ ਇੱਕ ਵੱਡੀ ਗਲਤੀ ਕੀਤੀ ਗਈ।
ਅਰਸ਼ਦੀਪ ਸਿੰਘ ਦੀ ਬੌਲਿੰਗ ਦੇਖੀ ਜਾਵੇ ਤਾਂ ਪਾਕਿਸਤਾਨ ਨਾਲ ਮੈਚ ਦੌਰਾਨ ਅਰਸ਼ਦੀਪ ਨੇ ਸ਼ੁਰੂਆਤ ਦੇ ਓਵਰਾਂ ‘ਚ ਹੀ ਦੋ ਵਿਕਟਾ ਝਟਕਾ ਦਿੱਤੀਆਂ ਸਨ। ਤੇ ਇਸ ਮੈਚ ਵਿੱਚ ਕੈਪਟਨ ਵੱਲੋਂ ਉਸ ਨੂੰ ਦੂਸਰਾ ਓਵਰ ਕਰਨ ਦਾ ਮੌਕਾ ਨਹੀਂ ਦਿੱਤਾ ਗਿਆ।