Sports

ਅਫ਼ਗ਼ਨਿਸਤਾਨ ਨੇ ਟੀ-20 ਵਿਸ਼ਵ ਕੱਪ ’ਚ ਰਚਿਆ ਇਤਿਹਾਸ! ਸ਼ਾਨਦਾਰ ਪ੍ਰਦਰਸ਼ਨ ਨਾਲ ਪਹਿਲੀ ਵਾਰ ਸੈਮੀਫਾਈਨਲ ਲਈ ਕੀਤਾ ਕੁਆਲੀਫਾਈ

T20 World Cup 2024: ਅਫ਼ਗ਼ਨਿਸਤਾਨ ਨੇ ਟੀ-20 ਵਿਸ਼ਵ ਕੱਪ 2024 ਵਿੱਚ ਇਤਿਹਾਸ ਰਚ ਦਿੱਤਾ ਹੈ। ਅਫ਼ਗ਼ਨਿਸਤਾਨ ਦੀ ਟੀਮ ਨੇ ਸੁਪਰ-8 ਦੇ ਰੋਮਾਂਚਕ ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ ਹਰਾ ਦਿੱਤਾ ਹੈ। ਬੰਗਲਾਦੇਸ਼ ਦੇ ਬਾਹਰ ਹੋਣ ਨਾਲ ਆਸਟ੍ਰੇਲੀਆ ਦੀਆਂ ਯੋਜਨਾਵਾਂ ਵੀ ਬਰਬਾਦ ਹੋ ਗਈਆਂ ਹਨ। ਅਫ਼ਗ਼ਨਿਸਤਾਨ ਗਰੁੱਪ-1 ਵਿੱਚ ਸੈਮੀਫਾਈਨਲ ਲਈ ਕੁਆਲੀਫਾਈ ਕਰਨ ਵਾਲੀ ਦੂਜੀ ਟੀਮ ਬਣ ਗਈ ਹੈ। ਮੈਚ ਅੰਤ ਤੱਕ ਬਰਾਬਰੀ ‘’ਤੇ ਨਜ਼ਰ ਆ ਰਿਹਾ ਸੀ ਪਰ ਅੰਤ ਵਿੱਚ ਅਫ਼ਗ਼ਨਿਸਤਾਨ ਦੀ ਟੀਮ ਨੇ 8 ਦੌੜਾਂ ਨਾਲ ਰੋਮਾਂਚਕ ਜਿੱਤ ਦਰਜ ਕੀਤੀ। ਅਫ਼ਗ਼ਨਿਸਤਾਨ ਦੇ ਪ੍ਰਦਰਸ਼ਨ ਦੇ ਨਾਲ-ਨਾਲ ਇਸ ਮੈਚ ਵਿੱਚ ਟੀਮ ਦਾ ਕਾਫ਼ੀ ਡਰਾਮਾ ਵੀ ਦੇਖਣ ਨੂੰ ਮਿਲਿਆ। ਇਸ ਦਾ ਫਾਇਦਾ ਅਫ਼ਗ਼ਨਿਸਤਾਨ ਦੀ ਟੀਮ ਨੂੰ ਮਿਲਿਆ।

ਰਾਸ਼ਿਦ ਖਾਨ ਨੇ ਜਿੱਤਿਆ ਟਾਸ

ਮੈਚ ਵਿੱਚ ਅਫ਼ਗ਼ਨਿਸਤਾਨ ਦੇ ਕਪਤਾਨ ਰਾਸ਼ਿਦ ਖਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਰ ਟੀਮ ਦੀ ਬੱਲੇਬਾਜ਼ੀ ਕਮਜ਼ੋਰ ਨਜ਼ਰ ਆਈ ਅਤੇ ਗੁਰਬਾਜ਼ ਨੇ 43 ਦੌੜਾਂ ਦੀ ਕੀਮਤੀ ਪਾਰੀ ਖੇਡੀ। ਅੰਤ ਵਿੱਚ ਰਾਸ਼ਿਦ ਖਾਨ ਨੇ ਵੀ 3 ਛੱਕਿਆਂ ਦੀ ਮਦਦ ਨਾਲ 19 ਦੌੜਾਂ ਬਣਾਈਆਂ। ਇਨ੍ਹਾਂ ਪਾਰੀਆਂ ਦੀ ਬਦੌਲਤ ਅਫ਼ਗ਼ਨਿਸਤਾਨ ਨੇ ਬੰਗਲਾਦੇਸ਼ ਨੂੰ 116 ਦੌੜਾਂ ਦਾ ਮਾਮੂਲੀ ਟੀਚਾ ਦਿੱਤਾ। ਜਵਾਬੀ ਕਾਰਵਾਈ ਵਿੱਚ ਬੰਗਲਾਦੇਸ਼ ਨੇ ਵੀ ਸ਼ਾਨਦਾਰ ਮੁਕਾਬਲਾ ਕੀਤਾ।

ਗੁਲਬਦੀਨ ਦਾ ਡਰਾਮਾ ਕੰਮ ਕੀਤਾ

ਲਿਟਨ ਦਾਸ ਦੀ ਬੱਲੇਬਾਜ਼ੀ ਦੀ ਬਦੌਲਤ ਬੰਗਲਾਦੇਸ਼ ਦੀ ਟੀਮ ਅੱਗੇ ਵਧਦੀ ਨਜ਼ਰ ਆ ਰਹੀ ਸੀ। ਨਾਲ ਹੀ ਮੈਚ ’ਤੇ ਮੀਂਹ ਦਾ ਪਰਛਾਵਾਂ ਵੀ ਰਿਹਾ। ਮੀਂਹ ਨੂੰ ਵਰਦਾਨ ਬਣਾਉਣ ਲਈ ਕੋਚ ਜੋਨਾਥਨ ਟ੍ਰੌਟ ਨੇ ਮੈਦਾਨ ਤੋਂ ਬਾਹਰ ਖਿਡਾਰੀਆਂ ਨੂੰ ਮੈਚ ਦੇਰੀ ਕਰਨ ਦਾ ਸੰਕੇਤ ਦਿੱਤਾ। ਜਿਸ ਤੋਂ ਬਾਅਦ ਗੁਲਬਦੀਨ ਨੇ ਖੁੱਲ੍ਹ ਕੇ ਹੈਮਸਟ੍ਰਿੰਗ ਐਕਟਿੰਗ ਕੀਤੀ। ਮੈਚ ਦੇਰੀ ਨਾਲ ਸ਼ੁਰੂ ਹੋਇਆ ਅਤੇ ਫਿਰ ਮੀਂਹ ਪੈ ਗਿਆ। ਜਿਸ ਕਾਰਨ ਡਕਵਰਥ ਲੁਈਸ ਨਿਯਮ ਮੁਤਾਬਕ ਅਫ਼ਗ਼ਨਿਸਤਾਨ 2 ਦੌੜਾਂ ਨਾਲ ਅੱਗੇ ਰਿਹਾ। ਮੈਚ ਦੇ ਅੰਤ ਵਿੱਚ ਗੁਲਬਦੀਨ ਦੀ ਅਦਾਕਾਰੀ ਨੇ ਕੰਮ ਕੀਤਾ।

ਰਾਸ਼ਿਦ-ਨਵੀਨ ਨੇ ਪਲਟੀ ਬਾਜ਼ੀ

ਬੰਗਲਾਦੇਸ਼ ਦੀ ਟੀਮ ਨੇ ਮੈਚ ’ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਸੀ। ਪਰ ਰਾਸ਼ਿਦ ਖਾਨ ਅਤੇ ਗੁਲਬਦੀਨ ਨਾਇਬ ਨੇ ਬਾਜ਼ੀ ਪਲ਼ਟ ਦਿੱਤੀ। ਦੋਵਾਂ ਗੇਂਦਬਾਜ਼ਾਂ ਨੇ 4-4 ਵਿਕਟਾਂ ਲਈਆਂ। ਇਸ ਦੇ ਨਾਲ ਹੀ ਗੁਲਬਦੀਨ ਨਾਇਬ ਨੇ ਵੀ ਟੀਮ ਨੂੰ ਇੱਕ ਵਿਕਟ ਦਿਵਾਈ। ਇਸ ਜਿੱਤ ਤੋਂ ਬਾਅਦ ਅਫ਼ਗ਼ਨਿਸਤਾਨ ਦੀ ਟੀਮ ਖੁਸ਼ੀ ਦੇ ਹੰਝੂਆਂ ’ਚ ਡੁੱਬੀ ਨਜ਼ਰ ਆ ਰਹੀ ਹੈ, ਇਸ ਦੇ ਨਾਲ ਹੀ ਇਸ ਟੀਮ ਨੇ ਆਸਟ੍ਰੇਲੀਆ ਨੂੰ ਵੀ ਵਿਸ਼ਵ ਕੱਪ ਤੋਂ ਅਲਵਿਦਾ ਕਹਿ ਦਿੱਤਾ ਹੈ। ਇਤਿਹਾਸ ਵਿੱਚ ਪਹਿਲੀ ਵਾਰ ਅਫ਼ਗ਼ਨਿਸਤਾਨ ਦੀ ਟੀਮ ਨੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ ਹੈ।