International

ਡੂਰੰਡ ਲਾਈਨ ਨੂੰ ਲੈ ਕੇ ਪਾਕਿਸਤਾਨ ਤੇ ਤਾਲਿ ਬਾਨ ਸਰਕਾਰ ਆਹਮੋ-ਸਾਹਮਣੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅਫਗਾਨਿਸਤਾਨ ਅਤੇ ਪਾਕਿਸਤਾਨ ਵਿਚਕਾਰ ਖਿੱਚੀ ਗਈ ਡੂਰੰਡ ਲਾਈਨ ‘ਤੇ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਵਧਣ ਦੇ ਆਸਾਰ ਸਾਫ ਨਜ਼ਰ ਆ ਰਹੇ ਹਨ। ਪਿਛਲੇ ਕੁੱਝ ਮਹੀਨਿਆਂ ਅਤੇ ਹਫ਼ਤਿਆਂ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਸਰਹੱਦ ‘ਤੇ ਪਾਕਿਸਤਾਨ ਵੱਲੋਂ ਵਿਛਾਈ ਗਈ ਕੰਡਿਆਲੀ ਤਾਰ ਨੂੰ ਤਾਲਿਬਾਨ ਨੇ ਕਈ ਥਾਂਵਾਂ ਤੋਂ ਉਖਾੜ ਦਿੱਤਾ ਹੈ। ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਕਿਹਾ ਹੈ ਕਿ ਉਹ ਡੂਰੰਡ ਲਾਈਨ ਦੇ ਨਾਲ ਪਾਕਿਸਤਾਨ ਨੂੰ ਕਿਸੇ ਵੀ ਤਰ੍ਹਾਂ ਦੀ ਕੰਡਿਆਲੀ ਤਾਰ ਨੂੰ ਲਗਾਉਣ ਦੀ ਇਜਾਜਤ ਨਹੀਂ ਦੇਵੇਗਾ। ਤਾਲਿਬਾਨ ਕਮਾਂਡਰ ਮੌਲਵੀ ਸਨਾਉੱਲਾ ਸੰਗੀਨ ਨੇ ਕਿਹਾ ਕਿ ਅਸੀਂ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੰਡਿਆਲੀ ਤਾਰ ਲਗਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਪਾਕਿਸਾਨ ਨੇ ਪਹਿਲਾਂ ਜੋ ਵੀ ਕੀਤਾ, ਉਹ ਕਰ ਲਿਆ, ਅਸੀਂ ਹੁਣ ਅੱਗੇ ਇਸਦੀ ਇਜਾਜ਼ਤ ਨਹੀਂ ਦੇਵਾਂਗੇ। ਹੁਣ ਕੋਈ ਬੈਰੀਕੇਡ ਨਹੀਂ ਹੋਣਗੇ।

ਅਫਗਾਨਿਸਤਾਨ ਅੰਗਰੇਜ਼ਾਂ ਦੇ ਸ਼ਾਸਨ ਦੌਰਾਨ ਖਿੱਚੀ ਗਈ ਅਫਗਾਨਿਸਤਾਨ ਅਤੇ ਬ੍ਰਿਟਿਸ਼ ਇੰਡੀਆ ਦੇ ਵਿਚਕਾਰ ਸੀਮਾ ਰੇਖਾ ਨੂੰ ਸਵੀਕਾਰ ਨਹੀਂ ਕਰਦਾ ਹੈ। ਡੂਰੰਡ ਲਾਈਨ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਕਾਬੁਲ ‘ਤੇ ਹਕੂਮਤ ਕਰਨ ਵਾਲੀ ਹਰ ਸਰਕਾਰ ਨੇ ਇਸ ਲਾਈਨ ਨੂੰ ਮਨਜ਼ੂਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ਹੁਣ ਪਾਕਿਸਤਾਨ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਬਾਬਰ ਇਫ਼ਤਿਖਾਰ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਨਾਲ ਲੱਗਦੀ ਸਰਹੱਦ ‘ਤੇ ਕੰਡਿਆਲੀ ਤਾਰ ਲਗਾਉਣ ਦਾ ਕੰਮ ਯੋਜਨਾ ਅਨੁਸਾਰ ਜਾਰੀ ਰਹੇਗਾ। ਉਨ੍ਹਾਂ ਦੀ ਸਰਕਾਰ ਪਾਕਿਸਤਾਨ ਨੂੰ ਕੰਡਿਆਲੀ ਤਾਰ ਲਗਾਉਣ ਦਾ ਕੰਮ ਜਾਰੀ ਨਹੀਂ ਰੱਖਣ ਦੇਵੇਗੀ।

ਕੁੱਝ ਅਫਗਾਨ ਮੀਡੀਆ ਵਿੱਚ ਇਹ ਵੀ ਖਬਰ ਚੱਲ ਰਹੀ ਹੈ ਕਿ ਤਾਲਿਬਾਨ ਸਰਕਾਰ ਡੂਰੰਡ ਲਾਈਨ ‘ਤੇ 30 ਨਵੇਂ ਬਾਰਡਰ ਪੋਸਟ ਬਣਾ ਰਹੀ ਹੈ। ਪਰ ਪਾਕਿਸਤਾਨ ਨੇ ਵੀ ਸਾਫ ਕਿਹਾ ਹੈ ਕਿ ਉਹ ਆਪਣੀ ਪੱਛਮੀ ਸਰਹੱਦ ‘ਤੇ ਕੰਡਿਆਲੀ ਤਾਰ ਲਗਾਉਣ ਦੀ ਪ੍ਰਕਿਰਿਆ ਜਾਰੀ ਰੱਖੇਗਾ। ਪਾਕਿਸਤਾਨ ਨੂੰ ਅਫਗਾਨਿਸਤਾਨ ਤੋਂ ਅਲੱਗ ਕਰਨ ਵਾਲੀ ਸੀਮਾ ਨੂੰ ਡੂਰੰਡ ਲਾਈਨ ਕਿਹਾ ਜਾਂਦਾ ਹੈ। ਪਰ ਅਫਗਾਨਿਸਤਾਨ ਇਸ ਸੀਮਾ ਰੇਖਾ ਨੂੰ ਸਵੀਕਾਰ ਨਹੀਂ ਕਰਦਾ ਹੈ। ਪਾਕਿਸਤਾਨ ਇਸ ਨੂੰ ਡੂਰੰਡ ਲਾਈਨ ਨਾ ਕਹਿ ਕੇ ਅੰਤਰਰਾਸ਼ਟਰੀ ਸੀਮਾ ਕਹਿੰਦਾ ਹੈ। ਉਸਦਾ ਕਹਿਣਾ ਹੈ ਕਿ ਇਸ ਬਾਰਡਰ ਨੂੰ ਅੰਤਰਰਾਸ਼ਟਰੀ ਮਾਨਤਾ ਹਾਸਿਲ ਹੈ।