‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਤਰ ਵਿੱਚ ਅਫਗਾਨ ਸਰਕਾਰ ਵੱਲੋਂ ਗੱਲਬਾਤ ਕਰਨ ਵਾਲਿਆਂ ਨੇ ਤਾਲਿਬਾਨ ਨੂੰ ਦੇਸ਼ ਵਿੱਚੋਂ ਲੜਾਈ ਖਤਮ ਕਰਨ ਲਈ ਇਕ ਖਾਸ ਆਫਰ ਦਿੱਤਾ ਹੈ। ਜਾਣਕਾਰੀ ਅਨੁਸਾਰ ਲੜਾਈ ਦੀ ਜੜ੍ਹ ਵੱਢਣ ਲਈ ਅਫਗਾਨ ਸਰਕਾਰ ਨੇ ਤਾਲਿਬਾਨ ਨੂੰ ਸੱਤਾ ਦਾ ਸਾਂਝੀਕਰਨ ਯਾਨੀ ਕਿ ਬਰਾਬਰ ਦੀ ਭਾਈਵਾਲੀ ਦੇਣ ਦੀ ਪੇਸ਼ਕਸ਼ ਕੀਤੀ ਹੈ।
ਇਸ ਬਾਰੇ ਇਕ ਸਰਕਾਰੀ ਸੂਤਰ ਨੇ ਨਿਊਜ ਏਜੰਸੀ ਏਐੱਫਪੀ ਨੂੰ ਦੱਸਿਆ ਕਿ ਸਰਕਾਰ ਨੇ ਵਿਚੋਲੇ ਦੀ ਭੂਮਿਕਾ ਵਿਚ ਕਤਰ ਤੋਂ ਇਕ ਪ੍ਰਸਤਾਵ ਸਪੁਰਦ ਕੀਤਾ ਹੈ। ਇਹ ਪ੍ਰਸਤਾਵ ਤਾਲਿਬਾਨ ਨੂੰ ਦੇਸ਼ ਵਿਚ ਹਿੰਸਾ ਰੋਕਣ ਲਈ ਸਰਕਾਰ ਦੇ ਨਾਲ ਭਾਈਵਾਲੀ ਦੀ ਮਨਜੂਰੀ ਦੇ ਰਿਹਾ ਹੈ। ਹਾਲਾਂਕਿ ਇਸ ਉੱਤੇ ਤਾਲੀਬਾਨ ਦੀ ਕੋਈ ਟਿੱਪਣੀ ਨਹੀਂ ਆਈ ਹੈ।