‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਦਾ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਸੰਯੁਕਤ ਅਰਬ ਅਮੀਰਾਤ ਵਿੱਚ ਹੈ।ਅਰਬ ਅਮੀਰਾਤ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਅਸ਼ਰਫ ਗਨੀ ਤੇ ਉਸਦੇ ਪਰਿਵਾਰ ਦਾ ਮਨੁੱਖੀ ਆਧਾਰ ਉੱਤੇ ਸਵਾਗਤ ਕੀਤਾ ਗਿਆ ਹੈ।ਅਮਰੀਕਾ ਨੇ ਗਨੀ ਦੇ ਭੱਜਣ ਦੀ ਸਖਤ ਨਿਖੇਧੀ ਕੀਤੀ ਸੀ ਤੇ ਕਿਹਾ ਸੀ ਕਿ ਅਫਗਾਨ ਸਰਕਾਰ ਨੇ ਸਹੀ ਕਦਮ ਚੁੱਕੇ ਹੁੰਦੇ ਤਾਂ ਕਾਬੁਲ ਉੱਤੇ ਤਾਲਿਬਾਨ ਦਾ ਇਸ ਤਰ੍ਹਾਂ ਕਬਜਾ ਨਾ ਹੁੰਦਾ।
ਲੰਘੇ ਐਤਵਾਰ ਨੂੰ ਕਾਬੁਲ ਤੋਂ ਜਾਂਦੇ-ਜਾਂਦੇ ਅਸ਼ਰਫ ਗਨੀ ਨੇ ਲਿਖਿਆ ਸੀ, ਬਹੁਤ ਸਾਰੇ ਲੋਕ ਭਵਿੱਖ ਨੂੰ ਲੈ ਕੇ ਡਰੇ ਹੋਏ ਤੇ ਚਿੰਤਤ ਹਨ। ਤਾਲਿਬਾਨ ਲਈ ਇਹ ਜਰੂਰੀ ਹੈ ਕਿ ਉਹ ਜਨਤਾ ਨੂੰ ਪੂਰੇ ਰਾਸ਼ਟਰ ਨੂੰ ਸਮਾਜ ਦੇ ਸਾਰੇ ਲੋਕਾਂ ਨੂੰ ਤੇ ਅਫਗਾਨਿਸਤਾਨ ਦੀਆਂ ਔਰਤਾਂ ਨੂੰ ਭਰੋਸੇ ਵਿਚ ਲਵੇ ਤੇ ਉਨ੍ਹਾਂ ਦੇ ਦਿਲਾਂ ਨੂੰ ਜਿੱਤੇ।
ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਸੀ ਕਿ ਅਸ਼ਰਫ ਗਨੀ ਤਜਾਕਿਸਤਾਨ ਭੱਜੇ ਹਨ। ਹਾਲਾਂਕਿ ਅਲਜਜੀਰਾ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ, ਸੈਨਾ ਮੁਖੀ ਤੇ ਰਾਸ਼ਟਰੀ ਸਲਾਹਕਾਰ ਉਜਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਗਏ ਹਨ।
ਸਾਲ 2017 ਵਿੱਚ ਅਸ਼ਰਫ ਗਨੀ ਨੇ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿਚ ਕਿਹਾ ਸੀ ਕਿ ਅਫਗਾਨਿਸਤਾਨ ਦਾ ਰਾਸ਼ਟਰਪਤੀ ਹੋਣੀ ਧਰਤੀ ਦੀ ਸਭ ਤੋਂ ਖਰਾਬ ਨੌਕਰੀ ਹੈ।ਇੱਥੇ ਕੋਈ ਕਮੀ ਨਹੀਂ ਪਰ ਸੁਰੱਖਿਆ ਚੁਣੌਤੀ ਹੈ।
ਤਜਾਕਿਸਤਾਨ ਵਿੱਚ ਅਫਗਾਨਿਸਤਾਨ ਦੇ ਰਾਜਦੂਤ ਮੁਹੰਮਦ ਜ਼ਹੀਰ ਅਗਬਰ ਨੇ ਦਾਅਵਾ ਕੀਤਾ ਹੈ ਕਿ ਅਸ਼ਰਫ ਗਨੀ ਨੇ ਜਦੋਂ ਕਾਬੁਲ ਛੱਡਿਆ ਸੀ, ਉਦੋਂ ਉਹ ਆਪਣੇ ਨਾਲ ਕਰੀਬ 16.9 ਕਰੋੜ ਡਾਲਰ ਲੈ ਕੇ ਗਏ ਹਨ।ਉਨ੍ਹਾਂ ਨੇ ਰਾਸ਼ਟਰਪਤੀ ਦੇ ਤੌਰ ‘ਤੇ ਅਸ਼ਰਫ ਗਨੀ ਦੀ ਲੜਾਈ ਨੂੰ ਆਪਣੀ ਜਮੀਨ ਤੇ ਆਪਣੇ ਲੋਕਾਂ ਨਾਲ ਵਿਸ਼ਵਾਸਘਾਤ ਦੱਸਿਆ ਹੈ।