‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਜੋ ਹਾਲਾਤ ਬਣੇ ਹਨ, ਉਹ ਬਹੁਤ ਹੀ ਚਿੰਤਾ ਜਨਕ ਹਨ। ਪਰ ਇਹ ਹਾਲਾਤ ਬਣਨ ਦੀ ਕਹਾਈ ਬਹੁਤ ਲੰਬੀ ਹੈ। ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ। ਇਹ ਵਖਰੀ ਗੱਲ ਹੈ ਕਿ ਰਾਸ਼ਟਰਪਤੀ ਅਸ਼ਰਫ ਗਨੀ ਤਾਲਿਬਾਨ ਦੇ ਕਾਬੁਲ ਪਹੁੰਚਣ ਤੋਂ ਬਹੁਤ ਥੋੜ੍ਹਾ ਸਮਾਂ ਪਹਿਲਾਂ ਨੱਸੇ ਹਨ, ਪਰ ਕਈ ਅਜਿਹੇ ਮੰਤਰੀ ਵੀ ਹਨ, ਜਿਨ੍ਹਾਂ ਨੇ ਹਾਲਾਤਾਂ ਦੀ ਭਾਫ ਲੈਂਦਿਆਂ ਗਨੀ ਦੀ ਕੈਬਨਿਟ ਨੂੰ ਕੁੱਝ ਸਾਲ ਪਹਿਲਾਂ ਅਲਵਿਦਾ ਆਖੀ ਹੈ।
ਇਸੇ ਕੜੀ ਵਿੱਚ ਅਫਗਾਨ ਦੇ ਸਾਬਕਾ ਸੂਚਨਾ ਤੇ ਪ੍ਰਸਾਰਣ ਮੰਤਰੀ ਦੀਆਂ ਅਲ ਜ਼ਜੀਰਾ ਅਰਬੀਆ ਨੇ ਕੁਝ ਫੋਟੋਆਂ ਟਵਿੱਟਰ ਉੱਤੇ ਪੋਸਟ ਕੀਤੀਆਂ ਹਨ। ਮੰਤਰੀ ਸਈਦ ਅਹਿਮਦ ਸਾਦਤ ਨੇ ਸਾਲ 2020 ਵਿੱਚ ਨੌਕਰੀ ਛੱਡੀ ਸੀ ਤੇ ਜ਼ਰਮਨੀ ਚਲੇ ਗਏ ਸੀ। ਸਾਦਤ ਦੇ ਨਾਂ ਔਕਸਫੋਰਡ ਦੀਆਂ ਦੋ ਡਿਗਰੀਆਂ ਵੀ ਹਨ।ਹੁਣ ਇਹ ਸਾਬਕਾ ਮੰਤਰੀ ਜ਼ਰਮਨੀ ਵਿੱਚ ਪੀਜ਼ਾ ਡਿਲੀਵਰੀ ਬੁਆਏ ਦਾ ਕੰਮ ਕਰਦਾ ਹੈ, ਜਿਸਦੀਆਂ ਤਸਵੀਰਾਂ ਟਵਿੱਟਰ ਉੱਤੇ ਵਾਇਰਲ ਹੋਈਆਂ ਹਨ।ਸਾਦਤ ਲੀਪਜ਼ਿੱਗ ਵਿੱਚ ਪਿਛਲੇ ਸਾਲ ਹੀ ਦਸੰਬਰ ਵਿੱਚ ਅਫਗਾਨ ਛੱਡਣ ਮਗਰੋਂ ਆਏ ਹਨ।
ਜ਼ਿਕਰਯੋਗ ਹੈ ਕਿ ਸਾਦਤ ਨੇ ਸਾਲ 2018 ਵਿੱਛ ਅਸ਼ਰਫ ਗਨੀ ਦੀ ਕੈਬਨਿਟ ਜੁਆਇੰਨ ਕੀਤੀ ਸੀ। ਪਰ ਸਾਲ 2020 ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਜਰਮਨੀ ਆ ਗਏ ।
ਆਪਣੇ ਦੋ ਦਹਾਕਿਆਂ ਦੇ ਤਜੁਰਬੇ ਤੋਂ ਬਾਅਦ ਸਾਦਤ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵਿੱਚ ਦੋ ਸਾਲ ਤਕਨੀਕੀ ਸਲਾਹਕਾਰ ਵਜੋਂ 2005 ਤੋਂ 2013 ਤੱਕ ਸੇਵਾ ਨਿਭਾਈ। ਇਸ ਤੋਂ ਇਲਾਵਾ ਸਾਦਤ ਨੇ 2016 ਤੋਂ 2017 ਤੱਕ ਲੰਡਨ ਵਿੱਚ ਅਰਨੀਆ ਟੇਲੀਕੌਮ ਦੇ ਸੀਓ ਵਜੋਂ ਵੀ ਕੰਮ ਕੀਤਾ।
ਦੱਸ ਦਈਏ ਕਿ ਅਗਸਤ 15 ਨੂੰ ਅਫਗਾਨਿਸਤਾਨ ਪੂਰੀ ਤਰ੍ਹਾਂ ਨਾਲ ਤਾਲਿਬਾਨ ਦੇ ਹੱਥ ਆ ਗਿਆ ਤੇ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਵੀ ਦੇਸ਼ ਛੱਡ ਕੇ ਦੌੜਨਾ ਪਿਆ।
ਅਫਗਾਨਿਸਤਾਨ ਵਿੱਚ ਬਣੇ ਹਾਲਾਤਾਂ ਉੱਤੇ ਇਕ ਟੀਵੀ ਚੈਨਲ ਉੱਤੇ ਆਪਣਾ ਪ੍ਰਤੀਕਰਮ ਦਿੰਦਿਆਂ ਸਾਦਤ ਨੇ ਕਿਹਾ ਕਿ ਉਹ ਉਮੀਦ ਵੀ ਨਹੀਂ ਕਰ ਸਕਦੇ ਕਿ ਸਰਕਾਰ ਇੰਨੀ ਜਲਦੀ ਡਿੱਗ ਜਾਵੇਗੀ।