Punjab

ਫਰੀਦਕੋਟ ‘ਚ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਆਗਮਨ ਪੁਰਬ!

ਬਿਉਰੋ ਰਿਪੋਰਟ – ਬਾਬਾ ਫਰੀਦ ਜੀ (Baba Farid Ji) ਦੇ ਦਰ ਅੱਗੇ ਹਰ ਕੋਈ ਨਤਮਸਤਕ ਹੁੰਦਾ ਹੈ। ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਫਰੀਦਕੋਟ (Faridkot) ਵਿਚ ਰੌਣਕਾਂ ਲੱਗੀਆਂ ਹਨ, ਜਿਸ ਦਾ ਅੱਜ ਆਖਰੀ ਦਿਨ ਹੈ। ਇਸ ਨੂੰ ਲੈ ਕੇ ਅੱਜ ਨਗਰ ਕੀਰਤਨ ਸਜਾਇਆ ਗਿਆ। ਦੱਸ ਦੇਈਏ ਕਿ ਅੱਜ ਫਰੀਦਕੋਟ ਜ਼ਿਲ੍ਹੇ ਦੇ ਵਿਚ ਸਰਕਾਰੀ ਛੁੱਟੀ ਦਾ ਵੀ ਐਲਾਨ ਕੀਤਾ ਗਿਆ ਹੈ। ਬਾਬਾ ਫਰੀਦ ਜੀ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਹਨ ਅਤੇ ਉਹ ਅੱਜ ਦੇ ਦਿਨ ਹੀ ਫਰੀਦਕੋਟ ਪਹੁੰਚੇ ਸਨ, ਜਿਨ੍ਹਾਂ ਦੀ ਯਾਦ ਵਿੱਚ ਇਹ ਆਗਮਨ ਪੁਰਬ ਪਿਛਲੇ 55 ਸਾਲਾਂ ਤੋਂ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਨੂੰ ਸੂਬਾ ਸਰਕਾਰ ਵੱਲੋਂ ਵੀ ਮਾਨਤਾ ਪ੍ਰਾਪਤ ਹੈ।

ਦੱਸ ਦੇਈਏ ਕਿ ਬਾਬਾ ਫਰੀਦ ਜੀ ਨੂੰ ਹਰ ਧਰਮ ਦੇ ਲੋਕ ਮੰਨਦੇ ਹਨ ਅਤੇ ਹਰ ਧਰਮ ਦੋ ਲੋਕ ਆਗਮਨ ਪੁਰਬ ਵਿਚ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ –  ਬਾਲ ਪੋਰਨੋਗ੍ਰਾਫੀ ਤੇ ਸੁਪਰੀਮ ਕੋਰਟ ਦਾ ਆਇਆ ਸੁਪਰੀਮ ਫੈਸਲਾ! ਕੇਂਦਰ ਸਰਕਾਰ ਨੂੰ ਦਿੱਤੀ ਵੱਡੀ ਸਲਾਹ