ਬਿਉਰੋ ਰਿਪੋਰਟ : ਅਮਰੀਕਾ ਦੇ ਨਿਊ ਮੈਕਸਿਕੋ ਸੂਬੇ ਦੀ ਮਸ਼ਹੂਰ ਅਦਾਕਾਰ ਸੋਫਿਆ ਲਿਯੋਨੀ ਦੁਨੀਆ ਤੋਂ ਚੱਲੀ ਗਈ ਹੈ । ਨਿਊਯਾਰਕ ਪੋਸਟ ਦੀ ਰਿਪੋਰਟ ਦੇ ਮੁਤਾਬਿਕ ਸੋਫਿਆ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਅਪਾਰਟਮੈਂਟ ਤੋਂ ਮਿਲੀ ਹੈ । ਹਾਲਾਂਕਿ ਹੁਣ ਤੱਕ ਉਨ੍ਹਾਂ ਦੀ ਮੌਤ ਦਾ ਕਾਰਨ ਪਤਾ ਨਹੀਂ ਚੱਲਿਆ ਹੈ । ਦੱਸਿਆ ਜਾ ਰਿਹਾ ਹੈ ਕਿ ਸੋਫਿਆ 827 ਕਰੋੜ ਦੀ ਜਾਇਦਾਦ ਦੀ ਮਾਲਕਿਨ ਸਨ।
26 ਸਾਲ ਦੀ ਸੋਫਿਆ ਦੇ ਦੂਜੇ ਪਿਤਾ ਮਾਇਕ ਰੋਮੇਰੋ ਨੇ ਗੋ ਫੰਡ ਮੀ ਦੀ ਵੈੱਬਸਾਈਟ ‘ਤੇ ਧੀ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ । ਮਾਇਕ ਵੈੱਬਸਾਈਟ ‘ਤੇ ਸੋਫਿਆ ਦੇ ਅੰਤਿਮ ਸਸਕਾਰ ਦੇ ਲਈ 5 ਲੱਖ ਰੁਪਏ ਦੀ ਫੰਡਿੰਗ ਜੁੱਟਾ ਚੁੱਕੇ ਹਨ । ਮੀਡੀਆ ਰਿਪੋਰਟ ਦੇ ਮੁਤਾਬਿਕ ਹੋ ਸਕਦਾ ਹੈ ਕਿ ਸੋਫਿਆ ਦਾ ਕਤਲ ਚੋਰੀ ਦੇ ਇਰਾਦੇ ਨਾਲ ਕੀਤਾ ਗਿਆ ਹੈ,ਮੌਤ ਦੀ ਜਾਂਚ ਕੀਤੀ ਜਾ ਰਹੀ ਹੈ।
10 ਜੂਨ 1997 ਨੂੰ ਅਮਰੀਕਾ ਦੇ ਮਿਆਮੀ ਵਿੱਚ ਪੈਦਾ ਹੋਈ ਸੋਫਿਆ ਨੇ 2014 ਵਿੱਚ 18 ਸਾਲ ਦੀ ਉਮਰ ਵਿੱਚ ਐਡਲਟ ਸਨਅਤ ਵਿੱਚ ਕਦਮ ਰੱਖਿਆ ਸੀ ਜਿਸ ਤੋਂ ਉਸ ਨੇ 827 ਕਰੋੜ ਕਮਾਏ ਹਨ। ਉਹ 101 ਮਾਡਲਿੰਗ ਕੰਪਨੀ ਦੇ ਨਾਲ ਜੁੜੀ ਹੋਈ ਸੀ ਉਹ ਤਕਰੀਬਨ 80 ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ ।