‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਲੁਧਿਆਣਾ ਜ਼ਿਲ੍ਹੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਕਰੋਨਾ ਮਹਾਂਮਾਰੀ ਦੌਰਾਨ ਲੋਕਾਂ ਨੂੰ ਰਾਹਤ ਦਿੰਦਿਆਂ ਫਲਾਂ ਅਤੇ ਸਬਜ਼ੀਆਂ ਦੀ ਕੀਮਤ ਰੋਜ਼ਾਨਾ ਜਾਰੀ ਕਰਨ ਦਾ ਫੈਸਲਾ ਕੀਤਾ ਹੈ। ਹੁਣ ਹਰ ਰੋਜ਼ ਫਲਾਂ ਅਤੇ ਸਬਜ਼ੀਆਂ ਦੀ ਕੀਮਤ ਤੈਅ ਹੋਇਆ ਕਰੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਵੀ ਫਲਾਂ ਅਤੇ ਸਬਜ਼ੀਆਂ ਦੀ ਕੀਮਤ ਨਿਰਧਾਰਿਤ ਕੀਤੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਜੇ ਕੋਈ ਨਿਰਧਾਰਿਤ ਕੀਤੀਆਂ ਗਈਆਂ ਕੀਮਤਾਂ ਤੋਂ ਘੱਟ ਕੀਮਤ ‘ਤੇ ਫਲ ਜਾਂ ਸਬਜ਼ੀਆਂ ਵੇਚਣਾ ਚਾਹੁੰਦਾ ਹੈ ਤਾਂ ਉਹ ਵੇਚ ਸਕਦਾ ਹੈ ਪਰ ਨਿਰਧਾਰਿਤ ਕੀਮਤਾਂ ਤੋਂ ਵੱਧ ਕੋਈ ਵੀ ਦੁਕਾਨਦਾਰ ਜਾਂ ਰੇਹੜੀ ਵਾਲਾ ਫਲ ਜਾਂ ਸਬਜ਼ੀਆਂ ਨਹੀਂ ਵੇਚ ਸਕਦਾ। ਨਿਰਧਾਰਿਤ ਕੀਮਤ ਤੋਂ ਮਹਿੰਗਾ ਸਮਾਨ ਵੇਚਣ ‘ਤੇ ਪੂਰੀ ਪਾਬੰਦੀ ਰਹੇਗੀ। ਜੇਕਰ ਕੋਈ ਸਬਜ਼ੀ ਵਾਲਾ ਜਾਂ ਫਲਾਂ ਵਾਲਾ ਇਸ ਤੋਂ ਵੱਧ ਕੀਮਤ ‘ਤੇ ਸਬਜ਼ੀਆਂ ਜਾਂ ਫਲ ਵੇਚਦਾ ਫੜਿਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਕੀ ਹੈ ਫਲਾਂ ਦੀ ਕੀਮਤ
ਲੜੀ ਨੰ. ਫਲਾਂ ਦੀ ਕਿਸਮ ਕੀਮਤ ਪ੍ਰਤੀ ਕਿਲੋ
1 ਕੇਲਾ 60/- (ਦਰਜਨ)
2 ਅੰਗੂਰ 100/-
3 ਸੇਬ 150/- (Indian)
4 ਸੇਬ 220/- (Imported)
5 ਅਨਾਰ 100/-
6 ਆੜੂ 50/-
7 ਪਲਮ 60/-
8 ਅੰਬ 70/-
9 ਕੀਵੀ 60/- (ਪ੍ਰਤੀ ਪੀਸ)
10 ਹਰਾ ਨਾਰੀਅਲ 70/- (ਪ੍ਰਤੀ ਪੀਸ)
ਕੀ ਹੈ ਸਬਜ਼ੀਆਂ ਦੀ ਕੀਮਤ
ਲੜੀ ਨੰ. ਸਬਜ਼ੀਆਂ ਦੀ ਕਿਸਮ ਕੀਮਤ ਪ੍ਰਤੀ ਕਿਲੋ
1 ਮਟਰ 80/-
2 ਗੋਭੀ 18/-
3 ਗਾਜਰ 20/-
4 ਟਮਾਟਰ 15/-
5 ਬੈਂਗਣ 16/-
6 ਭਿੰਡੀ 33/-
7 ਖੀਰਾ 15/-
8 ਟਿੰਡਾ 27/-
9 ਬੰਦ ਗੋਭੀ 15/-
10 ਮੂਲੀ 20/-
11 ਅਦਰਕ 60/-
12 ਲਸਣ 75/-
13 ਬੀਨ 35/-
14 ਸ਼ਿਮਲਾ ਮਿਰਚ 15/-
15 ਹਰੀ ਮਿਰਚ 22/-
16 ਘੀਆ 20/-
17 ਲੋਕੀ 17/-
18 ਪੇਠਾ 15/-
19 ਕਰੇਲਾ 30/-
20 ਨਿੰਬੂ 70/-
21 ਪਿਆਜ 35/-
22 ਆਲੂ 15/-