Punjab

ਆਦੇਸ਼ ਪ੍ਰਤਾਪ ਕੈਰੋਂ ਕਰ ਸਕਦੇ ਵੱਡਾ ਧਮਾਕਾ, ਵੱਡੀ ਪਾਰਟੀ ‘ਚ ਹੋ ਸਕਦੇ ਸ਼ਾਮਲ

ਸਾਂਝੇ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਤਾਪ ਸਿੰਘ ਕੈਰੋਂ ਦਾ ਪਰਿਵਾਰ ਕਿਸੇ ਪਹਿਚਾਣ ਦਾ ਮਹੁਥਾਜ ਨਹੀਂ ਹੈ। ਕੈਰੋਂ ਪਰਿਵਾਰ ਦੇ ਮੈਂਬਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਇਸ ਸਮੇਂ ਸੂਬੇ ਦੀ ਸਿਆਸਤ ਵਿੱਚ ਸਰਗਰਮ ਹਨ ਪਰ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਹੁਣ ਚਰਚਾ ਛਾਈ ਹੋਈ ਹੈ ਕਿ ਕੈਰੋਂ ਆਉਣ ਵਾਲੇ ਥੋੜੇ ਸਮੇਂ ਵਿੱਚ ਹੀ ਕੋਈ ਵੱਡਾ ਧਮਾਕਾ ਕਰ ਸਕਦੇ ਹਨ। ਉਨ੍ਹਾਂ ਵੱਲੋਂ ਵੱਡੀ ਪਾਰਟੀ ਵਿੱਚ ਸ਼ਾਮਲ ਹੋ ਕੇ ਕੋਈ ਧਮਾਕਾ ਕੀਤਾ ਜਾ ਸਕਦਾ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੈਰੋਂ ਦੀ ਇਸ ਸਮੇਂ ਕੇਂਦਰ ਵਿੱਚ ਰਾਜ ਕਰਦੀ ਪਾਰਟੀ ਦੇ ਇਕ ਵੱਡੇ ਆਗੂ ਨਾਲ ਮੁਲਾਕਾਤ ਹੋਈ ਹੈ। ਇਹ ਆਗੂ ਪਾਰਟੀ ਹਾਈਕਮਾਨ ਦੇ ਬੇਹੱਦ ਕਰੀਬੀ ਹੈ। ਜੇਕਰ ਕੈਰੋਂ ਉਸ ਪਾਰਟੀ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਸ ਪਾਰਟੀ ਨੂੰ ਮਾਝੇ ਅਤੇ ਪੇਂਡੂ ਇਲਾਕੇ ਵਿੱਚ ਇਕ ਵੱਡਾ ਆਗੂ ਮਿਲ ਸਕਦਾ ਹੈ। ਪਾਰਟੀ ਆਪਣੇ ਪੇਂਡੂ ਵੋਟ ਬੈਂਕ ਨੂੰ ਵਧਾ ਸਕਦੀ ਹੈ। ਪਾਰਟੀ ਕੋਲ ਮਾਝੇ ਵਿੱਚ ਹਿੰਦੂ ਲੀਡਰ ਕਈ ਹਨ ਪਰ ਕੈਰੋਂ ਦੇ ਆਉਣ ਨਾਲ ਇਕ ਵੱਡਾ ਸਿੱਖ ਚਿਹਰਾ ਪਾਰਟੀ ਨੂੰ ਮਿਲ ਸਕਦਾ ਹੈ, ਜੋ ਇਕ ਚੰਗੇ ਰਸੂਖਦਾਰ ਪਰਿਵਾਰ ਨਾਲ ਸਬੰਧ ਰੱਖਦਾ ਹੈ।

ਦੱਸ ਦੇਈਏ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਬਾਦਲ ਪਰਿਵਾਰ ਦੇ ਜਵਾਈ ਹਨ। ਪ੍ਰਕਾਸ਼ ਸਿੰਘ ਬਾਦਲ ਦੀ ਲੜਕੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਾਲ ਵਿਆਹੀ ਹੋਈ ਹੈ। ਉਨ੍ਹਾਂ ਦੇ ਰਿਸ਼ਤੇ ਸੁਖਬੀਰ ਸਿੰਘ ਬਾਦਲ ਨਾਲ ਕਦੀ ਵੀ ਚੰਗੇ ਨਹੀਂ ਰਹੇ ਸਨ। ਦੋਹਾਂ ਵਿੱਚ ਅਣਬਣ ਕਈ ਵਾਰ ਦੇਖੀ ਜਾ ਚੁੱਕੀ ਹੈ। ਲੋਕ ਸਭਾ ਚੋਣਾਂ 2024 ਵਿੱਚ ਪਾਰਟੀ ਨੇ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਆਪਣਾ ਉਮੀਦਵਾਰ ਬਣਾਇਆ ਸੀ ਪਰ ਵਲਟੋਹਾ ਵੱਲੋਂ ਕੈਰੋਂ ‘ਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੀ ਪਾਰਟੀ ਪ੍ਰਧਾਨ ਨੂੰ ਸ਼ਿਕਾਇਤ ਕੀਤੀ ਸੀ, ਜਿਸ ਦੇ ਆਧਾਰ ‘ਤੇ ਕੈਰੋਂ ਨੂੰ ਅਕਾਲੀ ਦਲ ਵਿੱਚੋਂ ਕੱਢ ਦਿੱਤਾ ਗਿਆ ਸੀ, ਇਸ ਦਾ ਭਾਂਵੇ ਕਈ ਲੀਡਰਾਂ ਨੇ ਵਿਰੋਧ ਵੀ ਕੀਤਾ ਪਰ ਉਹ ਕੈਰੋਂ ਦੀ ਬਰਖਾਸਤਗੀ ਨੂੰ ਰੱਦ ਨਹੀਂ ਕਰਵਾ ਸਕੇ।

ਆਦੇਸ਼ ਪ੍ਰਤਾਪ ਸਿੰਘ ਤਰਨ ਤਾਰਨ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ। ਉਹ ਪੱਟੀ ਵਿਧਾਨ ਸਭਾ ਹਲਕੇ ਤੋਂ 4 ਵਾਰ ਵਿਧਾਇਕ ਵੀ ਰਹਿ ਚੁੱਕੇ ਹਨ। ਉਹ ਬਾਦਲ ਸਰਕਾਰ ਵਿੱਚ ਕੈਬਨਿਟ ਮੰਤਰੀ ਵੀ ਰਹਿ ਚੁੱਕੇ ਹਨ। ਪਾਰਟੀ ਵੱਲੋਂ ਕੈਰੋਂ ਨੂੰ ਕੱਢਣਾ ਕਾਫੀ ਮਹਿੰਗਾ ਸਾਬਤ ਹੋਇਆ ਹੈ। ਲੋਕ ਸਭਾ ਚੋਣਾਂ 2024 ਵਿੱਚ ਪੱਟੀ ਵਿਧਾਨ ਸਭਾ ਹਲਕੇ ਵਿੱਚ ਅਕਾਲੀ ਦਲ ਦੇ ਕਈ ਥਾਂਈ ਬੂਥ ਤੱਕ ਨਹੀਂ ਲੱਗੇ ਸਨ। ਇਸ ਦਾ ਨਤੀਜਾ ਇਹ ਨਿਕਲੀਆ ਕਿ ਪਾਰਟੀ ਦੇ ਵੱਡੇ ਆਗੂਆਂ ਵਿੱਚੋਂ ਇਕ ਵਿਰਸਾ ਸਿੰਘ ਵਲਟੋਹਾ ਆਪਣੀ ਜ਼ਮਾਨਤ ਤੱਕ ਨਹੀਂ ਬਚਾ ਸਕੇ।

ਇਹ ਵੀ ਪੜ੍ਹੋ –  ਦਿੱਲੀ ‘ਚ ਗਹਿਰਾਇਆ ਪਾਣੀ ਸੰਕਟ, ਬੁਰੀ ਹੋਈ ਹਾਲਤ